Excellence of Knowledge

12ਹਦੀਸ ਦੀ ਸੂਚੀ 1ਉਪਸ਼੍ਰੇਣੀਆਂ

ਹਦੀਸ ਦੀ ਸੂਚੀ 12

ਜਿਸ ਦੇ ਨਾਲ ਅੱਲਾਹ ਤਆਲਾ ਭਲਾ ਕਰਨਾ ਚਾਹੁੰਦਾ ਹੈ, ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ
ਮੈਂ ਇਸ ਲਈ ਤੁਹਾਨੂੰ ਕਸਮ ਖਾਣ ਲਈ ਨਹੀਂ ਕਿਹਾ ਕਿ ਮੈਨੂੰ ਤੁਹਾਡੇ 'ਤੇ ਸ਼ੱਕ ਹੈ। ਗੱਲ ਅਸਲ ਵਿੱਚ ਇਹ ਹੈ ਕਿ ਮੇਰੇ ਕੋਲ ਜਿਬਰਾਈਲ (ਅ.) ਆਏ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅੱਲਾਹ ਤਆਲਾ ਫਰਿਸ਼ਤਿਆਂ ਦੇ ਸਾਹਮਣੇ ਤੁਹਾਡੇ 'ਤੇ ਮਾਣ ਕਰਦਾ ਹੈ।
ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।
ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ
ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ
ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦੇ
ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਮੈਂ ਕਿਹਾ: {اللهُ لا إِلَهَ إِلا هُوَ الْحَيُّ الْقَيُّومُ} [ਸੂਰਤ ਅਲ-ਬਕਰਹ: 255] ਉਹ ਕਹਿੰਦੇ ਹਨ ਕਿ ਇਹ ਸੁਣ ਕਿ ਆਪ ﷺ ਨੇ ਮੇਰੇ ਸੀਨੇ 'ਤੇ ਹੱਥ ਮਾਰਿਆ ਅਤੇ ਫਰਮਾਇਆ: "ਅੱਲਾਹ ਦੀ ਕਸਮ! ਅਬੁ ਮੁੰਜ਼ਿਰ! ਤੇਰੇ ਲਈ ਇਹ ਇਲਮ (ਗਿਆਨ) ਮੁਬਾਰਕ ਹੋਵੇ।
ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।
ਜੋ ਕੁਝ ਅੱਲਾਹ ਨੇ ਮੈਨੂੰ ਹਿਦਾਇਤ ਅਤੇ ਗਿਆਨ ਲਈ ਭੇਜਿਆ, ਉਸ ਦਾ ਉਦਾਹਰਨ ਬਹੁਤ ਜ਼ਿਆਦਾ ਮੀਂਹ ਵਰਗੀ ਹੈ ਜੋ ਧਰਤੀ 'ਤੇ ਪਈ।
ਆਲਿਮ ਦੀ ਫ਼ਜ਼ੀਲਤ ਆਬਿਦ ਉੱਤੇ ਇਸ ਤਰ੍ਹਾਂ ਹੈ ਜਿਵੇਂ ਮੇਰੀ ਫ਼ਜ਼ੀਲਤ ਤੁਹਾਡੇ ਸਭ ਤੋਂ ਹੇਠਲੇ ਵਿਅਕਤੀ ਉੱਤੇ ਹੈ।
ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ।
ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ ਹੁੰਦਾ ਹੈ ਜਿਸ ਤਕ ਗੱਲ ਪਹੁੰਚਾਈ ਜਾਂਦੀ ਹੈ।