عَنْ أَبِي هُرَيْرَةَ رضي الله عنه أَنَّ رَسُولَ اللهِ صلى الله عليه وسلم قَالَ:
«إِذَا مَاتَ الْإِنْسَانُ انْقَطَعَ عَنْهُ عَمَلُهُ إِلَّا مِنْ ثَلَاثَةٍ: إِلَّا مِنْ صَدَقَةٍ جَارِيَةٍ، أَوْ عِلْمٍ يُنْتَفَعُ بِهِ، أَوْ وَلَدٍ صَالِحٍ يَدْعُو لَهُ».
[صحيح] - [رواه مسلم] - [صحيح مسلم: 1631]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।"
[صحيح] - [رواه مسلم] - [صحيح مسلم - 1631]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇਨਸਾਨ ਦੀ ਮੌਤ ਦੇ ਨਾਲ ਉਸਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ। ਉਸਨੂੰ ਮੌਤ ਤੋਂ ਬਾਅਦ ਸਵਾਬ ਸਿਰਫ ਤਿੰਨ ਚੀਜ਼ਾਂ ਦਾ ਮਿਲਦਾ ਹੈ, ਕਿਉਂਕਿ ਇਨ੍ਹਾਂ ਦਾ ਸਬੱਬ (ਕਾਰਨ) ਉਹ ਆਪ ਹੁੰਦਾ ਹੈ। ਇਹ ਤਿੰਨ ਚੀਜ਼ਾਂ ਨਿਮਨਲਿਖਿਤ ਹਨ:
1. ਅਜਿਹਾ ਸਦਕਾ ਜਿਸ ਦਾ ਸਵਾਬ ਲਗਾਤਾਰ ਜਾਰੀ ਰਹਿੰਦਾ ਹੈ ਅਤੇ ਕਦੇ ਬੰਦ ਨਹੀਂ ਹੁੰਦਾ। ਜਿਵੇਂ: ਵਕਫ਼ (ਆਪਣੇ ਕਿਸੇ ਜਾਇਦਾਦ ਨੂੰ ਰੱਬ ਦੇ ਨਾਂ ਕਰਨਾ), ਮਸਜਿਦ ਦੀ ਉਸਾਰੀ, ਖੂਹ ਪੁੱਟਵਾਉਣਾ ਆਦਿ।
2- ਅਜਿਹਾ ਇਲਮ (ਗਿਆਨ) ਜਿਸ ਤੋਂ ਲੋਕ ਲਗਾਤਾਰ ਫਾਇਦਾ ਲੈਂਦੇ ਰਹਿਣ। ਜਿਵੇਂ: ਇਲਮੀ ਕਿਤਾਬਾਂ ਲਿਖਣਾ, ਕਿਸੇ ਅਜਿਹੇ ਵਿਅਕਤੀ ਨੂੰ ਸਿੱਖਿਅਤ ਕਰਨਾ ਜੋ ਉਸ (ਅਧਿਆਪਕ) ਦੀ ਮੌਤ ਤੋਂ ਬਾਅਦ ਵੀ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਦਾ ਰਹੇ।
3- ਮੋਮਿਨ (ਈਮਾਨ ਵਾਲੀ) ਅਤੇ ਨੇਕ ਸੰਤਾਨ, ਜੋ ਆਪਣੇ ਮਾਪਿਆਂ ਲਈ ਦੁਆ ਕਰਦੀ ਰਹੇ।