عن النعمان بن بَشِير رضي الله عنه قال: سمعت النبيَّ صلى الله عليه وسلم يقول:
«الدُّعَاءُ هُوَ الْعِبَادَةُ»، ثُمَّ قَرَأَ: «{وَقَالَ رَبُّكُمُ ادْعُونِي أَسْتَجِبْ لَكُمْ إِنَّ الَّذِينَ يَسْتَكْبِرُونَ عَنْ عِبَادَتِي سَيَدْخُلُونَ جَهَنَّمَ دَاخِرِينَ} [غافر: 60]».
[صحيح] - [رواه أبو داود والترمذي وابن ماجه وأحمد] - [سنن الترمذي: 3247]
المزيــد ...
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
"ਦੁਆ ਹੀ ਇਬਾਦਤ ਹੈ।" ਫੇਰ ਆਪ ਨੇ ਇਹ ਆਇਤ ਪੜ੍ਹੀ: "ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋ ਕੇ ਨਰਕ ਵਿੱਚ ਪ੍ਰਵੇਸ਼ ਕਰਨਗੇ।" [ਸੂਰਤ ਗਾਫ਼ਿਰ/ਮੋਮਿਨ: 60]
[صحيح] - [رواه أبو داود والترمذي وابن ماجه وأحمد] - [سنن الترمذي - 3247]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦੁਆ ਹੀ ਇਬਾਦਤ ਹੈ। ਇਸ ਲਈ ਦੁਆ ਖਾਲਸ ਤੌਰ 'ਤੇ ਅੱਲਾਹ ਤੋਂ ਹੀ ਕਰਨੀ ਚਾਹੀਦੀ ਹੈ। ਭਾਵੇਂ ਦੁਆ ਅਜਿਹੀ ਹੋਵੇ ਕਿ ਉਸ ਵਿੱਚ ਅੱਲਾਹ ਤੋਂ ਕੁੱਝ ਮੰਗਿਆ ਜਾਵੇ, ਜਿਵੇਂ ਅੱਲਾਹ ਤਆਲਾ ਤੋਂ ਦੁਨੀਆ ਤੇ ਆਖਰਤ ਦੀ ਕੋਈ ਅਜਿਹੀ ਚੀਜ਼ ਮੰਗਣਾ ਜੋ ਉਸ ਲਈ ਲਾਭਕਾਰੀ ਹੋਵੇ ਅਤੇ ਅਜਿਹੀ ਚੀਜ਼ ਤੋਂ ਸੁਰੱਖਿਆ ਮੰਗਣਾ ਜੋ ਉਸ ਲਈ ਹਾਨੀਕਾਰਕ ਹੋਵੇ ਜਾਂ ਫੇਰ ਦੁਆ ਇਬਾਦਤ ਦੇ ਤੌਰ 'ਤੇ ਕੀਤੀ ਜਾਵੇ, ਜਿਵੇਂ ਹਰ ਉਹ ਜ਼ਾਹਰੀ (ਬਾਹਰੀ) ਅਤੇ ਅੰਦਰੂਨੀ (ਬਾਤਨੀ) ਕਥਨ ਤੇ ਕਰਮ ਜੋ ਅੱਲਾਹ ਨੂੰ ਪਸੰਦ ਹੋਵੇ ਅਤੇ ਜਿਸ ਨਾਲ ਉਹ ਰਾਜ਼ੀ ਹੁੰਦਾ ਹੋਵੇ; ਇਸ ਵਿੱਚ ਦਿਲ ਦੀ ਕੀਤੀ ਇਬਾਦਤ, ਸਰੀਰਕ ਇਬਾਦਤ, ਆਰਥਿਕ ਇਬਾਦਤ ਆਦਿ ਸਭ ਇਬਾਦਤਾਂ ਸ਼ਾਮਲ ਹਨ।
ਫੇਰ ਅੱਲਾਹ ਦੇ ਨਬੀ ﷺ ਨੇ ਇਸ ਦੀ ਦਲੀਲ ਦਿੰਦੇ ਹੋਏ ਫਰਮਾਇਆ ਕਿ ਅੱਲਾਹ ਤਆਲਾ ਦਾ ਫਰਮਾਨ ਹੈ: "ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋ ਕੇ ਨਰਕ ਵਿੱਚ ਪ੍ਰਵੇਸ਼ ਕਰਨਗੇ।"