عن عائشة رضي الله عنها عن النبي صلى الله عليه وسلم قال:
«إِنَّ أَبْغَضَ الرِّجَالِ إِلَى اللهِ الْأَلَدُّ الْخَصِمُ».
[صحيح] - [متفق عليه] - [صحيح البخاري: 2457]
المزيــد ...
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਅੱਲਾਹ ਲਈ ਸਭ ਤੋਂ ਵੱਧ ਨਾਪਸੰਦ ਵਿਅਕਤੀ ਉਹ ਹੈ ਜੋ ਸਭ ਤੋਂ ਵੱਧ ਝਗੜਾਲੂ ਹੋਵੇ।"
[صحيح] - [متفق عليه] - [صحيح البخاري - 2457]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਬਹੁਤ ਜ਼ਿਆਦਾ ਝਗੜਾ ਕਰਨ ਵਾਲੇ ਵਿਅਕਤੀ ਨਾਲ ਘਿਰਣਾ ਤੇ ਨਫਰਤ ਕਰਦਾ ਹੈ, ਜੋ ਹੱਕ ਨੂੰ ਕਬੂਲ ਕਰਨ ਲਈ ਤਿਆਰ ਨਾ ਹੁੰਦਾ ਹੋਵੇ ਅਤੇ ਉਸਨੂੰ ਆਪਣੀ ਬਹਿਸ ਨਾਲ ਰੱਦ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਝਗੜਾ ਤਾਂ ਹੱਕ ਲਈ ਕਰਦਾ ਹੋਵੇ, ਲੇਕਿਨ ਝਗੜਾ ਕਰਦੇ ਸਮੇਂ ਹੱਦੋਂ ਅੱਗੇ ਵੱਧ ਜਾਂਦਾ ਹੋਵੇ ਅਤੇ ਬਿਨਾ ਇਲਮ (ਗਿਆਨ) ਦੇ ਬਹਿਸ ਕਰਦਾ ਹੋਵੇ।