عن حذيفة رضي الله عنه قال: سمعت النبي صلى الله عليه وسلم يقول:
«لَا يَدْخُلُ الْجَنَّةَ قَتَّاتٌ».
[صحيح] - [متفق عليه] - [صحيح البخاري: 6056]
المزيــد ...
ਹੁਜ਼ੈਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
"ਚੁਗਲੀ ਕਰਨ ਵਾਲਾ (ਚੁਗਲਖ਼ੋਰ) ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।"
[صحيح] - [متفق عليه] - [صحيح البخاري - 6056]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਲਗਾਈ-ਬੁਝਾਈ ਕਰਨ ਵਾਲਾ, ਜੋ ਲੋਕਾਂ ਦੇ ਰਿਸ਼ਤੇ ਖਰਾਬ ਕਰਨ ਲਈ ਇੱਧਰ ਦੀ ਗੱਲ ਉੱਧਰ ਪਹੁੰਚਾਉਂਦਾ ਰਹਿੰਦਾ ਹੋਵੇ, ਉਹ ਇਸ ਸਜ਼ਾ ਦਾ ਹੱਕਦਾਰ ਹੈ ਕਿ ਉਹ ਜੰਨਤ ਵਿੱਚ ਦਾਖਲ ਨਾ ਹੋਵੇ।