ਵਰਗੀਕਰਨ: Virtues and Manners .

عن عائشة رضي الله عنها قالت: قال النبي صلى الله عليه وسلم:
«لَا تَسُبُّوا الْأَمْوَاتَ، فَإِنَّهُمْ قَدْ أَفْضَوْا إِلَى مَا قَدَّمُوا».

[صحيح] - [رواه البخاري] - [صحيح البخاري: 1393]
المزيــد ...

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ:
"ਮੁਰਦਿਆਂ ਨੂੰ ਬੁਰਾ-ਭਲਾ ਨਾ ਕਹੋ, ਕਿਉਂਕਿ ਉਹ ਆਪਣੇ ਅਮਲਾਂ ਦੇ ਅੰਜਾਮ ਤੱਕ ਪਹੁੰਚ ਚੁੱਕੇ ਹਨ।"

[صحيح] - [رواه البخاري] - [صحيح البخاري - 1393]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮਰੇ ਹੋਏ ਲੋਕਾਂ ਨੂੰ ਗਾਲਾਂ ਕੱਢਣਾ ਅਤੇ ਉਨ੍ਹਾਂ ਦੀ ਇੱਜ਼ਤ ਉੱਤੇ ਹਮਲਾ ਕਰਨਾ ਹਰਾਮ ਹੈ ਅਤੇ ਇਹ ਮਾੜੇ ਆਚਰਣ ਨੂੰ ਦਰਸਾਉਂਦਾ ਹੈ। ਕਿਉਂਕਿ ਉਨ੍ਹਾਂ ਨੇ ਜਿਹੜੇ ਵੀ ਚੰਗੇ ਤੇ ਮਾੜੇ ਕਰਮ (ਅਮਲ) ਅੱਗੇ ਭੇਜੇ ਹਨ, ਉਹ ਉਨ੍ਹਾਂ ਤੱਕ ਪਹੁੰਚ ਚੁੱਕੇ ਹਨ। ਦੂਜੀ ਗੱਲ ਇਹ ਹੈ ਕਿ ਇਹ ਗਾਲਾਂ ਤਾਂ ਉਨ੍ਹਾਂ ਤੱਕ ਨਹੀਂ ਪਹੁੰਚਦੀਆਂ, ਲੇਕਿਨ ਇਨ੍ਹਾਂ ਰਾਹੀਂ ਜੀਵਤ ਲੋਕਾਂ ਨੂੰ ਤਕਲੀਫ ਹੁੰਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਇਹ ਹਦੀਸ ਇਸ ਗੱਲ ਦੀ ਦਲੀਲ (ਸਬੂਤ) ਹੈ ਕਿ ਮੁਰਦਿਆਂ ਨੂੰ ਗਾਲਾਂ ਕੱਢਣਾ ਤੇ ਬੁਰਾ-ਭਲਾ ਕਹਿਣਾ ਹਰਾਮ ਹੈ।
  2. ਮਰੇ ਹੋਏ ਲੋਕਾਂ ਨੂੰ ਗਾਲਾਂ ਕੱਢਣ ਤੋਂ ਇਸ ਲਈ ਬਚਣਾ ਚਾਹੀਦਾ ਹੈ ਤਾਂ ਜੋ ਜੀਵਤ ਲੋਕਾਂ ਨੂੰ ਤਕਲੀਫ ਨਾ ਪਹੁੰਚੇ ਅਤੇ ਸਮਾਜ ਨੂੰ ਲੜਾਈ-ਝਗੜਿਆਂ ਤੇ ਦੁਸ਼ਮਣੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
  3. ਮਰੇ ਹੋਏ ਲੋਕਾਂ ਨੂੰ ਗਾਲਾਂ ਕੱਢਣ ਦੀ ਮਨਾਹੀ ਪਿੱਛੇ ਹਿਕਮਤ (ਸਿਆਣਪ) ਇਹ ਹੈ ਕਿ ਮਰੇ ਹੋਏ ਲੋਕ ਤਾਂ ਆਪਣੇ ਕੀਤੇ ਹੋਏ ਅਮਲਾਂ ਦੇ ਨਤੀਜੇ ਤੱਕ ਪਹੁੰਚ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ, ਜਦੋਂ ਕਿ ਇਸ ਨਾਲ ਉਨ੍ਹਾਂ ਦੇ ਜੀਵਤ ਰਿਸ਼ਤੇਦਾਰਾਂ ਨੂੰ ਦੁੱਖ ਪਹੁੰਚਦਾ ਹੈ।
  4. ਇਨਸਾਨ ਨੂੰ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦਾ, ਜੋ ਭਲਾਈ ਤੋਂ ਖਾਲੀ (ਵਾਂਝੀ) ਹੋਵੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ