عَنْ عَبْدِ اللهِ بنِ مَسْعُودٍ رضي الله عنه قال:
سَأَلْتُ النَّبِيَّ صَلَّى اللهُ عَلَيْهِ وَسَلَّمَ: أَيُّ الذَّنْبِ أَعْظَمُ عِنْدَ اللهِ؟ قَالَ: «أَنْ تَجْعَلَ لِلهِ نِدًّا وَهُوَ خَلَقَكَ» قُلْتُ: إِنَّ ذَلِكَ لَعَظِيمٌ، قُلْتُ: ثُمَّ أَيُّ؟ قَالَ: «وَأَنْ تَقْتُلَ وَلَدَكَ؛ تَخَافُ أَنْ يَطْعَمَ مَعَكَ» قُلْتُ: ثُمَّ أَيُّ؟ قَالَ: «أَنْ تُزَانِيَ حَلِيلَةَ جَارِكَ».
المزيد
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ।" ਮੈਂ ਕਿਹਾ ਬੇਸ਼ੱਕ ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਮੈਂ ਕਿਹਾ: ਉਸਤੋਂ ਬਾਅਦ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਬੱਚੇ ਨੂੰ ਇਸ ਡਰ ਤੋਂ ਮਾਰ ਦੇਵੇਂ ਕਿ ਉਹ ਤੇਰੇ ਨਾਲ ਖਾਣਾ ਖਾਵੇਗਾ।" ਮੈਂ ਪੁੱਛਿਆ: ਉਸਤੋਂ ਬਾਅਦ ਕਿਹੜਾ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜ਼ਿਨਾ (ਦੁਸ਼ਕਰਮ) ਕਰੇਂ।"