ਹਦੀਸ ਦੀ ਸੂਚੀ

“ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਦੱਸਦਾ ਹਾਂ (ਇਨ੍ਹਾਂ ਨੂੰ ਯਾਦ ਰੱਖੀ): ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਉਸ ਨੂੰ ਆਪਣੇ ਸਾਹਮਣੇ ਪਾਏਂਗਾ। ਜਦੋਂ ਕੁੱਝ ਮੰਗੇ, ਤਾਂ ਸਿਰਫ ਅੱਲਾਹ ਤੋਂ ਹੀ ਮੰਗ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ
عربي الإنجليزية الأوردية
ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ
عربي الإنجليزية الأوردية
ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ
عربي الإنجليزية الأوردية
ਕਿਆਮਤ ਦੇ ਦਿਨ ਸਭ ਤੋਂ ਸਖਤ ਅਜ਼ਾਬ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜੋ ਸਿਰਜਣਾ ਵਿੱਚ ਅੱਲਾਹ ਦੀ ਬਰਾਬਰੀ ਕਰਨਾ ਚਾਹੁੰਦੇ ਹਨ
عربي الإنجليزية الأوردية
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਰੱਬ ਨੇ ਕੀ ਫਰਮਾਇਆ ਹੈ?" ਲੋਕਾਂ ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ (ਕਿ ਅੱਲਾਹ ਨੇ ਫਰਮਾਇਆ): "ਮੇਰੇ ਕੁੱਝ ਬੰਦਿਆਂ ਨੇ ਮੇਰੇ 'ਤੇ ਈਮਾਨ ਲਿਆ ਕੇ ਸਵੇਰ ਕੀਤੀ ਹੈ ਅਤੇ ਕੁੱਝ ਬੰਦਿਆਂ ਨੇ ਕੁਫ਼ਰ ਕਰ ਕੇ ਸਵੇਰ ਕੀਤੀ ਹੈ
عربي الإنجليزية الأوردية
ਜਿਸ (ਅੱਲਾਹ) ਨੇ ਦੁਨੀਆ ਵਿੱਚ ਉਸ ਨੂੰ ਦੋ ਪੈਰਾਂ ਉੱਤੇ ਚਲਾਇਆ, ਕੀ ਉਹ ਕਿਆਮਤ ਦੇ ਦਿਨ ਉਸ ਨੂੰ ਉਸ ਦੇ ਚਿਹਰੇ ਬਲ ਚਲਾ ਨਹੀਂ ਸਕਦਾ?
عربي الإنجليزية الأوردية