عَنْ زَيْدِ بْنِ خَالِدٍ الجُهَنِيِّ رضي الله عنه أَنَّهُ قَالَ:
صَلَّى لَنَا رَسُولُ اللهِ صَلَّى اللهُ عَلَيْهِ وَسَلَّمَ صَلَاةَ الصُّبْحِ بِالْحُدَيْبِيَةِ عَلَى إِثْرِ سَمَاءٍ كَانَتْ مِنَ اللَّيْلَةِ، فَلَمَّا انْصَرَفَ أَقْبَلَ عَلَى النَّاسِ، فَقَالَ: «هَلْ تَدْرُونَ مَاذَا قَالَ رَبُّكُمْ؟» قَالُوا: اللهُ وَرَسُولُهُ أَعْلَمُ، قَالَ: «أَصْبَحَ مِنْ عِبَادِي مُؤْمِنٌ بِي وَكَافِرٌ، فَأَمَّا مَنْ قَالَ: مُطِرْنَا بِفَضْلِ اللهِ وَرَحْمَتِهِ، فَذَلِكَ مُؤْمِنٌ بِي وَكَافِرٌ بِالْكَوْكَبِ، وَأَمَّا مَنْ قَالَ: بِنَوْءِ كَذَا وَكَذَا، فَذَلِكَ كَافِرٌ بِي وَمُؤْمِنٌ بِالْكَوْكَبِ».
[صحيح] - [متفق عليه] - [صحيح البخاري: 846]
المزيــد ...
ਜ਼ੈਦ ਬਿਨ ਖਾਲਿਦ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਹੁਦੈਬੀਆ ਵਿਖੇ ਰਾਤ ਨੂੰ ਮੀਂਹ ਪੈਣ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਸਾਨੂੰ ਫ਼ਜਰ ਦੀ ਨਮਾਜ਼ ਪੜ੍ਹਾਈ ਸੀ। ਜਦੋਂ ਆਪ ﷺ ਨੇ ਨਮਾਜ਼ ਦਾ ਸਲਾਮ ਫੇਰਿਆ ਤਾਂ ਲੋਕਾਂ ਵੱਲ ਮੂੰਹ ਕਰ ਕੇ ਫਰਮਾਇਆ: « "ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਰੱਬ ਨੇ ਕੀ ਫਰਮਾਇਆ ਹੈ?" ਲੋਕਾਂ ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ (ਕਿ ਅੱਲਾਹ ਨੇ ਫਰਮਾਇਆ): "ਮੇਰੇ ਕੁੱਝ ਬੰਦਿਆਂ ਨੇ ਮੇਰੇ 'ਤੇ ਈਮਾਨ ਲਿਆ ਕੇ ਸਵੇਰ ਕੀਤੀ ਹੈ ਅਤੇ ਕੁੱਝ ਬੰਦਿਆਂ ਨੇ ਕੁਫ਼ਰ ਕਰ ਕੇ ਸਵੇਰ ਕੀਤੀ ਹੈ। ਜਿਸ ਨੇ ਕਿਹਾ ਕਿ ਅੱਲਾਹ ਦੀ ਕਿਰਪਾ ਅਤੇ ਮਿਹਰ ਨਾਲ ਸਾਡੇ 'ਤੇ ਮੀਂਹ ਵਰ੍ਹਿਆ ਹੈ, ਤਾਂ ਉਹ ਮੇਰੇ ਉੱਤੇ ਈਮਾਨ ਲਿਆਉਣ ਵਾਲਾ ਅਤੇ ਤਾਰਿਆਂ ਨਾਲ ਕੁਫ਼ਰ ਕਰਨ ਵਾਲਾ ਹੈ ਅਤੇ ਜਿਸ ਨੇ ਕਿਹਾ ਕਿ ਫਲਾਣੇ-ਫਲਾਣੇ ਤਾਰੇ ਕਾਰਨ ਸਾਡੇ 'ਤੇ ਮੀਂਹ ਵਰ੍ਹਿਆ ਹੈ, ਤਾਂ ਉਹ ਮੇਰੇ ਨਾਲ ਕੁਫ਼ਰ ਕਰਨ ਵਾਲਾ ਅਤੇ ਤਾਰਿਆਂ 'ਤੇ ਈਮਾਨ ਲਿਆਉਣ ਵਾਲਾ ਹੈ।»
[صحيح] - [متفق عليه] - [صحيح البخاري - 846]
ਅੱਲਾਹ ਦੇ ਨਬੀ ﷺ ਨੇ ਹੁਦੈਬੀਆ ਦੇ ਸਥਾਨ 'ਤੇ ਫ਼ਜਰ (ਸਵੇਰ) ਦੀ ਨਮਾਜ਼ ਪੜ੍ਹੀ। ਹੁਦੈਬੀਆ ਮੱਕਾ ਦੇ ਨੇੜੇ ਇੱਕ ਪਿੰਡ ਦਾ ਨਾਂ ਹੈ। ਉਸ ਦਿਨ ਦੀ ਰਾਤ ਨੂੰ ਮੀਂਹ ਪਿਆ ਸੀ। ਜਦੋਂ ਨਬੀ ﷺ ਨੇ ਨਮਾਜ਼ ਪੂਰੀ ਕਰ ਲਈ ਅਤੇ ਸਲਾਮ ਫੇਰਿਆ ਤਾਂ ਲੋਕਾਂ ਵੱਲ ਰੁਖ ਕੀਤਾ ਤੇ ਉਨ੍ਹਾਂ ਤੋਂ ਪੁੱਛਿਆ: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਮਹਾਨ ਰੱਬ ਨੇ ਕੀ ਫਰਮਾਇਆ ਹੈ? ਲੋਕਾਂ (ਭਾਵ ਸਹਾਬੀਆਂ) ਨੇ ਜਵਾਬ ਦਿੱਤਾ: ਅੱਲਾਹ ਅਤੇ ਉਸ ਦਾ ਰਸੂਲ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: ਅੱਲਾਹ ਤਆਲਾ ਨੇ ਇਹ ਗੱਲ ਦੱਸੀ ਹੈ ਕਿ ਮੀਂਹ ਵਰ੍ਹਨ 'ਤੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਹਨ: ਇੱਕ ਹਿਸਾ ਜੋ ਅੱਲਾਹ 'ਤੇ ਈਮਾਨ ਰੱਖਦਾ ਹੈ ਅਤੇ ਦੂਜੇ ਉਹ ਜੋ ਅੱਲਾਹ ਨਾਲ ਕੁਫ਼ਰ ਕਰਦੇ ਹਨ। ਸੋ ਜੋ ਵਿਅਕਤੀ ਕਹਿੰਦਾ ਹੈ ਕਿ ਅੱਲਾਹ ਦੀ ਮਿਹਰ ਅਤੇ ਕਿਰਪਾ ਸਦਕੇ ਸਾਡੇ 'ਤੇ ਮੀਂਹ ਵਰ੍ਹਿਆ ਹੈ ਅਤੇ ਮੀਂਹ ਨੂੰ ਅੱਲਾਹ ਤਆਲਾ ਨਾਲ ਜੋੜਦਾ ਹੈ; ਤਾਂ ਉਹ ਅੱਲਾਹ 'ਤੇ ਈਮਾਨ ਲਿਆਉਣ ਵਾਲਾ ਹੈ, ਜੋ ਅੱਲਾਹ ਇਸ ਸ੍ਰਿਸ਼ਟੀ ਦਾ ਸਿਰਜਣਹਾਰ। ਅਤੇ ਉਹ ਵਿਅਕਤੀ ਤਾਰਿਆਂ ਨਾਲ ਕੁਫ਼ਰ ਕਰਦਾ ਹੈ। ਇਸਦੇ ਉਲਟ ਜੋ ਵਿਅਕਤੀ ਕਹਿੰਦਾ ਹੈ ਕਿ ਫਲਾਣੇ ਤਾਰੇ ਦੇ ਕਾਰਨ ਸਾਡੇ 'ਤੇ ਮੀਂਹ ਵਰ੍ਹਿਆ ਹੈ, ਉਹ ਅੱਲਾਹ ਨਾਲ ਕੁਫ਼ਰ ਕਰਨ ਵਾਲਾ ਅਤੇ ਤਾਰੇ 'ਤੇ ਈਮਾਨ ਰੱਖਣ ਵਾਲਾ ਹੈ। ਧਿਆਨ ਰਹੇ ਇਸ ਤਰ੍ਹਾਂ ਕਿਸੇ ਤਾਰੇ ਨੂੰ ਮੀਂਹ ਨਾਲ ਜੋੜਨਾ ਛੋਟਾ ਕੁਫਰ ਹੈ, ਕਿਉਂਕਿ ਅੱਲਾਹ ਨੇ ਤਾਰੇ ਨੂੰ ਨਾ ਤਾਂ ਸ਼ਰੀਅਤੀ ਸਬਬ (ਕਾਰਨ) ਬਣਾਇਆ ਹੈ ਅਤੇ ਨਾ ਹੀ ਕੁਦਰਤੀ। ਲੇਕਿਨ ਜਿਸਨੇ ਮੀਂਹ ਵਰ੍ਹਨ ਆਦਿ ਧਰਤੀ ਦੀਆਂ ਘਟਨਾਵਾਂ ਨੂੰ ਤਾਰਿਆਂ ਦੇ ਨਿੱਕਲਣ ਜਾਂ ਟੁੱਟਣ ਵਰਗੀਆਂ ਗਤੀਵਿਧੀਆਂ ਨਾਲ ਜੋੜਦਾ ਹੈ ਅਤੇ ਇਹ ਮੰਨਦਾ ਹੈ ਕਿ ਉਹੀ ਅਸਲੀ ਕਾਰਨ ਹਨ, ਤਾਂ ਉਹ ਵੱਡਾ ਕੁਫ਼ਰ ਕਰਨ ਵਾਲਾ ਹੈ।