عن عمران بن حصين رضي الله عنه قال: قال رسول الله صلى الله عليه وسلم:
«لَيْسَ مِنَّا مَنْ تَطَيَّرَ أَوْ تُطُيِّرَ لَهُ، أَوْ تَكَهَّنَ أَوْ تُكُهِّنَ لَهُ، أَوْ سَحَرَ أَوْ سُحِرَ لَهُ، وَمَنْ عَقَدَ عُقْدَةً، وَمَنْ أَتَى كَاهِنًا فَصَدَّقَهُ بِمَا يَقُولُ فَقَدْ كَفَرَ بِمَا أُنْزِلَ عَلَى مُحَمَّدٍ صَلَّى اللهُ عَلَيْهِ وَسَلَّمَ».
المزيد
ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਉਹ ਵਿਅਕਤੀ ਸਾਡੇ ਵਿੱਚੋਂ ਨਹੀਂ, ਜਿਸਨੇ ਅਪਸ਼ਗਨ ਲਿਆ ਜਾਂ ਜਿਸ ਲਈ ਅਪਸ਼ਗਨ ਲਿਆ ਗਿਆ; ਜਿਸਨੇ ਜੋਤਸ਼ੀਆਂ ਵਾਲਾ ਕੰਮ ਕੀਤਾ ਜਾਂ ਜੋਤਸ਼ੀਆਂ ਵਾਲਾ ਕੰਮ ਕਿਸੇ ਤੋਂ ਕਰਵਾਇਆ; ਜਿਸਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ। ਜਿਸਨੇ ਜਾਦੂ ਦੀ ਕੋਈ ਗੰਢ ਬੰਨ੍ਹੀ ਅਤੇ ਜੋ ਕਿਸੇ ਜੋਤਸ਼ੀ ਕੋਲ ਗਿਆ ਤੇ ਉਸ ਦੀ ਗੱਲ ਨੂੰ ਸੱਚ ਮੰਨਿਆ, ਉਸਨੇ ਉਸ ਸ਼ਰੀਅਤ ਦਾ ਇਨਕਾਰ ਕੀਤਾ ਜੋ ਮੁਹੰਮਦ ﷺ ਉੱਤੇ ਉਤਾਰੀ ਗਈ ਹੈ।"