عن ابن عباس رضي الله عنهما قال: قال رسول الله صلى الله عليه وسلم:
«من اقتبَسَ علْمًا مِنَ النُّجُومِ اقْتبَسَ شُعبَة مِن السِّحرِ، زادَ ما زادَ».
[صحيح] - [رواه أبو داود وابن ماجه وأحمد] - [سنن أبي داود: 3905]
المزيــد ...
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਿਸ ਨੇ ਨਜੂਮ (ਤਾਰਿਆਂ ਰਾਹੀਂ ਭਵਿੱਖਬਾਣੀ) ਦੇ ਗਿਆਨ ਦਾ ਕੁੱਝ ਹਿੱਸਾ ਸਿੱਖਿਆ, ਉਸ ਨੇ ਜਾਦੂ ਦਾ ਇੱਕ ਹਿੱਸਾ ਸਿੱਖਿਆ। ਉਹ ਜਿੰਨਾ ਜ਼ਿਆਦਾ ਨਜੂਮ ਸਿੱਖਦਾ ਜਾਵੇਗਾ, ਓਨਾ ਜ਼ਿਆਦਾ ਹੀ ਜਾਦੂ ਦਾ ਗਿਆਨ ਸਿੱਖਦਾ ਜਾਵੇਗਾ।"
[صحيح] - [رواه أبو داود وابن ماجه وأحمد] - [سنن أبي داود - 3905]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸਨੇ ਤਾਰਿਆਂ ਤੇ ਗ੍ਰਹਿਆਂ, ਉਨ੍ਹਾਂ ਦੀਆਂ ਗਤੀਵਿਧੀਆਂ, ਉਨ੍ਹਾਂ ਦੇ ਚੜ੍ਹਨ ਤੇ ਡੁੱਬਣ ਉੱਤੇ ਅਧਾਰਤ ਧਰਤੀ ਦੀਆਂ ਭਵਿੱਖ ਦੀਆਂ ਘਟਨਾਵਾਂ ਜਿਵੇਂ ਜੀਵਨ, ਮਰਨ, ਬੀਮਾਰੀ ਆਦਿ 'ਤੇ ਪ੍ਰਭਾਵ ਪੈਣ ਦਾ ਗਿਆਨ ਹਾਸਲ ਕੀਤਾ, ਉਸਨੇ ਜਾਦੂ ਦਾ ਇੱਕ ਹਿੱਸਾ ਸਿੱਖਿਆ। ਜਿੰਨਾ ਜ਼ਿਆਦਾ ਕੋਈ ਵਿਅਕਤੀ ਇਹ ਗਿਆਨ ਪ੍ਰਾਪਤ ਕਰੇਗਾ, ਓਨਾ ਹੀ ਉਸਨੂੰ ਜਾਦੂ ਦਾ ਗਿਆਨ ਪ੍ਰਾਪਤ ਹੋਵੇਗਾ।