ਵਰਗੀਕਰਨ: The Creed . Names and Rulings .

عن جابر رضي الله عنه:
أَنَّ رَجُلًا سَأَلَ رَسُولَ اللهِ صَلَّى اللهُ عَلَيْهِ وَسَلَّمَ، فَقَالَ: أَرَأَيْتَ إِذَا صَلَّيْتُ الصَّلَوَاتِ الْمَكْتُوبَاتِ، وَصُمْتُ رَمَضَانَ، وَأَحْلَلْتُ الْحَلَالَ، وَحَرَّمْتُ الْحَرَامَ، وَلَمْ أَزِدْ عَلَى ذَلِكَ شَيْئًا، أَأَدْخُلُ الْجَنَّةَ؟ قَالَ: «نَعَمْ»، قَالَ: وَاللهِ لَا أَزِيدُ عَلَى ذَلِكَ شَيْئًا.

[صحيح] - [رواه مسلم] - [صحيح مسلم: 15]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਜਾਬਿਰ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ:
ਇੱਕ ਬੰਦੇ ਨੇ ਰਸੂਲ ﷺ ਨੂੰ ਸਵਾਲ ਕਰਦੇ ਹੋਏ ਕਿਹਾ: ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਦਾ ਰਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ, ਤੇ ਹ਼ਰਾਮ ਨੂੰ ਹ਼ਰਾਮ ਮੰਨਾਂ, ਅਤੇ ਇਸ ਤੋਂ ਵੱਧ ਹੋਰ ਕੁੱਝ ਨਾ ਕਰਾਂ, ਤਾਂ ਕੀ ਮੈਂ ਜਨਤ ਵਿੱਚ ਜਾਵਾਂਗਾ?" ਨਬੀ ﷺ ਨੇ ਕਿਹਾ: "ਹਾਂ।" ਫੇਰ ਉਸ ਬੰਦੇ ਨੇ ਕਿਹਾ: "ਅੱਲਾਹ ਦੀ ਕਸਮ, ਮੈਂ ਇਸ ਤੋਂ ਵੱਧ ਕੁੱਝ ਨਹੀਂ ਕਰਾਂਗਾ।"

[صحيح] - [رواه مسلم] - [صحيح مسلم - 15]

ਵਿਆਖਿਆ

ਇਸ ਹਦੀਸ ਵਿੱਚ ਨਬੀ ਕਰੀਮ ﷺ ਦੱਸਦੇ ਹਨ ਕਿ ਜੋ ਵਿਅਕਤੀ ਪੰਜ ਫਰਜ਼ ਨਮਾਜ਼ਾਂ ਪੜ੍ਹੇ ਤੇ ਉਨ੍ਹਾਂ ਤੋਂ ਇਲਾਵਾ ਕੋਈ ਨਫਲ ਨਮਾਜ਼ ਨਾ ਪੜ੍ਹੇ; ਇਸੇ ਪ੍ਰਕਾਰ ਰਮਜ਼ਾਨ ਦੇ ਫਰਜ਼ ਰੋਜ਼ੇ ਰੱਖੇ ਤੇ ਕੋਈ ਨਫਲ ਰੋਜ਼ੇ ਨਾ ਰੱਖੇ; ਹਲਾਲ ਨੂੰ ਹਲਾਲ ਮੰਨਕੇ ਉਸ 'ਤੇ ਅਮਲ ਕਰੇ, ਅਤੇ ਹ਼ਰਾਮ ਨੂੰ ਹ਼ਰਾਮ ਮੰਨ ਕੇ ਉਸਤੋਂ ਬਚੇ — ਤਾਂ ਉਹ ਵਿਅਕਤੀ ਜੰਨਤ ਵਿੱਚ ਦਾਖਲ ਹੋਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਇਸਤੋਂ ਪਤਾ ਚੱਲਦਾ ਹੈ ਕਿ ਹਰ ਮੁਸਲਮਾਨ ਨੂੰ ਫਰਜ਼ ਕੰਮਾਂ ਨੂੰ ਪੂਰਾ ਕਰਨ ਅਤੇ ਹਰਾਮ ਕੰਮਾਂ ਤੋਂ ਬਚਣ ਲਈ ਮਿਹਨਤ ਕਰਨੀ ਚਾਹੀਦਾ ਹੈ, ਅਤੇ ਹਰ ਸਮੇਂ ਉਸਦਾ ਉਦੇਸ਼ ਜੰਨਤ ਵਿੱਚ ਦਾਖ਼ਲ ਹੋਣ ਦਾ ਹੋਣਾ ਚਾਹੀਦਾ ਹੈ।
  2. ਇਸ ਹਦੀਸ ਵਿੱਚ ਹਲਾਲ ਅਮਲ (ਕਰਮ) ਕਰਨ ਤੇ ਉਸ ਦੇ ਹਲਾਲ ਹੋਣ 'ਤੇ ਵਿਸ਼ਵਾਸ ਰੱਖਣ, ਅਤੇ ਹਰਾਮ ਅਮਲ ਨੂੰ ਛੱਡਣ ਤੇ ਉਸ ਦੇ ਹਰਾਮ ਹੋਣ 'ਤੇ ਵਿਸ਼ਵਾਸ ਰੱਖਣ ਦੀ ਅਹਿਮੀਅਤ (ਮਹੱਤਤਾ) ਦਾ ਪਤਾ ਚੱਲਦਾ ਹੈ।
  3. ਫਰਜ਼ ਅਮਲ ਕਰਨਾ ਅਤੇ ਹਰਾਮ ਕੰਮਾਂ ਨੂੰ ਛੱਡਣਾ ਜੰਨਤ ਵਿੱਚ ਦਾਖ਼ਿਲ ਹੋਣ ਦਾ ਜ਼ਰੀਆ (ਸਾਧਨ) ਬਣਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ