عن بعض أزواج النبي صلى الله عليه وسلم عن النبي صلى الله عليه وسلم قال:
«مَنْ أَتَى عَرَّافًا فَسَأَلَهُ عَنْ شَيْءٍ لَمْ تُقْبَلْ لَهُ صَلَاةٌ أَرْبَعِينَ لَيْلَةً».
[صحيح] - [رواه مسلم] - [صحيح مسلم: 2230]
المزيــد ...
ਅੱਲਾਹ ਦੇ ਨਬੀ ﷺ ਦੀ ਕਿਸੇ ਪਤਨੀ ਤੋਂ ਰਿਵਾਇਤ ਹੈ ਕਿ ਆਪ ﷺ ਨੇ ਫਰਮਾਇਆ:
"ਜੋ ਵਿਅਕਤੀ ਕਿਸੇ ਅਰ੍ਰਾਫ਼ (ਗ਼ੈਬ/ਪਰੋਖ ਦੀਆਂ ਗੱਲਾਂ ਜਾਣਨ ਦਾ ਦਾਅਵਾ ਕਰਨ ਵਾਲੇ) ਕੋਲ ਜਾ ਕੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛੇ ਅਤੇ ਉਸਦੀ ਦੱਸੀ ਗੱਲ ਨੂੰ ਸੱਚ ਮੰਨੇ, ਤਾਂ ਉਸ ਦੀ ਚਾਲੀ ਦਿਨਾਂ ਦੀ ਨਮਾਜ਼ ਕਬੂਲ ਨਹੀਂ ਹੁੰਦੀ।"
[صحيح] - [رواه مسلم] - [صحيح مسلم - 2230]
ਅੱਲਾਹ ਦੇ ਨਬੀ ﷺ ਨੇ ਅਰ੍ਰਾਫ਼ (ਜੋ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਜੋਤਸ਼ੀ, ਜਾਦੂਗਰ, ਰੇਤ ਵੇਖ ਕੇ ਭਵਿੱਖ ਦੱਸਣ ਵਾਲੇ ਆਦਿ ਸਭ ਲੋਕ ਸ਼ਾਮਲ ਹਨ) ਜੋ ਕੁੱਝ ਕੰਮਾਂ ਰਾਹੀਂ ਗ਼ੈਬ (ਪਰੋਖ) ਦੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਦੇ ਕੋਲ ਜਾਣ ਤੋਂ ਸਾਵਧਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਕੋਲੋਂ ਗੈਬ ਨਾਲ ਸਬੰਧਤ ਕਿਸੇ ਚੀਜ਼ ਬਾਰੇ ਪੁੱਛਣ ਦੇ ਨਤੀਜੇ ਵਿੱਚ ਚਾਲੀ ਦਿਨਾਂ ਦੀ ਨਮਾਜ਼ ਦੇ ਸਵਾਬ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਅਜਿਹਾ ਅਸਲ ਵਿੱਚ ਇਸ ਵੱਡੇ ਗੁਨਾਹ ਦੀ ਸਜ਼ਾ ਦੇ ਤੌਰ 'ਤੇ ਕੀਤਾ ਜਾਂਦਾ ਹੈ।