عن عمر بن الخطاب رضي الله عنه قال:
بَيْنَمَا نَحْنُ عِنْدَ رَسُولِ اللهِ صَلَّى اللهُ عَلَيْهِ وَسَلَّمَ ذَاتَ يَوْمٍ إِذْ طَلَعَ عَلَيْنَا رَجُلٌ شَدِيدُ بَيَاضِ الثِّيَابِ، شَدِيدُ سَوَادِ الشَّعَرِ، لَا يُرَى عَلَيْهِ أَثَرُ السَّفَرِ، وَلَا يَعْرِفُهُ مِنَّا أَحَدٌ، حَتَّى جَلَسَ إِلَى النَّبِيِّ صَلَّى اللهُ عَلَيْهِ وَسَلَّمَ، فَأَسْنَدَ رُكْبَتَيْهِ إِلَى رُكْبَتَيْهِ، وَوَضَعَ كَفَّيْهِ عَلَى فَخِذَيْهِ، وَقَالَ: يَا مُحَمَّدُ، أَخْبِرْنِي عَنِ الْإِسْلَامِ، فَقَالَ رَسُولُ اللهِ صَلَّى اللهُ عَلَيْهِ وَسَلَّمَ: «الْإِسْلَامُ أَنْ تَشْهَدَ أَنْ لَا إِلَهَ إِلَّا اللهُ، وَأَنَّ مُحَمَّدًا رَسُولُ اللهِ، وَتُقِيمَ الصَّلَاةَ، وَتُؤْتِيَ الزَّكَاةَ، وَتَصُومَ رَمَضَانَ، وَتَحُجَّ الْبَيْتَ إِنِ اسْتَطَعْتَ إِلَيْهِ سَبِيلًا» قَالَ: صَدَقْتَ، قَالَ: فَعَجِبْنَا لَهُ، يَسْأَلُهُ وَيُصَدِّقُهُ، قَالَ: فَأَخْبِرْنِي عَنِ الْإِيمَانِ، قَالَ: «أَنْ تُؤْمِنَ بِاللهِ، وَمَلَائِكَتِهِ، وَكُتُبِهِ، وَرُسُلِهِ، وَالْيَوْمِ الْآخِرِ، وَتُؤْمِنَ بِالْقَدَرِ خَيْرِهِ وَشَرِّهِ» قَالَ: صَدَقْتَ، قَالَ: فَأَخْبِرْنِي عَنِ الْإِحْسَانِ، قَالَ: «أَنْ تَعْبُدَ اللهَ كَأَنَّكَ تَرَاهُ، فَإِنْ لَمْ تَكُنْ تَرَاهُ فَإِنَّهُ يَرَاكَ» قَالَ: فَأَخْبِرْنِي عَنِ السَّاعَةِ، قَالَ: «مَا الْمَسْؤُولُ عَنْهَا بِأَعْلَمَ مِنَ السَّائِلِ» قَالَ: فَأَخْبِرْنِي عَنْ أَمَارَتِهَا، قَالَ: «أَنْ تَلِدَ الْأَمَةُ رَبَّتَهَا، وَأَنْ تَرَى الْحُفَاةَ الْعُرَاةَ الْعَالَةَ رِعَاءَ الشَّاءِ يَتَطَاوَلُونَ فِي الْبُنْيَانِ» قَالَ: ثُمَّ انْطَلَقَ، فَلَبِثْتُ مَلِيًّا ثُمَّ قَالَ لِي: «يَا عُمَرُ، أَتَدْرِي مَنِ السَّائِلُ؟» قُلْتُ: اللهُ وَرَسُولُهُ أَعْلَمُ، قَالَ: «فَإِنَّهُ جِبْرِيلُ، أَتَاكُمْ يُعَلِّمُكُمْ دِينَكُمْ».
[صحيح] - [رواه مسلم] - [صحيح مسلم: 8]
المزيــد ...
ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਦਿਨ ਅਸੀਂ ਨਬੀ ਕਰੀਮ ﷺ ਦੇ ਕੋਲ ਬੈਠੇ ਸੀ ਤੇ ਇੱਕ ਵਿਅਕਤੀ ਸਾਡੇ ਕੋਲ ਆਇਆ। ਉਸ ਦੇ ਕਪੜੇ ਬਹੁਤ ਸਫੈਦ ਤੇ ਵਾਲ ਬਹੁਤ ਕਾਲੇ ਸੀ। ਉਸ ਦੇ ਸ਼ਰੀਰ 'ਤੇ ਸਫਰ (ਯਾਤਰਾ) ਦਾ ਕੋਈ ਪ੍ਰਭਾਵ ਵੀ ਦਿਖ ਨਹੀਂ ਰਿਹਾ ਸੀ ਅਤੇ ਸਾਡੇ ਵਿੱਚੋਂ ਕੋਈ ਉਸਨੂੰ ਪਹਿਚਾਣ ਵੀ ਨਹੀਂ ਰਿਹਾ ਸੀ। ਫੇਰ ਉਹ ਵਿਅਕਤੀ ਨਬੀ ﷺ ਕੋਲ ਆ ਬੈਠਿਆ ਅਤੇ ਉਸਨੇ ਆਪਣੇ ਗੋਡਿਆਂ ਨੂੰ ਨਬੀ ﷺ ਦੇ ਗੋਡਿਆਂ ਨਾਲ ਲਗਾ ਕੇ ਆਪਣੀਆਂ ਹਥੇਲੀਆਂ ਆਪਣੇ ਪੱਟਾਂ 'ਤੇ ਰੱਖ ਲਈਆਂ। ਫੇਰ ਉਸਨੇ ਕਿਹਾ: ਹੇ ਮੁਹੰਮਦ! ਮੈਨੂੰ ਦੱਸੋ ਕਿ ਇਸਲਾਮ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: " ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ, ਰਮਜ਼ਾਨ ਦੇ ਰੋਜ਼ੇ ਰੱਖੇਂ, ਅਤੇ ਜੇਕਰ ਤੇਰੇ ਵਿੱਚ ਸਮਰੱਥਾ ਹੋਵੇ ਤਾਂ ਅੱਲਾਹ ਦੇ ਘਰ ਦਾ ਹੱਜ ਕਰੇਂ।" ਇਹ ਸੁਣਕੇ ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਦੱਸਿਆ। ਉਮਰ (ਰ.) ਕਹਿੰਦੇ ਹਨ ਕਿ ਸਾਨੂੰ ਹੈਰਾਨੀ ਹੋਈ ਕਿ ਕਿਹੋ ਜਿਹਾ ਵਿਅਕਤੀ ਹੈ, ਆਪ ਹੀ ਸਵਾਲ ਪੁੱਛਦਾ ਹੈ ਅਤੇ ਆਪ ਹੀ ਉਸਦੀ ਪੁਸ਼ਟੀ ਵੀ ਕਰਦਾ ਹੈ। ਫੇਰ ਉਸਨੇ ਕਿਹਾ: ਮੈਨੂੰ ਦੱਸੋ ਕਿ ਈਮਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਈਮਾਨ ਇਹ ਹੈ ਕਿ ਤੂੰ ਅੱਲਾਹ 'ਤੇ, ਉਸਦੇ ਫਰਿਸ਼ਤਿਆਂ 'ਤੇ, ਉਸ ਦੀਆਂ ਕਿਤਾਬਾਂ 'ਤੇ, ਉਸ ਦੇ ਰਸੂਲਾਂ 'ਤੇ, ਆਖ਼ਰੀ ਦਿਨ 'ਤੇ ਅਤੇ ਚੰਗੀ ਜਾਂ ਮਾੜੀ ਤਕਦੀਰ 'ਤੇ ਈਮਾਨ (ਯਕੀਨ) ਰੱਖੇਂ।" ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਕਿਹਾ। ਉਸਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਦੱਸੋ ਕਿ ਇਹਸਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰ ਕਿ ਜਿਵੇਂ ਤੂੰ ਉਸਨੂੰ ਦੇਖ ਰਿਹਾ ਹੋਵੇਂ ਅਤੇ ਜੇ ਉਸਨੂੰ ਦੇਖਣ ਦਾ ਧਿਆਨ ਨਾ ਆਵੇ, ਤਾਂ (ਘੱਟੋ-ਘੱਟ) ਇਹ ਧਿਆਨ ਰੱਖ ਕਿ ਉਹ ਜ਼ਰੂਰ ਤੈਨੂੰ ਦੇਖ ਰਿਹਾ ਹੈ।" ਉਸ ਵਿਅਕਤੀ ਨੇ ਕਿਹਾ: "ਤੁਸੀਂ ਸਹੀ ਕਿਹਾ।" ਫੇਰ ਉਹ ਪੁੱਛਦਾ ਹੈ: ਮੈਨੂੰ ਦੱਸੋ ਕਿ ਕਿਆਮਤ ਕਦੋਂ ਆਵੇਗੀ? ਨਬੀ ﷺ ਨੇ ਜਵਾਬ ਦਿੱਤਾ: "ਜਿਸ ਤੋਂ ਸਵਾਲ ਕੀਤਾ ਜਾ ਰਿਹਾ ਹੈ ਉਹ (ਇਸ ਵਿਸ਼ੇ 'ਤੇ) ਸਵਾਲ ਕਰਨ ਵਾਲੇ ਤੋਂ ਜ਼ਿਆਦਾ ਨਹੀਂ ਜਾਣਦਾ।" ਉਸ ਨੇ ਕਿਹਾ: ਫੇਰ ਮੈਨੂੰ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਦੱਸੋ? ਨਬੀ ﷺ ਨੇ ਕਿਹਾ: "ਨਿਸ਼ਾਨੀ ਇਹ ਹੈ ਕਿ ਲੌਂਡੀਆਂ (ਦਾਸੀਆਂ) ਆਪਣੇ ਮਾਲਿਕਾਂ ਨੂੰ ਜਨਮ ਦੇਣਗੀਆਂ, ਅਤੇ ਤੁਸੀਂ ਵੇਖੋਂਗੇ ਕਿ ਨੰਗੇ ਪੈਰਾਂ ਵਾਲੇ, ਨੰਗੇ ਸ਼ਰੀਰ ਵਾਲੇ, ਕਮਜ਼ੋਰ ਅਤੇ ਭੇਡਾਂ-ਬੱਕਰੀਆਂ ਚਰਵਾਉਣ ਵਾਲੇ ਲੋਕ ਆਪਣੇ ਉੱਚੇ-ਉੱਚੇ ਮਹਿਲਾਂ 'ਤੇ ਮਾਣ ਕਰਨਗੇ।" ਹਜ਼ਰਤ ਉਮਰ (ਰ.) ਕਹਿੰਦੇ ਹਨ ਕਿ ਫੇਰ ਉਹ ਵਿਅਕਤੀ ਚਲਾ ਗਿਆ, ਅਤੇ ਮੈਂ ਕੁਝ ਸਮੇਂ ਲਈ ਬੈਠਾ ਰਿਹਾ। ਫੇਰ ਨਬੀ ﷺ ਨੇ ਕਿਹਾ: "ਹੇ ਉਮਰ, ਕੀ ਤੂੰ ਜਾਣਦਾ ਹੈਂ ਕਿ ਸਵਾਲ ਕਰਨ ਵਾਲਾ ਵਿਅਕਤੀ ਕੌਣ ਸੀ?" ਮੈਂ ਕਿਹਾ: "ਅੱਲਾਹ ਅਤੇ ਉਸਦਾ ਰਸੂਲ ਹੀ ਚੰਗੀ ਤਰ੍ਹਾਂ ਜਾਣਦੇ ਹਨ।" ਤਾਂ ਆਪ ﷺ ਨੇ ਫਰਮਾਇਆ: "ਉਹ ਜਿਬਰਾਈਲ (ਅ.) ਸੀ। ਇਹ ਤੁਹਾਨੂੰ ਤੁਹਾਡਾ ਦੀਨ (ਧਰਮ) ਸਿਖਾਉਣ ਲਈ ਆਏ ਸੀ।"
[صحيح] - [رواه مسلم] - [صحيح مسلم - 8]
ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਜਿਬਰਾਈਲ (ਅ.) ਸਹਾਬਾ ਕੋਲ ਇੱਕ ਅਜਨਬੀ ਵਿਅਕਤੀ ਦੇ ਰੂਪ ਵਿੱਚ ਆਏ। ਉਨ੍ਹਾਂ ਦੀ ਕੁੱਝ ਵਿਸ਼ੇਸ਼ਤਾਵਾਂ ਇੰਜ ਸਨ ਕਿ ਉਨ੍ਹਾਂ ਦੇ ਕਪੜੇ ਬਹੁਤ ਜ਼ਿਆਦਾ ਸਫੈਦ, ਅਤੇ ਵਾਲ ਬਿਲਕੁਲ ਕਾਲੇ ਸੀ। ਉਨ੍ਹਾਂ ਦੇ ਸ਼ਰੀਰ 'ਤੇ ਸਫਰ ਦਾ ਕੋਈ ਵੀ ਪ੍ਰਭਾਵ, ਜਿਵੇਂ ਥੱਕਾਵਟ, ਧੂੜ-ਮਿੱਟੀ, ਵਾਲ ਵਿਖਰੇ ਹੋਣੇ, ਅਤੇ ਕਪੜੇ ਮੈਲੇ ਹੋਣੇ ਆਦਿ ਨਹੀਂ ਦਿੱਖ ਰਿਹਾ ਸੀ। ਉੱਥੇ ਮੌਜੂਦ ਸਹਾਬਾ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਪਹਿਚਾਣ ਨਹੀਂ ਪਾ ਰਿਹਾ ਸੀ। ਉਸ ਸਮੇਂ ਸਹਾਬਾ ਅੱਲਾਹ ਦੇ ਰਸੂਲ ﷺ ਕੋਲ ਬੈਠੇ ਸੀ। ਉਹ (ਜਿਬਰਾਈਲ ਅ.) ਨਬੀ ﷺ ਦੇ ਸਾਹਮਣੇ ਇੱਕ ਵਿਦਿਆਰਥੀ ਬਣ ਕੇ ਬੈਠ ਗਏ ਅਤੇ ਫੇਰ ਆਪ ﷺ ਕੋਲੋਂ ਇਸਲਾਮ ਦੇ ਬਾਰੇ ਸਵਾਲ ਪੁੱਛਿਆ, ਤਾਂ ਆਪ ﷺ ਨੇ ਜੋ ਜਵਾਬ ਦਿੱਤਾ ਉਸ ਵਿੱਚ ਦੋਵੇਂ ਗਵਾਹੀਆਂ ਨੂੰ ਮੰਨਣਾ, ਪੰਜ ਵਕਤ ਦੀਆਂ ਨਮਾਜ਼ਾਂ ਪੜ੍ਹਨਾ, ਲੋੜਵੰਦਾਂ ਨੂੰ ਜ਼ਕਾਤ ਦੇਣਾ, ਰਮਜ਼ਾਨ ਦੇ ਰੋਜ਼ੇ ਰੱਖਣਾ ਅਤੇ ਸਮਰੱਥਾ ਰੱਖਣ ਵਾਲੇ ਵਿਅਕਤੀ ਦਾ ਅੱਲਾਹ ਦੇ ਘਰ ਕਾਬਾ ਦਾ ਹੱਜ ਕਰਨਾ ਸ਼ਾਮਲ ਸੀ।
ਜਵਾਬ ਸੁਣਕੇ, ਸਵਾਲ ਕਰਨ ਵਾਲੇ ਨੇ ਕਿਹਾ: ਤੁਸੀਂ ਸਹੀ ਕਿਹਾ ਹੈ। ਇਸ ਗੱਲ 'ਤੇ ਸਹਾਬਾ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦਾ ਸਵਾਲ ਪੁੱਛਣਾ ਇਹ ਦਰਸਾਉਂਦਾ ਹੈ ਕਿ ਉਹ ਜਾਣਦੇ ਨਹੀਂ, ਲੇਕਿਨ ਫੇਰ ਉਹ ਆਪ ﷺ ਦੀ ਗੱਲ ਦੀ ਪੁਸ਼ਟੀ ਵੀ ਕਰ ਰਹੇ ਹਨ।
ਫੇਰ ਉਨ੍ਹਾਂ ਨੇ ਈਮਾਨ ਬਾਰੇ ਸਵਾਲ ਪੁੱਛਿਆ, ਤਾਂ ਆਪ ﷺ ਨੇ ਜੋ ਜਵਾਬ ਦਿੱਤਾ, ਉਸ ਵਿੱਚ ਈਮਾਨ ਦੇ ਛੇ ਅਰਕਾਨ (ਥੰਮ੍ਹ) ਸ਼ਾਮਿਲ ਹਨ, ਜੋ ਕਿ ਕੁੱਝ ਇਸ ਪ੍ਰਕਾਰ ਹਨ: ਅੱਲਾਹ ਦੇ ਹੋਣ ਵਿੱਚ ਅਤੇ ਉਸ ਦੀਆਂ ਸਿਫਤਾਂ (ਗੁਣਾਂ) 'ਤੇ ਈਮਾਨ ਰੱਖਣਾ, ਉਸਨੂੰ ਉਸਦੇ ਹਰ ਕੰਮ, ਜਿਵੇਂ ਕਿ ਸ੍ਰਿਸ਼ਟੀ ਦੀ ਰਚਨਾ ਆਦਿ ਵਿੱਚ ਇੱਕਲਾ ਮੰਨਣਾ ਅਤੇ ਉਸੇ ਨੂੰ ਇੱਕਲੋਤਾ ਰੱਬ ਤੇ ਇਸ਼ਟ (ਇਬਾਦਤ ਦਾ ਹੱਕਦਾਰ) ਸਮਝਣਾ;
ਇਸ ਗੱਲ 'ਤੇ ਈਮਾਨ ਰੱਖਣਾ ਕਿ ਫਰਿਸ਼ਤੇ, ਜਿਨ੍ਹਾਂ ਨੂੰ ਅੱਲਾਹ ਨੇ ਨੂਰ (ਉਜਾਲੇ) ਤੋਂ ਪੈਦਾ ਕੀਤਾ ਹੈ, ਉਹ ਅੱਲਾਹ ਦੇ ਖਾਸ ਬੰਦੇ (ਸੇਵਕ) ਹਨ ਜੋ ਉਸਦੇ ਹੁਕਮਾਂ ਦਾ ਹਰ ਵੇਲੇ ਪਾਲਣ ਕਰਦੇ ਹਨ ਅਤੇ ਕਿਸੇ ਵੀ ਹਾਲ ਵਿੱਚ ਉਸਦੀ ਅਵਗਿਆ (ਅਣਆਗਿਆਕਾਰੀ) ਨਹੀਂ ਕਰਦੇ;
ਅੱਲਾਹ ਵੱਲੋਂ ਰਸੂਲਾਂ 'ਤੇ ਭੇਜੀਆਂ ਕਿਤਾਬਾਂ ਜਿਵੇਂ ਕਿ ਕੁਰਆਨ, ਤੌਰਾਤ, ਇੰਜੀਲ ਅਤੇ ਹੋਰ ਕਿਤਾਬਾਂ ਆਦਿ 'ਤੇ ਈਮਾਨ ਰੱਖਣਾ;
ਲੋਕਾਂ ਤੱਕ ਅੱਲਾਹ ਦਾ ਦੀਨ ਪਹੁੰਚਾਉਣ ਵਾਲੇ ਰਸੂਲਾਂ ਜਿਵੇਂ ਨੂਹ, ਇਬਰਾਹੀਮ, ਮੂਸਾ, ਈਸਾ ਅਤੇ ਆਖ਼ਰੀ ਰਸੂਲ ਮੁਹੰਮਦ ﷺ 'ਤੇ ਈਮਾਨ;
ਆਖ਼ਰੀ ਦਿਨ 'ਤੇ ਈਮਾਨ ਰੱਖਣਾ, ਜਿਸ ਵਿੱਚ ਮੌਤ ਤੋਂ ਬਾਅਦ ਬਰਜ਼ਖ (ਕਬਰ) ਦੀ ਜ਼ਿੰਦਗੀ ਦੇ ਨਾਲ-ਨਾਲ ਇਸ ਗੱਲ 'ਤੇ ਈਮਾਨ ਵੀ ਸ਼ਾਮਲ ਹੈ ਕਿ ਇਨਸਾਨਾਂ ਨੂੰ ਮੌਤ ਤੋਂ ਬਾਅਦ ਦੁਬਾਰਾ ਕਿਆਮਤ ਦੇ ਦਿਨ ਉਠਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਹਿਸਾਬ-ਕਿਤਾਬ ਦੇਣਾ ਹੋਵੇਗਾ, ਜਿਸ ਤੋਂ ਬਾਅਦ ਉਸਦਾ ਟਿਕਾਣਾ ਜਾਂ ਤਾਂ ਜੰਨਤ ਹੋਵੇਗਾ ਜਾਂ ਫੇਰ ਜਹੰਨਮ;
ਅਤੇ ਅਖੀਰ ਵਿੱਚ ਇਸ ਗੱਲ 'ਤੇ ਈਮਾਨ ਕਿ ਅੱਲਾਹ ਨੇ ਆਪਣੇ ਗਿਆਨ ਅਤੇ ਆਪਣੀ ਸੂਝ-ਬੁਝ ਨਾਲ ਅੰਦਾਜ਼ਾ ਕਰਕੇ ਪਹਿਲਾਂ ਤੋਂ ਹੀ ਸਾਰੀਆਂ ਚੀਜ਼ਾਂ ਬਾਰੇ ਲਿਖ ਦਿੱਤਾ ਹੈ ਅਤੇ ਬਾਅਦ ਵਿੱਚ ਉਹ ਸਾਰੀਆਂ ਚੀਜ਼ ਉਸ ਦੀ ਮਰਜ਼ੀ ਤੇ ਅੰਦਾਜ਼ੇ ਨਾਲ ਹੀ ਸਾਹਮਣੇ ਆਉਂਦੀਆਂ ਹਨ ਅਤੇ ਇਹ ਵੀ ਕਿ ਉਹੀਓ ਹੈ ਜੋ ਉਨ੍ਹਾਂ ਸਭ ਦੀ ਰਚਨਾ ਕਰਦਾ ਹੈ। ਫੇਰ ਉਨ੍ਹਾਂ ਨੇ ਆਪ ﷺ ਤੋਂ ਇਹਸਾਨ ਬਾਰੇ ਸਵਾਲ ਪੁੱਛਿਆ, ਤਾਂ ਨਬੀ ﷺ ਨੇ ਦੱਸਿਆ ਕਿ ਇਹਸਾਨ ਇਹ ਹੈ ਕਿ ਬੰਦਾ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੇ ਕਿ ਜਿਵੇਂ ਉਹ ਉਸਨੂੰ ਦੇਖ ਰਿਹਾ ਹੋਵੇ। ਜੇ ਉਹ ਇਸ ਦਰਜੇ ਤੱਕ ਨਾ ਪਹੁੰਚ ਸਕੇ, ਤਾਂ ਅੱਲਾਹ ਦੀ ਇਬਾਦਤ ਇਹ ਸੋਚ ਕੇ ਕਰੇ ਕਿ ਅੱਲਾਹ ਉਸ ਨੂੰ ਦੇਖ ਰਿਹਾ ਹੈ। ਪਹਿਲੀ ਅਵਸਥਾ 'ਮੁਸ਼ਾਹਦਾ' (ਦੇਖਣ) ਦੀ ਹੈ ਅਤੇ ਇਹ ਸਭ ਤੋਂ ਉੱਚੀ ਅਵਸਥਾ ਹੈ, ਜਦੋਂ ਕਿ ਦੂਜੀ ਅਵਸਥਾ 'ਮੁਰਾਕਬਾ' (ਧਿਆਨ ਲਗਾਉਣ) ਦੀ ਹੈ।
ਫੇਰ ਉਨ੍ਹਾਂ ਨੇ ਆਪ ﷺ ਤੋਂ ਪੁੱਛਿਆ ਕਿ ਕਿਆਮਤ ਕਦੋਂ ਆਵੇਗੀ? ਤਾਂ ਨਬੀ ﷺ ਨੇ ਦੱਸਿਆ ਕਿ ਕਿਆਮਤ ਕਦੋਂ ਆਵੇਗੀ, ਇਹ ਗੱਲ ਉਨ੍ਹਾਂ ਗੱਲਾਂ ਵਿੱਚੋਂ ਇੱਕ ਹੈ ਜਿਸ ਬਾਰੇ ਅੱਲਾਹ ਨੇ ਕਿਸੇ ਨੂੰ ਨਹੀਂ ਦੱਸਿਆ। ਸੋ ਇਸ ਦੀ ਜਾਣਕਾਰੀ ਕਿਸੇ ਕੋਲ ਨਹੀਂ, ਨਾ ਜਿਸ ਤੋਂ ਪੁੱਛਿਆ ਗਿਆ ਹੈ, ਉਸ ਕੋਲ ਹੈ, ਅਤੇ ਨਾ ਹੀ ਪੁੱਛਣ ਵਾਲੇ ਕੋਲ ਹੈ।
ਫੇਰ ਉਨ੍ਹਾਂ ਨੇ ਆਪ ﷺ ਤੋਂ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਪੁੱਛਿਆ, ਤਾਂ ਆਪ ﷺ ਨੇ ਦੱਸਿਆ ਕਿ ਉਸ ਦੀ ਇੱਕ ਨਿਸ਼ਾਨੀ ਇਹ ਹੈ ਕਿ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਬਹੁਗਿਣਤੀ ਹੋਵੇਗੀ ਜਾਂ ਇਹ ਕਿ ਬੱਚੇ ਆਪਣੀਆਂ ਮਾਵਾਂ ਨਾਲ ਦਾਸੀਆਂ ਵਾਲਾ ਸਲੂਕ ਕਰਨਗੇ। ਦੂਜੀ ਨਿਸ਼ਾਨੀ ਇਹ ਹੈ ਕਿ ਆਖਰੀ ਜ਼ਮਾਨੇ (ਸਮੇਂ) ਵਿੱਚ ਬੱਕਰੀਆਂ ਚਰਵਾਉਣ ਵਾਲਿਆਂ ਅਤੇ ਗਰੀਬਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੋਵੇਗੀ ਅਤੇ ਉਹ ਆਪਣੇ ਬਹੁਤ ਸੋਹਣੇ ਤੇ ਮਜ਼ਬੂਤ ਮਹਿਲਾਂ ਦੇ ਮਾਮਲੇ ਵਿੱਚ ਇੱਕ-ਦੂਜੇ 'ਤੇ ਮਾਣ ਕਰਨਗੇ।
ਅੰਤ ਵਿੱਚ ਨਬੀ ﷺ ਨੇ ਦੱਸਿਆ ਕਿ ਸਵਾਲ ਪੁੱਛਣ ਵਾਲੇ ਜਿਬਰਾਈਲ (ਅ.) ਸੀ, ਜੋ ਸਹਾਬਾ ਨੂੰ ਦੀਨ (ਇਸਲਾਮ ਧਰਮ) ਸਿਖਾਉਣ ਲਈ ਆਏ ਸੀ।