ਹਦੀਸ ਦੀ ਸੂਚੀ 14

ਮੁਨਾਫਿਕਾਂ ਉੱਤੇ ਸਭ ਤੋਂ ਭਾਰੀ ਨਮਾਜ਼ ਇਸ਼ਾ ਅਤੇ ਫਜਰ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਨਮਾਜ਼ਾਂ ਦੇ ਸਵਾਬ ਦਾ ਅੰਦਾਜ਼ਾ ਹੋ ਜਾਵੇ, ਤਾਂ ਗੋਡਿਆਂ ਭਾਰ ਚਲ ਕੇ ਆਉਣ
ਪੰਜੋ ਨਮਾਜ਼ਾਂ, ਇੱਕ ਜੁਮਾ ਦੂਜੇ ਜੁਮੇ ਤੱਕ ਅਤੇ ਇੱਕ ਰਮਜ਼ਾਨ ਦੂਜੇ ਰਮਜ਼ਾਨ ਤੱਕ, ਆਪਸ ਵਿੱਚ ਕੀਤੇ ਜਾਣ ਵਾਲੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਭਰਭਾਈ) ਬਣ ਜਾਂਦੇ ਹਨ ਪਰ ਸ਼ਰਤ ਇਹ ਹੈ ਕਿ ਕੋਈ ਕਬੀਰਾ ਗੁਨਾਹ (ਮਹਾਪਾਪ) ਨਾ ਕੀਤਾ ਜਾਵੇ।
ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ
ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਦਾ ਰਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ, ਤੇ ਹ਼ਰਾਮ ਨੂੰ ਹ਼ਰਾਮ ਮੰਨਾਂ
ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ
ਅੱਲਾਹ ਤਆਲਾ ਨੂੰ ਕਿਹੜਾ ਅਮਲ ਸਭ ਤੋਂ ਵੱਧ ਪਿਆਰਾ ਹੈ? ਆਪ ﷺ ਨੇ ਜਵਾਬ ਦਿੱਤਾ: "ਸਮੇਂ 'ਤੇ ਨਮਾਜ਼ ਪੜ੍ਹਨਾ।" ਮੈਂ ਪੁੱਛਿਆ: ਫੇਰ ਕਿਹੜਾ? ਤਾਂ ਆਪ ﷺ ਨੇ ਜਵਾਬ ਦਿੱਤਾ: "ਮਾਂ-ਬਾਪ ਨਾਲ ਚੰਗਾ ਵਿਹਾਰ ਕਰਨਾ।" ਮੈਂ ਪੁੱਛਿਆ: ਫੇਰ ਕਿਹੜਾ? ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ
ਮੈਂ ਅੱਲਾਹ ਦੇ ਰਸੂਲ ﷺ ਦੇ ਹੱਥ 'ਤੇ ਇਸ ਗੱਲ ਦੀ ਬੈਤ ਕੀਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਾ ਹੋਣ ਅਤੇ ਮੁਹੰਮਦ ﷺ ਦੇ ਅੱਲਾਹ ਦੇ ਰਸੂਲ ਹੋਣ ਦੀ ਗਵਾਹੀ ਦਿਆਂਗਾ, ਨਮਾਜ਼ ਪੜ੍ਹਾਂਗਾ, ਜ਼ਕਾਤ ਦਿਆਂਗਾ, (ਮੁਸਲਮਾਨ ਸ਼ਾਸਕਾਂ ਦੀ ਗੱਲ) ਸੁਣਾਂਗਾ ਤੇ ਮੰਨਾਂਗਾ ਅਤੇ ਹਰ ਮੁਸਲਮਾਨ ਦੀ ਖ਼ੈਰਖਵਾਹੀ ਕਰਾਂਗਾ।
ਤੂੰ ਵੱਧ ਤੋਂ ਵੱਧ ਸਜਦੇ ਕਰ, ਇਸ ਲਈ ਕਿ ਹਰ ਸਜਦੇ ਦੇ ਬਦਲੇ ਅੱਲਾਹ ਤਆਲਾ ਤੇਰਾ ਇੱਕ ਦਰਜਾ ਉੱਚਾ ਕਰੇਗਾ ਅਤੇ ਤੇਰਾ ਇੱਕ ਗੁਨਾਹ ਮਾਫ਼ ਕਰੇਗਾ।
ਜਿਸ ਨੇ ਦੋ ਠੰਡੀਆਂ ਨਮਾਜ਼ਾਂ (ਭਾਵ ਫਜਰ ਅਤੇ ਅਸਰ ਦੀਆਂ ਨਮਾਜ਼ਾਂ) ਪੜ੍ਹੀਆਂ, ਉਹ ਜੰਨਤ ਵਿੱਚ ਦਾਖਲ ਹੋਵੇਗਾ।
ਤੁਹਾਡਾ ਕੀ ਵਿਚਾਰ ਹੈ ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੋਂ ਇੱਕ ਨਦੀ ਵਗਦੀ ਹੋਵੇ ਅਤੇ ਉਹ ਹਰ ਰੋਜ਼ ਉਸ ਵਿੱਚੋਂ ਪੰਜ ਵਾਰੀ ਇਸ਼ਨਾਨ ਕਰੇ, ਤਾਂ ਕੀ ਉਸ ਦੇ ਸ਼ਰੀਰ ਉੱਤੇ ਕੋਈ ਮੈਲ-ਕੁਚੈਲ ਰਹਿ ਜਾਵੇਗੀ?
ਜੋ ਕੋਈ ਸੂਰਜ ਚੜ੍ਹਣ ਤੋਂ ਪਹਿਲਾਂ (ਫਜਰ ਦੀ ਨਮਾਜ਼) ਅਤੇ ਸੂਰਜ ਡੁੱਬਣ ਤੋਂ ਪਹਿਲਾਂ (ਅਸਰ ਦੀ ਨਮਾਜ਼) ਅਦਾ ਕਰਦਾ ਹੈ, ਉਹ ਕਦੇ ਭੀ ਦੋਜ਼ਖ ਵਿੱਚ ਨਹੀਂ ਜਾਵੇਗਾ।
ਜਦੋਂ ਕਿਸੇ ਮੁਸਲਮਾਨ ਦੇ ਅੱਗੇ ਫਰਜ਼ ਨਮਾਜ਼ ਦਾ ਸਮਾਂ ਆਉਂਦਾ ਹੈ ਅਤੇ ਉਹ ਚੰਗੀ ਤਰ੍ਹਾਂ ਵੁਜ਼ੂ ਕਰ ਕੇ, ਪੂਰਾ ਧਿਆਨ ਲਗਾ ਕੇ ਨਮਾਜ਼ ਪੜ੍ਹੇ ਅਤੇ ਚੰਗੀ ਤਰ੍ਹਾਂ ਰੁਕੂ (ਤੇ ਸਜਦਾ) ਕਰੇ, ਤਾਂ ਇਹ ਨਮਾਜ਼ ਉਸ ਦੇ ਪਿਛਲੇ ਗੁਨਾਹਾਂ ਦਾ ਕੱਫ਼ਾਰਾ ਬਣ ਜਾਂਦੀ ਹੈ — ਜਦੋਂ ਤੱਕ ਕਿ ਉਹ ਕੋਈ ਵੱਡਾ ਗੁਨਾਹ ਨਾ ਕਰੇ — ਅਤੇ ਹਮੇਸ਼ਾ ਇੰਜ ਹੀ ਹੁੰਦਾ ਰਹੇਗਾ।
ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰੋ ਅਤੇ ਇਸ ਰਾਹੀਂ ਸਾਨੂੰ ਸਕੂਨ ਪਹੁੰਚਾਓ।
‘ਬੰਦਾ ਜਦੋਂ ਨਮਾਜ਼ ਪੜ੍ਹਦਾ ਹੈ, ਤਾਂ ਉਸ ਨੂੰ ਉਸ ਵਿਚੋਂ ਸਿਰਫ਼ ਦਸਵਾਂ ਹਿੱਸਾ, ਨਵਾਂ ਹਿੱਸਾ, ਅੱਠਵਾਂ ਹਿੱਸਾ, ਸੱਤਵਾਂ ਹਿੱਸਾ, ਛੇਵਾਂ ਹਿੱਸਾ, ਪੰਜਵਾਂ ਹਿੱਸਾ, ਚੌਥਾ ਹਿੱਸਾ, ਤੀਜਾ ਹਿੱਸਾ ਜਾਂ ਅੱਧਾ ਹਿੱਸਾ ਹੀ ਲਿਖਿਆ ਜਾਂਦਾ ਹੈ।’