عَنْ أَبِي هُرَيْرَةَ رضي الله عنه أَنَّهُ سَمِعَ رَسُولَ اللَّهِ صَلَّى اللهُ عَلَيْهِ وَسَلَّمَ يَقُولُ:
«أَرَأَيْتُمْ لَوْ أَنَّ نَهَرًا بِبَابِ أَحَدِكُمْ يَغْتَسِلُ فِيهِ كُلَّ يَوْمٍ خَمْسًا، مَا تَقُولُ ذَلِكَ يُبْقِي مِنْ دَرَنِهِ؟» قَالُوا: لَا يُبْقِي مِنْ دَرَنِهِ شَيْئًا، قَالَ: «فَذَلِكَ مِثْلُ الصَّلَوَاتِ الخَمْسِ، يَمْحُو اللَّهُ بِهِ الخَطَايَا».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
"ਤੁਹਾਡਾ ਕੀ ਵਿਚਾਰ ਹੈ ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੋਂ ਇੱਕ ਨਦੀ ਵਗਦੀ ਹੋਵੇ ਅਤੇ ਉਹ ਹਰ ਰੋਜ਼ ਉਸ ਵਿੱਚੋਂ ਪੰਜ ਵਾਰੀ ਇਸ਼ਨਾਨ ਕਰੇ, ਤਾਂ ਕੀ ਉਸ ਦੇ ਸ਼ਰੀਰ ਉੱਤੇ ਕੋਈ ਮੈਲ-ਕੁਚੈਲ ਰਹਿ ਜਾਵੇਗੀ?" ਉਨ੍ਹਾਂ (ਸਹਾਬੀਆਂ) ਨੇ ਕਿਹਾ: ਉਸ ਦੇ ਸ਼ਰੀਰ 'ਤੇ ਕੋਈ ਮੈਲ-ਕੁਚੈਲ ਬਾਕੀ ਨਹੀਂ ਰਹੇਗੀ। ਤਾਂ ਆਪ ﷺ ਨੇ ਫਰਮਾਇਆ: "ਇਹੋ ਉਦਾਹਰਣ ਪੰਜ ਨਮਾਜ਼ਾਂ ਦੀ ਹੈ। ਇਨ੍ਹਾਂ ਰਾਹੀਂ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦਿੰਦਾ ਹੈ।"