ਵਰਗੀਕਰਨ: The Creed . Names and Rulings . Hypocrisy .

عن أبي هريرة رضي الله عنه قال: قال رسول الله صلى الله عليه وسلم:
«‌إِنَّ ‌أَثْقَلَ صَلَاةٍ عَلَى الْمُنَافِقِينَ صَلَاةُ الْعِشَاءِ وَصَلَاةُ الْفَجْرِ، وَلَوْ يَعْلَمُونَ مَا فِيهِمَا لَأَتَوْهُمَا وَلَوْ حَبْوًا، وَلَقَدْ هَمَمْتُ أَنْ آمُرَ بِالصَّلَاةِ فَتُقَامَ، ثُمَّ آمُرَ رَجُلًا فَيُصَلِّيَ بِالنَّاسِ، ثُمَّ أَنْطَلِقَ مَعِي بِرِجَالٍ مَعَهُمْ حُزَمٌ مِنْ حَطَبٍ إِلَى قَوْمٍ لَا يَشْهَدُونَ الصَّلَاةَ، فَأُحَرِّقَ عَلَيْهِمْ بُيُوتَهُمْ بِالنَّارِ».

[صحيح] - [متفق عليه] - [صحيح مسلم: 651]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਮੁਨਾਫਿਕਾਂ ਉੱਤੇ ਸਭ ਤੋਂ ਭਾਰੀ ਨਮਾਜ਼ ਇਸ਼ਾ ਅਤੇ ਫਜਰ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਨਮਾਜ਼ਾਂ ਦੇ ਸਵਾਬ ਦਾ ਅੰਦਾਜ਼ਾ ਹੋ ਜਾਵੇ, ਤਾਂ ਗੋਡਿਆਂ ਭਾਰ ਚਲ ਕੇ ਆਉਣ। ਮੈਂ ਤਾਂ (ਇੱਕ ਵਾਰੀ) ਇਰਾਦਾ ਕਰ ਲਿਆ ਸੀ ਕਿ ਕਿਸੇ ਨੂੰ ਨਮਾਜ਼ ਪੜ੍ਹਾਉਣ ਦਾ ਹੁਕਮ ਦਿਆਂ ਤੇ ਉਹ ਨਮਾਜ਼ ਪੜ੍ਹਾਵੇ; ਫੇਰ ਕੁੱਝ ਲੋਕਾਂ ਨੂੰ ਨਾਲ ਲੈ ਕੇ, ਜਿਨ੍ਹਾਂ ਨੇ ਲੱਕੜਾਂ ਦੇ ਗੱਠੜੇ ਚੁੱਕੇ ਹੋਣ—ਉਨ੍ਹਾਂ ਲੋਕਾਂ ਕੋਲ ਜਾਵਾਂ ਜੋ ਨਮਾਜ਼ ਵਿੱਚ ਸ਼ਾਮਲ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਸਮੇਤ ਹੀ ਸਾੜ ਦੇਵਾਂ।"

[صحيح] - [متفق عليه] - [صحيح مسلم - 651]

ਵਿਆਖਿਆ

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਮੁਨਾਫਿਕਾਂ (ਪਖੰਡੀਆਂ) ਬਾਰੇ ਅਤੇ ਨਮਾਜ਼ ਵਿੱਚ, ਖਾਸ ਕਰ ਕੇ ਇਸ਼ਾ ਤੇ ਫਜਰ ਦੀ ਨਮਾਜ਼ ਵਿੱਚ ਉਨ੍ਹਾਂ ਦੀ ਸੁਸਤੀ ਬਾਰੇ ਦੱਸਦੇ ਹਨ। ਆਪ ﷺ ਇਹ ਦੱਸਦੇ ਹਨ ਕਿ ਜੇਕਰ ਮੁਨਾਫਿਕਾਂ ਨੂੰ ਪਤਾ ਲਗ ਜਾਵੇ ਕਿ ਇਨ੍ਹਾਂ ਦੋਵਾਂ ਨਮਾਜ਼ਾਂ ਨੂੰ ਜਮਾਤ (ਇਕੱਠ) ਵਿੱਚ ਸ਼ਾਮਲ ਹੋ ਕੇ ਮੁਸਲਮਾਨਾਂ ਦੇ ਨਾਲ ਪੜ੍ਹਨ ਦਾ ਕਿੰਨਾ ਜ਼ਿਆਦਾ ਅਜਰੋ-ਸਵਾਬ (ਰੱਬੀ ਇਨਾਮ) ਮਿਲਦਾ ਹੈ, ਤਾਂ ਉਹ ਉਸੇ ਤਰ੍ਹਾਂ ਗੋਡਿਆਂ ਤੇ ਹੱਥਾਂ ਭਾਰ ਚੱਲ ਕੇ ਇਨ੍ਹਾਂ ਦੋਵਾਂ ਨਮਾਜ਼ਾਂ ਵਿੱਚ ਸ਼ਾਮਲ ਹੋਣ, ਜਿਸ ਤਰ੍ਹਾਂ ਛੋਟੇ ਬੱਚੇ ਤੁਰਨਾ ਸਿੱਖਦੇ ਹੋਏ ਗੋਡਿਆਂ ਤੇ ਹੱਥਾਂ ਭਾਰ ਘਿਸੜ ਕੇ ਅੱਗੇ ਵੱਧਦੇ ਹਨ।
ਅੱਲਾਹ ਦੇ ਨਬੀ ﷺ ਨੇ ਇੱਕ ਵਾਰੀ ਇਸ ਗੱਲ ਦਾ ਪੂਰਾ ਇਰਾਦਾ (ਫੈਸਲਾ) ਕਰ ਲਿਆ ਸੀ ਕਿ ਕਿਸੇ ਨੂੰ ਆਪਣੀ ਥਾਂ 'ਤੇ ਨਮਾਜ਼ ਪੜ੍ਹਾਉਣ ਦਾ ਹੁਕਮ ਦੇਣ, ਫੇਰ ਕੁੱਝ ਲੋਕਾਂ ਨੂੰ ਨਾਲ ਲੈ ਕੇ, ਜਿਨ੍ਹਾਂ ਕੋਲ ਲੱਕੜਾਂ ਦੇ ਗੱਠੇ ਚੁੱਕੇ ਹੋਣ, ਉਨ੍ਹਾਂ ਲੋਕਾਂ ਕੋਲ ਜਾਣ, ਜੋ ਨਮਾਜ਼ ਪੜ੍ਹਨ ਲਈ ਜਮਾਤ ਵਿੱਚ ਸ਼ਾਮਲ ਨਹੀਂ ਹੁੰਦੇ ਅਤੇ ਉਨ੍ਹਾਂ ਸਮੇਤ ਉਨ੍ਹਾਂ ਦੇ ਘਰਾਂ ਨੂੰ ਸਾੜ ਦੇਣ। ਕਿਉਂਕਿ ਉਨ੍ਹਾਂ ਨੇ ਜਮਾਤ ਵਿੱਚ ਸ਼ਾਮਲ ਨਾ ਹੋ ਕੇ ਜੋ ਗੁਨਾਹ ਕੀਤਾ ਹੈ, ਉਹ ਬਹੁਤ ਵੱਡਾ ਹੈ। ਲੇਕਿਨ ਆਪ ﷺ ਨੇ ਅਜਿਹਾ ਕਦਮ ਨਹੀਂ ਚੁੱਕਿਆ ਕਿਉਂਕਿ ਘਰਾਂ ਵਿੱਚ ਮਸੂਮ ਔਰਤਾਂ, ਬੱਚੇ ਅਤੇ ਮਾਜ਼ੂਰ (ਅਪਾਹਜ) ਲੋਕ ਵੀ ਹੁੰਦੇ ਹਨ, ਜਿਨ੍ਹਾਂ ਦਾ ਕੋਈ ਕਸੂਰ (ਗੁਨਾਹ) ਨਹੀਂ ਹੁੰਦਾ।

ਹਦੀਸ ਦੇ ਫਾਇਦੇ ਵਿੱਚੋਂ

  1. ਮਸਜਿਦ ਵਿੱਚ ਆ ਕੇ ਜਮਾਤ ਨਾਲ ਨਮਾਜ਼ ਨਾ ਪੜ੍ਹਨ ਦੀ ਗੰਭੀਰਤਾ।
  2. ਮੁਨਾਫਿਕ (ਪਖੰਡੀ/ਦੋਗਲੇ) ਕੇਵਲ ਦਿਖਾਵੇ ਅਤੇ ਪ੍ਰਸ਼ੰਸਾ ਹਾਸਲ ਕਰਨ ਲਈ ਹੀ ਇਬਾਦਤ ਕਰਦੇ ਹਨ। ਇਹੋ ਕਾਰਨ ਹੈ ਕਿ ਉਹ ਮਸਜਿਦ ਉਸੇ ਵੇਲੇ ਜਾਂਦੇ ਹਨ, ਜਦੋਂ ਲੋਕ ਦੇਖ ਰਹੇ ਹੋਣ।
  3. ਇਸ਼ਾ ਤੇ ਫਜਰ ਦੀ ਨਮਾਜ਼ ਜਮਾਤ ਨਾਲ ਪੜ੍ਹਨ ਦਾ ਜ਼ਿਆਦਾ ਸਵਾਬ (ਇਨਾਮ) ਹੋਣਾ ਅਤੇ ਇਸ ਗੱਲ ਦੀ ਵਿਆਖਿਆ ਕਿ ਇਹ ਦੋਵੇਂ ਨਮਾਜ਼ਾਂ ਇਸ ਲਾਇਕ ਹਨ ਕਿ ਇਨ੍ਹਾਂ ਨੂੰ ਪੜ੍ਹਨ ਲਈ ਜੇਕਰ ਇਨਸਾਨ ਗੋਡਿਆਂ ਭਾਰ ਵੀ ਚੱਲ ਕੇ ਆ ਸਕੇ, ਤਾਂ ਆਵੇ।
  4. ਇਸ਼ਾ ਅਤੇ ਫਜਰ ਦੀ ਨਮਾਜ਼ ਦੀ ਪਾਬੰਦੀ ਨਫ਼ਾਕ (ਮੁਨਾਫ਼ਕਤ) ਤੋਂ ਸੁਰੱਖਿਅਤ ਹੋਣ ਦੀ ਨਿਸ਼ਾਨੀ ਹੈ ਅਤੇ ਇਨ੍ਹਾਂ ਦੋਵਾਂ ਨਮਾਜ਼ਾਂ ਵਿੱਚ ਸ਼ਾਮਲ ਨਾ ਹੋਣਾ ਮੁਨਾਫਿਕਾਂ ਦਾ ਲੱਛਣ ਹੈ।
ਅਨੁਵਾਦ ਦਿਖਾਓਣਾ
ਹੋਰ