ਵਰਗੀਕਰਨ: Virtues and Manners .

عن أبي هريرة رضي الله عنه أن رسول الله صلى الله عليه وسلم كان يقول:
«الصَّلَوَاتُ الْخَمْسُ، وَالْجُمُعَةُ إِلَى الْجُمُعَةِ، وَرَمَضَانُ إِلَى رَمَضَانَ، مُكَفِّرَاتٌ مَا بَيْنَهُنَّ إِذَا اجْتَنَبَ الْكَبَائِرَ».

[صحيح] - [رواه مسلم] - [صحيح مسلم: 233]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਕਿਹਾ ਕਰਦੇ ਸੀ:
"ਪੰਜੋ ਨਮਾਜ਼ਾਂ, ਇੱਕ ਜੁਮਾ ਦੂਜੇ ਜੁਮੇ ਤੱਕ ਅਤੇ ਇੱਕ ਰਮਜ਼ਾਨ ਦੂਜੇ ਰਮਜ਼ਾਨ ਤੱਕ, ਆਪਸ ਵਿੱਚ ਕੀਤੇ ਜਾਣ ਵਾਲੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਭਰਭਾਈ) ਬਣ ਜਾਂਦੇ ਹਨ ਪਰ ਸ਼ਰਤ ਇਹ ਹੈ ਕਿ ਕੋਈ ਕਬੀਰਾ ਗੁਨਾਹ (ਮਹਾਪਾਪ) ਨਾ ਕੀਤਾ ਜਾਵੇ।"

[صحيح] - [رواه مسلم] - [صحيح مسلم - 233]

ਵਿਆਖਿਆ

ਰਸੂਲੁੱਲਾਹ ﷺ ਦੱਸਦੇ ਹਨ ਕਿ ਦਿਨ ਤੇ ਰਾਤ ਦੇ ਸਮਿਆਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਪੰਜ ਨਮਾਜ਼ਾਂ, ਹਫ਼ਤੇ ਵਿੱਚ ਇੱਕ ਵਾਰ ਪੜ੍ਹਿਆ ਜਾਣ ਵਾਲਾ ਜੁਮਾ, ਅਤੇ ਸਾਲ ਵਿੱਚ ਇੱਕ ਵਾਰ ਰੱਖੇ ਜਾਣ ਵਾਲੇ ਰਮਜ਼ਾਨ ਦੇ ਰੋਜ਼ੇ — ਇਹ ਸਭ ਆਪਣੇ ਵਿਚਕਾਰ ਦੇ ਸਮੇਂ ਦੇ ਛੋਟੇ ਗੁਨਾਹਾਂ ਦਾ ਕੱਫ਼ਾਰਾ ਬਣ ਜਾਂਦੇ ਹਨ, ਲੇਕਿਨ ਸ਼ਰਤ ਇਹ ਹੈ ਕਿ ਵੱਡੇ ਗੁਨਾਹਾਂ ਤੋਂ ਬਚਿਆ ਜਾਵੇ। ਵੱਡੇ ਗੁਨਾਹ, ਜਿਵੇਂ ਕਿ ਨਜਾਇਜ਼ ਸੰਬੰਧ ਅਤੇ ਸ਼ਰਾਬ ਪੀਣਾ ਆਦਿ, ਕੇਵਲ ਸੱਚੇ ਦਿਲ ਤੋਂ ਤੌਬਾ ਕਰਨ ਨਾਲ ਹੀ ਮਾਫ਼ ਹੁੰਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਕੁੱਝ ਗੁਨਾਹ ਛੋਟੇ ਹੁੰਦੇ ਹਨ (ਪਾਪ) ਤੇ ਕੁੱਝ ਵੱਡੇ (ਮਹਾਂਪਾਪ)।
  2. ਛੋਟੇ ਗੁਨਾਹਾਂ ਦੀ ਮਾਫ਼ੀ ਲਈ ਵੱਡੇ ਗੁਨਾਹਾਂ ਤੋਂ ਬਚਣਾ ਸ਼ਰਤ ਹੈ।
  3. ਵੱਡੇ ਗੁਨਾਹ ਉਹ ਹੁੰਦੇ ਹਨ ਜਿਨ੍ਹਾਂ ਬਾਰੇ ਦੁਨੀਆਂ ਵਿੱਚ ਸਜ਼ਾ ਮਿਲਦੀ ਹੈ ਜਾਂ ਜਿਨ੍ਹਾਂ ਲਈ ਆਖ਼ਰਤ ਵਿੱਚ ਕੋਈ ਸਜ਼ਾ ਤੇ ਅੱਲਾਹ ਦੀ ਨਰਾਜ਼ਗੀ ਦੀ ਗੱਲ ਕੀਤੀ ਗਈ ਹੋਵੇ ਜਾਂ ਜਿਨ੍ਹਾਂ ਦੇ ਕਰਨ ਵਾਲਿਆਂ 'ਤੇ ਲਾਹਨਤ ਕੀਤੀ ਜਾਵੇ। ਜਿਵੇਂ ਕਿ ਨਜਾਇਜ਼ ਸਰੀਰਕ ਸੰਬੰਧ ਬਣਾਉਣਾ ਅਤੇ ਸ਼ਰਾਬ ਪੀਣਾ ਆਦਿ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ