عَنْ عَبْدِ اللَّهِ بِن مَسْعُودٍ رضي الله عنه قَالَ:
سَأَلْتُ النَّبِيَّ صَلَّى اللهُ عَلَيْهِ وَسَلَّمَ: أَيُّ العَمَلِ أَحَبُّ إِلَى اللَّهِ؟ قَالَ: «الصَّلاَةُ عَلَى وَقْتِهَا»، قَالَ: ثُمَّ أَيٌّ؟ قَالَ: «ثُمَّ بِرُّ الوَالِدَيْنِ» قَالَ: ثُمَّ أَيٌّ؟ قَالَ: «الجِهَادُ فِي سَبِيلِ اللَّهِ» قَالَ: حَدَّثَنِي بِهِنَّ، وَلَوِ اسْتَزَدْتُهُ لَزَادَنِي.
[صحيح] - [متفق عليه] - [صحيح البخاري: 527]
المزيــد ...
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ "ਅੱਲਾਹ ਤਆਲਾ ਨੂੰ ਕਿਹੜਾ ਅਮਲ ਸਭ ਤੋਂ ਵੱਧ ਪਿਆਰਾ ਹੈ? ਆਪ ﷺ ਨੇ ਜਵਾਬ ਦਿੱਤਾ: "ਸਮੇਂ 'ਤੇ ਨਮਾਜ਼ ਪੜ੍ਹਨਾ।" ਮੈਂ ਪੁੱਛਿਆ: ਫੇਰ ਕਿਹੜਾ? ਤਾਂ ਆਪ ﷺ ਨੇ ਜਵਾਬ ਦਿੱਤਾ: "ਮਾਂ-ਬਾਪ ਨਾਲ ਚੰਗਾ ਵਿਹਾਰ ਕਰਨਾ।" ਮੈਂ ਪੁੱਛਿਆ: ਫੇਰ ਕਿਹੜਾ? ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ।" ਅਬਦੁੱਲਾਹ ਬਿਨ ਮਸਉਦ ਕਹਿੰਦੇ ਹਨ: ਆਪ ﷺ ਨੇ ਮੈਨੂੰ ਇਨ੍ਹਾਂ ਕੰਮਾਂ ਬਾਰੇ ਦੱਸਿਆ। ਜੇਕਰ ਮੈਂ ਹੋਰ ਪੁੱਛਦਾ, ਤਾਂ ਆਪ ﷺ ਹੋਰ ਦੱਸਦੇ।
[صحيح] - [متفق عليه] - [صحيح البخاري - 527]
ਅੱਲਾਹ ਦੇ ਨਬੀ ﷺ ਨੂੰ ਪੁੱਛਿਆ ਗਿਆ ਕਿ ਅੱਲਾਹ ਦੀ ਨਜ਼ਰ ਵਿੱਚ ਕਿਹੜਾ ਅਮਲ ਸਭ ਤੋਂ ਵਧ ਪਿਆਰਾ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: ਫਰਜ਼ ਨਮਾਜ਼ ਨੂੰ ਉਸਦੇ ਸ਼ਰੀਅਤ ਦੁਆਰਾ ਨਿਰਧਾਰਤ ਸਮੇਂ 'ਤੇ ਪੜ੍ਹਨਾ। ਫੇਰ ਮਾਂ-ਪਿਓ ਦੀ ਆਗਿਆਕਾਰੀ ਕਰਦੇ ਹੋਏ ਉਨ੍ਹਾਂ ਨਾਲ ਚੰਗਾ ਸਲੂਕ ਕਰਨਾ,
ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦੇਣਾ ਅਤੇ ਉਨ੍ਹਾਂ ਦੀ ਨਾਫਰਮਾਨੀ (ਅਣਆਗਿਆਕਾਰੀ) ਨਾ ਕਰਨਾ। ਫੇਰ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਤਾਂ ਜੋ ਅੱਲਾਹ ਦੇ ਕਲਮੇ (ਨਾਂ) ਨੂੰ ਬੁਲੰਦ ਕੀਤਾ ਜਾ ਸਕੇ, ਇਸਲਾਮ ਤੇ ਮੁਸਲਮਾਨਾਂ ਦਾ ਬਚਾਅ ਕੀਤਾ ਜਾ ਸਕੇ ਅਤੇ ਇਸਲਾਮੀ ਪਰੰਪਰਾਵਾਂ ਦਾ ਪ੍ਰਗਟਾਵਾ ਕੀਤਾ ਜਾ ਸਕੇ। ਇਹ ਜਿਹਾਦ ਆਪਣੀ ਜਾਨ ਅਤੇ ਮਾਲ (ਧਨ) ਦੋਵਾਂ ਨਾਲ ਕੀਤਾ ਜਾਂਦਾ ਹੈ।
ਅਬਦੁੱਲਾਹ ਇਬਨ ਮਸਉਦ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਮੈਨੂੰ ਇਨ੍ਹਾਂ ਅਮਲਾਂ (ਕਰਮਾਂ) ਬਾਰੇ ਦੱਸਿਆ ਅਤੇ ਜੇਕਰ ਮੈਂ ਇਸ ਤੋਂ ਅੱਗੇ ਪੁੱਛਦਾ, ਤਾਂ ਆਪ ﷺ ਅੱਗੇ ਹੋਰ ਵੀ ਦੱਸਦੇ।