عَنِ النُّعْمَانِ بْنِ بَشِيرٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«مَثَلُ الْمُؤْمِنِينَ فِي تَوَادِّهِمْ وَتَرَاحُمِهِمْ وَتَعَاطُفِهِمْ مَثَلُ الْجَسَدِ، إِذَا اشْتَكَى مِنْهُ عُضْوٌ تَدَاعَى لَهُ سَائِرُ الْجَسَدِ بِالسَّهَرِ وَالْحُمَّى».
[صحيح] - [متفق عليه] - [صحيح مسلم: 2586]
المزيــد ...
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
«ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ ਸ਼ਰੀਰ ਉਸਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਬੇਚੈਨੀ ਕਾਰਨ ਨੀਂਦ ਨਹੀਂ ਆਉਂਦੀ ਅਤੇ ਪੂਰਾ ਸ਼ਰੀਰ ਬੁਖਾਰ ਵਿੱਚ ਤਪਦਾ ਹੈ।»
[صحيح] - [متفق عليه] - [صحيح مسلم - 2586]
ਅੱਲਾਹ ਦੇ ਨਬੀ ﷺ ਨੇ ਵਿਆਖਿਆ ਕੀਤੀ ਹੈ ਕਿ ਸਦਭਾਵਨਾ, ਦਇਆ, ਆਪਸੀ ਸਹਿਯੋਗ, ਮਦਦ ਅਤੇ ਕਿਸੇ ਵੀ ਨੁਕਸਾਨ ਤੋਂ ਹੋਣ ਵਾਲੇ ਦੁੱਖ ਦੇ ਇਹਸਾਸ ਦੇ ਮਾਮਲੇ ਵਿੱਚ ਮਸਲਮਾਨਾਂ ਦਾ ਹਾਲ ਇੱਕ ਸ਼ਰੀਰ ਵਾਂਗ ਹੋਣਾ ਚਾਹੀਦਾ ਹੈ ਕਿ ਜਦੋਂ ਸ਼ਰੀਰ ਦਾ ਕੋਈ ਹਿੱਸਾ/ਅੰਗ ਬਿਮਾਰ ਹੁੰਦਾ ਹੈ, ਤਾਂ ਉਸ ਨਾਲ ਪੂਰਾ ਸ਼ਰੀਰ ਰਾਤ ਨੂੰ ਜਾਗਦਾ ਹੈ ਅਤੇ ਬੁਖਾਰ ਵਿੱਚ ਤਪਦਾ ਰਹਿੰਦਾ ਹੈ।