عَنِ ابْنِ مَسْعُودٍ رَضِيَ اللَّهُ عَنْهُ، قَالَ:
قَالَ رَجُلٌ: يَا رَسُولَ اللهِ، أَنُؤَاخَذُ بِمَا عَمِلْنَا فِي الْجَاهِلِيَّةِ؟ قَالَ: «مَنْ أَحْسَنَ فِي الْإِسْلَامِ لَمْ يُؤَاخَذْ بِمَا عَمِلَ فِي الْجَاهِلِيَّةِ، وَمَنْ أَسَاءَ فِي الْإِسْلَامِ أُخِذَ بِالْأَوَّلِ وَالْآخِرِ».
[صحيح] - [متفق عليه] - [صحيح البخاري: 6921]
المزيــد ...
ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਆਦਮੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਜੋ ਗੁਨਾਹ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਕੀਤੇ ਹਨ, ਕੀ ਉਨ੍ਹਾਂ 'ਤੇ ਵੀ ਸਾਡੀ ਪੁੱਛ-ਗਿੱਛ ਹੋਵੇਗੀ? ਆਪ ﷺ ਨੇ ਫਰਮਾਇਆ: «ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਚੰਗੇ ਕੰਮ ਕੀਤੇ, ਉਸ ਤੋਂ ਜਾਹਿਲੀਅਤ ਵਿੱਚ ਕੀਤੇ ਗਏ ਅਮਲਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ ਅਤੇ ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਬੁਰੇ ਕੰਮ ਕੀਤੇ, ਉਸ ਤੋਂ ਅਗਲੇ ਤੇ ਪਿਛਲੇ ਸਾਰੇ ਅਮਲਾਂ ਦੀ ਪੁੱਛ ਹੋਵੇਗੀ।»
[صحيح] - [متفق عليه] - [صحيح البخاري - 6921]
ਇਸ ਹਦੀਸ ਵਿੱਚ ਨਬੀ ﷺ ਨੇ ਇਸਲਾਮ ਕਬੂਲ ਕਰਨ ਦੀ ਫ਼ਜ਼ੀਲਤ (ਮਹੱਤਤਾ) ਬਾਰੇ ਦੱਸਿਆ ਹੈ। ਜੋ ਵਿਅਕਤੀ ਇਸਲਾਮ ਕਬੂਲ ਕਰੇ ਅਤੇ ਉਹ ਇੱਕ ਸੱਚਾ, ਆਗਿਆਕਾਰੀ ਅਤੇ ਨੇਕ ਮੁਸਲਮਾਨ ਬਣ ਗਿਆ, ਤਾਂ ਉਸ ਕੋਲੋਂ ਉਸਦੇ ਜਹਾਲਤ ਦੇ ਸਮੇਂ ਵਿੱਚ ਕੀਤੇ ਗੁਨਾਹਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ। ਇਸਦੇ ਉਲਟ ਜੋ ਵਿਅਕਤੀ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਬੁਰਾ ਹੀ ਰਿਹਾ, ਜਿਵੇਂ ਮੁਨਾਫ਼ਿਕ ਬਣਿਆ ਰਿਹਾ ਜਾਂ ਦੀਨ ਨੂੰ ਹੀ ਛੱਡ ਗਿਆ, ਤਾਂ ਉਸ ਕੋਲੋਂ ਕੁਫਰ ਵਿੱਚ ਕੀਤੇ ਅਮਲਾਂ ਅਤੇ ਇਸਲਾਮ ਵਿੱਚ ਕੀਤੇ ਅਮਲਾਂ ਦੋਵਾਂ ਦੀ ਪੁੱਛ-ਗਿੱਛ ਹੋਵੇਗੀ।