عن أبي هريرة رضي الله عنه قال: قال رسول الله صلى الله عليه وسلم:
«الْإِيمَانُ بِضْعٌ وَسَبْعُونَ -أَوْ بِضْعٌ وَسِتُّونَ- شُعْبَةً، فَأَفْضَلُهَا قَوْلُ لَا إِلَهَ إِلَّا اللهُ، وَأَدْنَاهَا إِمَاطَةُ الْأَذَى عَنِ الطَّرِيقِ، وَالْحَيَاءُ شُعْبَةٌ مِنَ الْإِيمَانِ».

[صحيح] - [متفق عليه] - [صحيح مسلم: 35]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"

[صحيح] - [متفق عليه] - [صحيح مسلم - 35]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਈਮਾਨ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਹਨ, ਜੋ ਕਿ ਅਮਲ, ਅਕੀਦੇ (ਵਿਚਾਰਧਾਰਾਵਾਂ) ਅਤੇ ਕਥਨਾਂ 'ਤੇ ਅਧਾਰਤ ਹਨ।
ਈਮਾਨ ਦੀ ਸਭ ਤੋਂ ਉੱਚੀ ਤੇ ਉੱਤਮ ਸ਼ਾਖਾ "ਲਾ ਇਲਾਹਾ ਇੱਲੱਲਾਹ" ਕਹਿਣਾ ਹੈ, ਇਸ ਦੇ ਅਰਥ ਨੂੰ ਜਾਣਦੇ ਹੋਏ ਅਤੇ ਇਸ ਦੀਆਂ ਸ਼ਰਤਾਂ ‘ਤੇ ਅਮਲ ਕਰਦੇ ਹੋਏ। ਭਾਵ ਸਿਰਫ ਅੱਲਾਹ ਹੀ ਇਕਲੌਤਾ ਇਬਾਦਤ ਦਾ ਹੱਕਦਾਰ (ਸੱਚਾ ਇਸ਼ਟ) ਹੈ, ਉਸ ਤੋਂ ਇਲਾਵਾ ਹੋਰ ਕੋਈ ਇਬਾਦਤ ਦਾ ਹੱਕਦਾਰ ਨਹੀਂ ਹੈ।
ਜਦੋਂ ਕਿ ਈਮਾਨ ਦਾ ਸਭ ਤੋਂ ਛੋਟਾ ਅਮਲ (ਕਰਮ) ਇਹ ਹੈ ਕਿ ਰਸਤੇ ਵਿੱਚੋਂ ਹਰ ਉਸ ਚੀਜ਼ ਨੂੰ ਹਟਾਇਆ ਜਾਵੇ ਜੋ ਲੋਕਾਂ ਦੇ ਦੁੱਖ-ਤਕਲੀਫ ਦਾ ਸਾਧਨ ਬਣੇ।
ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਹਯਾ (ਸ਼ਰਮ/ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ। ਅਸਲ ਵਿੱਚ ਹਯਾ ਇਨਸਾਨ ਦਾ ਇੱਕ ਅਜਿਹਾ ਆਚਰਣ ਤੇ ਰਵੱਈਆ ਹੈ ਜੋ ਉਸਨੂੰ ਚੰਗਾ ਕੰਮ ਕਰਨ ਅਤੇ ਬੁਰੇ ਕੰਮ ਤੋਂ ਦੂਰ ਰਹਿਣ ਲਈ ਉਭਾਰਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਈਮਾਨ ਦੇ ਕਈ ਦਰਜੇ ਹੁੰਦੇ ਹਨ, ਜਿਨ੍ਹਾਂ ਵਿੱਚ ਕੁੱਝ ਦਰਜੇ ਬਾਕੀ ਦਰਜਿਆ ਨਾਲੋਂ ਵੱਧ ਉੱਤਮ (ਮਹੱਤਵਪੂਰਨ) ਹੁੰਦੇ ਹਨ।
  2. ਈਮਾਨ ਬੋਲ (ਕਥਨ), ਅਮਲ (ਕਰਮ), ਅਤੇ ਅਕੀਦਾ (ਆਸਥਾ) ਦਾ ਨਾਮ ਹੈ।
  3. ਅੱਲਾਹ ਤਆਲਾ ਤੋਂ ਹਯਾ ਦਾ ਤਕਾਜ਼ਾ ਇਹ ਹੈ ਕਿ ਇਨਸਾਨ ਉਸ ਥਾਂ 'ਤੇ ਨਾ ਦਿਖੇ ਜਿੱਥੇ ਜਾਣ ਤੋਂ ਉਸ ਨੇ ਮਨਾਹ ਕੀਤਾ ਹੈ ਅਤੇ ਉਸ ਥਾਂ ਤੋਂ ਗੈਰ-ਹਾਜ਼ਰ ਨਾ ਹੋਵੇ ਜਿੱਥੇ ਜਾਣ ਦਾ ਉਸ ਨੇ ਹੁਕਮ ਦਿੱਤਾ ਹੈ।
  4. ਇਸ ਹਦੀਸ ਵਿੱਚ ਗਿਣਤੀ ਦਾ ਜ਼ਿਕਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਈਮਾਨ ਇਹਨਾਂ ਤੱਕ ਸੀਮਤ ਹੈ, ਸਗੋਂ ਇਹ, ਇਹ ਦਰਸਾਉਂਦਾ ਹੈ ਕਿ ਈਮਾਨ ਦੇ ਕੰਮ ਬਹੁਤ ਜ਼ਿਆਦਾ ਹਨ। ਕਿਉਂਕਿ ਅਰਬੀ ਲੋਕ ਕਦੇ-ਕਦੇ ਕੋਈ ਸੰਖਿਆ ਐਵੇਂ ਹੀ ਬੋਲ ਦਿੰਦੇ ਹਨ, ਲੇਕਿਨ ਉਨ੍ਹਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਗਿਣਤੀ ਇਸ ਤੋਂ ਵੱਧ ਨਹੀਂ ਹੋ ਸਕਦੀ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ