عن أبي مسعود رضي الله عنه عن النبي صلى الله عليه وسلم قال:
«إِذَا أَنْفَقَ الرَّجُلُ عَلَى أَهْلِهِ يَحْتَسِبُهَا فَهُوَ لَهُ صَدَقَةٌ».
[صحيح] - [متفق عليه] - [صحيح البخاري: 55]
المزيــد ...
ਅਬੁ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।»
[صحيح] - [متفق عليه] - [صحيح البخاري - 55]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਕੋਈ ਵਿਅਕਤੀ ਆਪਣੇ ਘਰ ਵਾਲਿਆਂ, ਜਿਵੇਂ ਪਤਨੀ, ਮਾਪੇ, ਬੱਚੇ ਆਦਿ ‘ਤੇ, ਜਿਨ੍ਹਾਂ 'ਤੇ ਖਰਚ ਕਰਨਾ ਉਸਦੀ ਜ਼ਿੰਮੇਵਾਰੀ ਹੈ, ਅੱਲਾਹ ਦੇ ਨੇੜਤਾ ਹਾਸਲ ਕਰਨ ਲਈ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਉਸ ਨੂੰ ਸਦਕੇ (ਦਾਨ ਕਰਨ) ਦਾ ਸਵਾਬ ਮਿਲਦਾ ਹੈ।