عن عثمان بن عفان رضي الله عنه قال: قال رسول الله صلى الله عليه وسلم:
«مَنْ تَوَضَّأَ فَأَحْسَنَ الْوُضُوءَ خَرَجَتْ خَطَايَاهُ مِنْ جَسَدِهِ حَتَّى تَخْرُجَ مِنْ تَحْتِ أَظْفَارِهِ».
[صحيح] - [رواه مسلم] - [صحيح مسلم: 245]
المزيــد ...
ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜੋ ਵਿਅਕਤੀ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਉਸਦੇ ਗੁਨਾਹ ਉਸਦੇ ਜ਼ਰੀਰ ਵਿੱਚੋਂ ਨਿੱਕਲ ਜਾਂਦੇ ਹਨ, ਇੱਥੋਂ ਤੱਕ ਕਿ ਉਸ ਦੇ ਨਹੁੰਆਂ ਦੇ ਹੇਠੋਂ ਵੀ ਨਿੱਕਲ ਜਾਂਦੇ ਹਨ।"
[صحيح] - [رواه مسلم] - [صحيح مسلم - 245]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਵੁਜ਼ੂ ਦੀਆਂ ਸੁੰਨਤਾਂ ਅਤੇ ਅਦਾਬ ਦਾ ਧਿਆਨ ਰੱਖਦੇ ਹੋਏ ਵੁਜ਼ੂ ਕੀਤਾ, ਤਾਂ ਇਸ ਦੇ ਨਤੀਜੇ ਵਿੱਚ ਉਸਦੇ ਗੁਨਾਹ ਧੋ ਦਿੱਤੇ ਜਾਂਦੇ ਹਨ। ਇੱਥੋਂ ਤੱਕ ਕਿ ਉਸਦੇ ਦੋਨੋ ਹੱਥਾਂ ਤੇ ਪੈਰਾਂ ਦੇ ਨਹੁੰਆਂ ਦੇ ਹੇਠੋਂ ਵੀ ਗੁਨਾਹ ਨਿੱਕਲ ਜਾਂਦੇ ਹਨ।