عَنْ أَبِي هُرَيْرَةَ رضي الله عنه عَنِ النَّبِيِّ صلى الله عليه وسلم قَالَ:
«لَا يَقْبَلُ اللهُ صَلَاةَ أَحَدِكُمْ إِذَا أَحْدَثَ حَتَّى يَتَوَضَّأَ».

[صحيح] - [متفق عليه] - [صحيح البخاري: 6954]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਉਹ ਦੁਬਾਰਾ ਵੁਜ਼ੂ ਨਾ ਲਵੇ, ਅੱਲਾਹ ਉਸ ਦੀ ਨਮਾਜ਼ ਕਬੂਲ ਨਹੀਂ ਕਰਦਾ।"

[صحيح] - [متفق عليه] - [صحيح البخاري - 6954]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਨਮਾਜ਼ ਦੇ ਸਹੀ ਹੋਣ ਦੀ ਇੱਕ ਸ਼ਰਤ ਤਹਾਰਤ (ਪਵਿੱਤਰਤਾ) ਹੈ। ਇਸ ਲਈ, ਜਿਸ ਵਿਅਕਤੀ ਦਾ ਪਿਸ਼ਾਬ, ਟੱਟੀ ਅਤੇ ਨੀਂਦ ਆਉਣ ਆਦਿ ਦੇ ਕਾਰਨ ਵੁਜ਼ੂ ਟੁੱਟ ਜਾਵੇ ਅਤੇ ਉਹ ਨਮਾਜ਼ ਪੜ੍ਹਣਾ ਚਾਹੇ, ਤਾਂ ਉਸ 'ਤੇ ਵੁਜ਼ੂ ਕਰਨਾ ਵਾਜਿਬ (ਲਾਮਜ਼ੀ) ਹੋਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਨਾਪਾਕੀ (ਗੰਦਗੀ) ਦੀ ਹਾਲਤ ਵਿੱਚ ਨਮਾਜ਼ ਕਬੂਲ ਨਹੀਂ ਹੁੰਦੀ, ਜਦੋਂ ਤੱਕ ਕਿ ਵੱਡੀ ਨਾਪਾਕੀ ਦੀ ਹਾਲਤ ਵਿੱਚ ਗੁਸਲ (ਇਸ਼ਨਾਨ) ਛੋਟੀ ਨਾਪਾਕੀ ਦੀ ਹਾਲਤ ਵਿੱਚ ਵੁਜ਼ੂ ਨਾ ਕਰ ਲਿਆ ਜਾਵੇ।
  2. ਵੁਜ਼ੂ ਕਹਿੰਦੇ ਹਨ ਮੂੰਹ ਵਿੱਚ ਪਾਣੀ ਪਾ ਕੇ ਕੁੱਲੀ ਕਰਨ, ਫੇਰ ਸਾਹ ਦੇ ਨਾਲ ਨੱਕ ਵਿੱਚ ਪਾਣੀ ਚੜ੍ਹਾਉਣ, ਫੇਰ ਉਸਨੂੰ ਬਾਹਰ ਕੱਢਣ ਤੇ ਨੱਕ ਚਾੜ੍ਹਨ, ਫੇਰ ਚਿਹਰੇ ਨੂੰ ਤਿੰਨ ਵਾਰ ਧੋਣ, ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਤਿੰਨ ਵਾਰ ਧੋਣ, ਫੇਰ ਪੂਰੇ ਸਿਰ ਦਾ ਇੱਕ ਵਾਰ ਮਸਾਹ ਕਰਨ (ਗਿੱਲਾ ਹੱਥ ਫੇਰਨ) ਅਤੇ ਫੇਰ ਦੋਵੇਂ ਪੈਰਾਂ ਨੂੰ ਗਿੱਟਿਆਂ ਸਮੇਤ ਤਿੰਨ ਵਾਰ ਧੋਣ ਨੂੰ।
ਅਨੁਵਾਦ ਦਿਖਾਓਣਾ