عَنْ أَبِي هُرَيْرَةَ رضي الله عنه أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«إِذَا تَوَضَّأَ أَحَدُكُمْ فَلْيَجْعَلْ فِي أَنْفِهِ ثُمَّ لِيَنْثُرْ، وَمَنِ اسْتَجْمَرَ فَلْيُوتِرْ، وَإِذَا اسْتَيْقَظَ أَحَدُكُمْ مِنْ نَوْمِهِ فَلْيَغْسِلْ يَدَهُ قَبْلَ أَنْ يُدْخِلَهَا فِي وَضُوئِهِ، فَإِنَّ أَحَدَكُمْ لاَ يَدْرِي أَيْنَ بَاتَتْ يَدُهُ».
ولفظ مسلم: «إِذَا اسْتَيْقَظَ أَحَدُكُمْ مِنْ نَوْمِهِ فَلَا يَغْمِسْ يَدَهُ فِي الْإِنَاءِ حَتَّى يَغْسِلَهَا ثَلَاثًا، فَإِنَّهُ لَا يَدْرِي أَيْنَ بَاتَتْ يَدُهُ».
[صحيح] - [متفق عليه] - [صحيح البخاري: 162]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕੋਈ ਵੁਜ਼ੂ ਕਰੇ, ਤਾਂ ਨੱਕ ਵਿੱਚ ਪਾਣੀ ਪਾ ਕੇ ਨੱਕ ਝਾੜੇ ਅਤੇ ਜੋ ਰੋੜਿਆਂ ਨਾਲ ਇਸਤਿੰਜਾ (ਪਖਾਨੇ ਦੀ ਸਫਾਈ) ਕਰੇ, ਉਹ ਟਾਂਕ ਗਿਣਤੀ ਵਿੱਚ ਰੋੜਿਆਂ ਦੀ ਵਰਤੋਂ ਕਰੇ। ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਸੌ ਕੇ ਉੱਠੇ, ਤਾਂ ਆਪਣੇ ਹੱਥਾਂ ਨੂੰ ਵੁਜ਼ੂ ਦੇ ਭਾਂਡੇ ਵਿੱਚ ਪਾਉਣ ਤੋਂ ਪਹਿਲਾਂ ਧੋ ਲਵੇ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਰਾਤ ਵੇਲੇ ਉਸਦਾ ਹੱਥ ਕਿੱਥੇ-ਕਿੱਥੇ ਗਿਆ ਹੈ।" ਸਹੀ ਮੁਸਲਿਮ ਦੀ ਹਦੀਸ ਦੇ ਸ਼ਬਦ ਹਨ: "ਜਦੋਂ ਤੁਹਾਡੇ ਵਿੱਚੋਂ ਕੋਈ ਸੌ ਕੇ ਉੱਠੇ, ਤਾਂ ਆਪਣੇ ਹੱਥ ਨੂੰ ਭਾਂਡੇ ਵਿੱਚ ਉਦੋਂ ਤੱਕ ਨਾ ਡੁਬੋਏ, ਜਦੋਂ ਤੱਕ ਉਸਨੂੰ ਤਿੰਨ ਵਾਰੀ ਨਾ ਧੋ ਲਵੇ। ਕਿਉਂਕਿ ਉਸ ਨੂੰ ਨਹੀਂ ਪਤਾ ਕਿ ਰਾਤ ਵੇਲੇ ਉਸਦਾ ਹੱਥ ਕਿੱਥੇ-ਕਿੱਥੇ ਗਿਆ ਹੈ।"
[صحيح] - [متفق عليه] - [صحيح البخاري - 162]
ਅੱਲਾਹ ਦੇ ਨਬੀ ਕਰੀਮ ﷺ ਨੇ ਤਹਾਰਤ (ਪਾਕੀ ਹਾਸਲ ਕਰਨ) ਦੇ ਕੁੱਝ ਮਸਲੇ ਬਿਆਨ ਕੀਤੇ ਹਨ। ਜਿਵੇਂ: 1- ਵੁਜ਼ੂ ਕਰਨ ਵਾਲਾ ਆਪਣੇ ਨੱਕ ਵਿੱਚ ਸਾਹ ਦੇ ਨਾਲ ਪਾਣੀ ਚੜ੍ਹਾਵੇ ਅਤੇ ਫੇਰ ਸਾਹ ਦੇ ਨਾਲ ਹੀ ਉਸਨੂੰ ਬਾਹਰ ਕੱਢੇ। 2- ਜੋ ਵਿਅਕਤੀ ਟੱਟੀ-ਪਿਸ਼ਾਬ ਤੋਂ ਬਾਅਦ ਪਾਣੀ ਦੇ ਬਜਾਏ ਕਿਸੇ ਹੋਰ ਚੀਜ਼ (ਜਿਵੇਂ ਪੱਥਰ ਆਦਿ) ਦੇ ਨਾਲ ਸਫ਼ਾਈ ਕਰਨਾ ਚਾਹੇ, ਉਹ ਪੱਥਰ ਤੇ ਰੋੜੇ ਆਦਿ ਦੀ ਵਰਤੋਂ ਟਾਂਕ ਗਿਣਤੀ ਵਿੱਚ ਕਰੇ। ਘੱਟੋ-ਘੱਟ ਗਿਣਤੀ ਤਿੰਨ ਹੋਵੇ ਅਤੇ ਵੱਧ ਤੋਂ ਵੱਧ ਇੰਨੀ ਕਿ ਜਿਸ ਨਾਲ ਗੰਦਗੀ ਖਤਮ ਹੋ ਜਾਵੇ ਅਤੇ ਟੱਟੀ-ਪਿਸ਼ਾਬ ਨਿੱਕਲਣ ਦੀ ਥਾਂ ਸਾਫ਼ ਹੋ ਜਾਵੇ। 3- ਜੋ ਵਿਅਕਤੀ ਰਾਤ ਨੂੰ ਸੌ ਕੇ ਉੱਠੇ, ਉਹ ਵੁਜ਼ੂ ਕਰਨ ਲਈ ਆਪਣਾ ਹੱਥ ਭਾਂਡੇ ਵਿੱਚ ਉਸ ਸਮੇਂ ਤੱਕ ਨਾ ਪਾਵੇ, ਜਦੋਂ ਤੱਕ ਉਸ ਭਾਂਡੇ ਤੋਂ ਬਾਹਰ ਆਪਣੇ ਹੱਥ ਨੂੰ ਤਿੰਨ ਵਾਰ ਧੋ ਨਾ ਲਵੇ। ਕਿਉਂਕਿ ਉਸਨੂੰ ਨਹੀਂ ਪਤਾ ਕਿ ਉਸਦਾ ਹੱਥ ਰਾਤ ਨੂੰ ਕਿੱਥੇ-ਕਿੱਥੇ ਗਿਆ ਹੋਵੇਗਾ। ਅਜਿਹੀ ਹਾਲਤ ਵਿੱਚ ਉਸਦੇ ਗੰਦੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਦੇ ਹੱਥ ਨਾਲ ਸ਼ੈਤਾਨ ਨੇ ਖੇਡਿਆ ਹੋਵੇ ਅਤੇ ਉਸ 'ਤੇ ਕੋਈ ਅਜਿਹੀ ਚੀਜ਼ ਲਗਾ ਦਿੱਤੀ ਹੋਵੇ ਜੋ ਇਨਸਾਨ ਲਈ ਹਾਨੀਕਾਰਕ ਜਾਂ ਪਾਣੀ ਨੂੰ ਗੰਦਾ ਕਰਨ ਵਾਲੀ ਹੋਵੇ।