عَنْ أَنَسِ بْنِ مَالِكٍ رَضيَ اللهُ عنه قَالَ:
كَانَ رَسُولُ اللهِ صَلَّى اللهُ عَلَيْهِ وَسَلَّمَ يَدْخُلُ الْخَلَاءَ، فَأَحْمِلُ أَنَا وَغُلَامٌ نَحْوِي إِدَاوَةً مِنْ مَاءٍ وَعَنَزَةً فَيَسْتَنْجِي بِالْمَاءِ.
[صحيح] - [متفق عليه] - [صحيح مسلم: 271]
المزيــد ...
ਅਨਸ ਇਬਨੁ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਜਦੋਂ ਅੱਲਾਹ ਦੇ ਰਸੂਲ ﷺ ਪਾਖਾਨੇ ਵਿੱਚ ਜਾਂਦੇ ਸਨ, ਤਾਂ ਮੈਂ ਅਤੇ ਮੇਰੇ ਵਰਗਾ ਇੱਕ ਲੜਕਾ ਪਾਣੀ ਦੀ ਮਸ਼ਕ ਅਤੇ ਇੱਕ ਛੋਟੀ ਲਾਠੀ ਲੈ ਕੇ ਜਾਂਦੇ ਸਾਂ, ਫਿਰ ਉਹ ﷺ ਪਾਣੀ ਨਾਲ ਇਸਤਿੰਜਾ ਕਰਦੇ ਸਨ।
[صحيح] - [متفق عليه] - [صحيح مسلم - 271]
ਅਨਸ ਇਬਨੁ ਮਾਲਿਕ ਰਜ਼ੀਅੱਲਾਹੁ ਅਨਹੁ ਬਿਆਨ ਕਰਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਉਮਰ ਦਾ ਇੱਕ ਹੋਰ ਖ਼ਾਦਿਮ ਨਬੀ ਕਰੀਮ ﷺ ਦੇ ਪਿੱਛੇ ਜਾਂਦੇ ਸਨ ਜਦੋਂ ਤੁਸੀਂ ਹਾਜਤ ਪੂਰੀ ਕਰਨ ਲਈ ਬਾਹਰ ਜਾਂਦੇ ਸਨ। ਉਹ ਆਪਣੇ ਨਾਲ ਇੱਕ ਐਸੀ ਲਾਠੀ ਲੈ ਕੇ ਜਾਂਦੇ ਸਨ ਜਿਸ ਦੇ ਸਿਰੇ ਤੇ ਬਰਛੀ ਵਰਗਾ ਨੁੱਕ ਹੁੰਦਾ ਸੀ, ਤਾਂ ਜੋ ਉਸਨੂੰ ਸਤਰਾ (ਢਕਣ) ਵਜੋਂ ਲਗਾ ਸਕਣ ਜਾਂ ਨਬੀ ﷺ ਦੀ ਨਮਾਜ਼ ਲਈ ਆੜ ਵਜੋਂ ਰੱਖ ਸਕਣ, ਅਤੇ ਇੱਕ ਛੋਟਾ ਚਮੜੇ ਦਾ ਪਾਣੀ ਦਾ ਬਰਤਨ ਭਰ ਕੇ ਲੈ ਜਾਂਦੇ ਸਨ। ਜਦੋਂ ਨਬੀ ਕਰੀਮ ﷺ ਹਾਜਤ ਤੋਂ ਫਾਰਗ ਹੋ ਜਾਂਦੇ, ਤਾਂ ਉਨ੍ਹਾਂ ਵਿਚੋਂ ਕੋਈ ਇੱਕ ਉਹ ਬਰਤਨ ਪੇਸ਼ ਕਰਦਾ ਅਤੇ ਨਬੀ ﷺ ਪਾਣੀ ਨਾਲ ਇਸਤਿੰਜਾ ਕਰਦੇ ਸਨ।