عَنْ عَائِشَةَ أُمِّ المؤمنين رضي الله عنها أَنَّ فَاطِمَةَ بِنْتَ أَبِي حُبَيْشٍ سَأَلَتِ النَّبِيَّ صَلَّى اللهُ عَلَيْهِ وَسَلَّمَ قَالَتْ:
إِنِّي أُسْتَحَاضُ فَلاَ أَطْهُرُ، أَفَأَدَعُ الصَّلاَةَ؟ فَقَالَ: «لَا، إِنَّ ذَلِكِ عِرْقٌ، وَلَكِنْ دَعِي الصَّلاَةَ قَدْرَ الأَيَّامِ الَّتِي كُنْتِ تَحِيضِينَ فِيهَا، ثُمَّ اغْتَسِلِي وَصَلِّي».
[صحيح] - [متفق عليه] - [صحيح البخاري: 325]
المزيــد ...
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਫਾਤਿਮਾ ਬਿੰਤ ਅਬੁ-ਹੁਬੈਸ਼ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ:
ਮੈਨੂੰ ਇਸਤਿਹਾਜ਼ਾ ਦਾ ਖੂਨ (ਅਨਿਯਿਮਤ ਖੂਨ) ਆਉਂਦਾ ਹੈ ਅਤੇ ਮੈਂ ਪਾਕ ਨਹੀਂ ਰਹਿੰਦੀ, ਤਾਂ ਕੀ ਮੈਂ ਨਮਾਜ਼ ਛੱਡ ਦਿਆਂ? ਆਪ ﷺ ਨੇ ਫਰਮਾਇਆ: "ਨਹੀਂ, ਇਹ ਤਾਂ ਇੱਕ ਨਾੜੀ ਦਾ ਖੂਨ ਹੈ। ਕੇਵਲ ਓਨੇ ਹੀ ਦਿਨ ਨਮਾਜ਼ ਛੱਡੋ, ਜਿੰਨੇ ਦਿਨ ਇਸ ਤੋਂ ਪਹਿਲਾਂ ਹੈਜ਼ (ਮਹਾਵਾਰੀ) ਆਇਆ ਕਰਦਾ ਸੀ। ਫੇਰ ਗੁਸਲ ਕਰ ਲਵੋ ਅਤੇ ਨਮਾਜ਼ ਪੜ੍ਹ ਲਵੋ।"
[صحيح] - [متفق عليه] - [صحيح البخاري - 325]
ਫਾਤਿਮਾ ਬਿੰਤ ਹੁਬੈਸ਼ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਉਨ੍ਹਾਂ ਦਾ ਖੂਨ ਬੰਦ ਨਹੀਂ ਹੁੰਦਾ ਅਤੇ ਹੈਜ਼ (ਮਾਹਵਾਰੀ) ਤੋਂ ਇਲਾਵਾ ਹੋਰ ਦਿਨਾਂ ਵਿੱਚ ਵੀ ਜਾਰੀ ਰਹਿੰਦਾ ਹੈ, ਤਾਂ ਕੀ ਇਹ ਖੂਨ ਹੈਜ਼ ਦਾ ਖੂਨ ਮੰਨਿਆ ਜਾਵੇਗਾ ਅਤੇ ਉਹ ਨਮਾਜ਼ ਛੱਡ ਸਕਦੀ ਹਨ? ਅੱਲਾਹ ਦੇ ਨਬੀ ﷺ ਨੇ ਜਵਾਬ ਦਿੱਤਾ ਕਿ ਇਹ ਹੈਜ਼ ਦਾ ਖੂਨ ਨਹੀਂ, ਸਗੋਂ ਇਸਤਿਹਾਜ਼ਾ ਦਾ ਖ਼ੂਨ ਹੈ। ਬੀਮਾਰੀ ਦਾ ਇਹ ਖੂਨ ਬੱਚੇਦਾਨੀ ਦੀ ਨਾੜੀ ਫੱਟ ਜਾਣ ਕਾਰਨ ਨਿੱਕਲਦਾ ਹੈ। ਇਸ ਲਈ ਜਦੋਂ ਹੈਜ਼ ਦੇ ਉਹ ਦਿਨ ਆਉਣ, ਜਿਨ੍ਹਾਂ ਦਿਨਾਂ ਵਿੱਚ ਇਸਤਿਹਾਜ਼ਾ ਦੀ ਸ਼ਿਕਾਰ ਹੋਣ ਤੋਂ ਪਹਿਲਾਂ ਤੈਨੂੰ ਨਿਯਮਿਤ ਰੂਪ ਵਿੱਚ ਖੂਨ ਆਉਂਦਾ ਸੀ, ਤਾਂ ਨਮਾਜ਼ ਤੇ ਰੋਜ਼ਾ ਆਦਿ ਉਹ ਸਭ ਚੀਜ਼ਾਂ ਛੱਡ ਦਿਓ, ਜੋ ਹੈਜ਼ ਦੇ ਦਿਨਾਂ ਵਿੱਚ ਮਨਾਹ ਹੁੰਦੀਆਂ ਹਨ। ਫੇਰ ਜਦੋਂ ਹੈਜ਼ ਦੀ ਮਿਆਦ ਜਿੰਨਾ ਸਮਾਂ ਬੀਤ ਜਾਵੇ, ਤਾਂ ਤੂੰ ਹੈਜ਼ ਤੋਂ ਪਾਕ ਹੋ ਗਈ। ਇਸ ਲਈ ਖੂਨ ਵਾਲੀ ਨੂੰ ਜਗ੍ਹਾ ਧੋ ਦਿਓ ਅਤੇ ਸੰਪੂਰਨ ਤਰੀਕੇ ਨਾਲ ਹੈਜ਼ ਦੀ ਪਾਕੀ ਦਾ ਗ਼ੁਸਲ (ਇਸ਼ਨਾਨ) ਕਰ ਲਓ ਅਤੇ ਫੇਰ ਨਮਾਜ਼ ਪੜ੍ਹੋ।