عَنْ جَابِرِ بْنِ عَبْدِ اللهِ رضي الله عنهما أَنَّهُ سَمِعَ النَّبِيَّ صَلَّى اللهُ عَلَيْهِ وَسَلَّمَ يَقُولُ:
«إِذَا دَخَلَ الرَّجُلُ بَيْتَهُ، فَذَكَرَ اللهَ عِنْدَ دُخُولِهِ وَعِنْدَ طَعَامِهِ، قَالَ الشَّيْطَانُ: لَا مَبِيتَ لَكُمْ، وَلَا عَشَاءَ، وَإِذَا دَخَلَ، فَلَمْ يَذْكُرِ اللهَ عِنْدَ دُخُولِهِ، قَالَ الشَّيْطَانُ: أَدْرَكْتُمُ الْمَبِيتَ، وَإِذَا لَمْ يَذْكُرِ اللهَ عِنْدَ طَعَامِهِ، قَالَ: أَدْرَكْتُمُ الْمَبِيتَ وَالْعَشَاءَ».

[صحيح] - [رواه مسلم] - [صحيح مسلم: 2018]
المزيــد ...

ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ:
"ਜਦੋਂ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਵੇਲੇ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਲੈਂਦਾ ਹੈ, ਤਾਂ ਸ਼ੈਤਾਨ ਆਪਣੇ ਸਾਥੀਆਂ ਨੂੰ ਕਹਿੰਦਾ ਹੈ: ਤੁਹਾਡੇ ਲਈ ਇੱਥੇ ਨਾ ਤਾਂ ਰਾਤ ਗੁਜ਼ਾਰਨ ਦੀ ਥਾਂ ਹੈ ਅਤੇ ਨਾ ਹੀ ਰਾਤ ਦੇ ਖਾਣੇ ਦਾ ਪ੍ਰਬੰਧ। ਅਤੇ ਜਦੋਂ ਉਹ ਘਰ ਵਿੱਚ ਦਾਖ਼ਲ ਹੁੰਦਾ ਹੈ ਤੇ ਦਾਖ਼ਲ ਹੋਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਹਾਸਲ ਕਰ ਲਈ ਹੈ ਅਤੇ ਜਦੋਂ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਅਤੇ ਰਾਤ ਦਾ ਖਾਣਾ ਦੋਵੇਂ ਹਾਸਲ ਕਰ ਲਏ ਹਨ।"

[صحيح] - [رواه مسلم] - [صحيح مسلم - 2018]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਘਰ ਵਿੱਚ ਦਾਖ਼ਲ ਹੋਣ ਵੇਲੇ ਅਤੇ ਖਾਣਾ ਖਾਣ ਤੋਂ ਪਹਿਲਾਂ ਅੱਲਾਹ ਦਾ ਨਾਂ ਲੈਣ ਦਾ ਹੁਕਮ ਦਿੱਤਾ ਹੈ। ਜਦੋਂ ਕੋਈ ਵਿਅਕਤੀ ਘਰ ਵਿੱਚ ਦਾਖ਼ਲ ਹੋਣ ਅਤੇ ਖਾਣਾ ਖਾਣ ਵੇਲੇ ਬਿਸਮਿੱਲਾਹ ਕਹਿ ਕੇ ਅੱਲਾਹ ਦਾ ਨਾਂ ਲੈਂਦਾ ਹੈ, ਤਾਂ ਸ਼ੈਤਾਨ ਆਪਣੇ ਸਹਿਯੋਗੀਆਂ ਨੂੰ ਕਹਿੰਦਾ ਹੈ ਕਿ ਤੁਹਾਡੇ ਲਈ ਇਸ ਘਰ ਵਿੱਚ ਰਾਤ ਗੁਜ਼ਾਰਨ ਦਾ ਅਸਥਾਨ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਨਹੀਂ ਹੈ। ਕਿਉਂਕਿ ਇਸ ਘਰ ਦੇ ਮਾਲਕ ਨੇ ਤੁਹਾਡੇ ਤੋਂ ਅੱਲਾਹ ਦੀ ਪਨਾਹ (ਸ਼ਰਨ) ਲੈ ਲਈ ਹੈ। ਇਸ ਦੇ ਉਲਟ ਜਦੋਂ ਕੋਈ ਵਿਅਕਤੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਆਪਣੇ ਸਹਿਯੋਗੀਆਂ ਨੂੰ ਕਹਿੰਦਾ ਹੈ ਕਿ ਇਸ ਘਰ ਵਿੱਚ ਉਨ੍ਹਾਂ ਦੇ ਰਾਤ ਗੁਜ਼ਾਰਨ ਅਤੇ ਖਾਣੇ ਦਾ ਪ੍ਰਬੰਧ ਹੋ ਗਿਆ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਘਰ ਵਿੱਚ ਦਾਖ਼ਲ ਹੁੰਦੇ ਅਤੇ ਖਾਣਾ ਖਾਂਦੇ ਸਮੇਂ ਅੱਲਾਹ ਦਾ ਨਾਂ ਲੈਣਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਅੱਲਾਹ ਦਾ ਨਾਂ ਨਾ ਲੈਣ 'ਤੇ ਸ਼ੈਤਾਨ ਘਰ ਵਿੱਚ ਰਾਤ ਗੁਜ਼ਾਰਦਾ ਹੈ ਅਤੇ ਖਾਣੇ ਵਿੱਚ ਸ਼ਰੀਕ ਹੁੰਦਾ ਹੈ।
  2. ਸ਼ੈਤਾਨ ਇਨਸਾਨ ਦੇ ਹਰ ਕੰਮ ਨੂੰ ਧਿਆਨ ਨਾਲ ਦੇਖਦਾ ਰਹਿੰਦਾ ਹੈ ਅਤੇ ਜਦੋਂ ਇਨਸਾਨ ਅੱਲਾਹ ਦਾ ਨਾਂ ਲੈਣ ਤੋਂ ਗਫਲਤ (ਬੇਪਰਵਾਹ) ਹੁੰਦਾ ਹੈ, ਤਾਂ ਸ਼ੈਤਾਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ।
  3. ਅੱਲਾਹ ਦਾ ਜ਼ਿਕਰ (ਸਿਮਰਨ) ਸ਼ੈਤਾਨ ਨੂੰ ਭਜਾਉਂਦਾ ਹੈ।
  4. ਹਰ ਸ਼ੈਤਾਨ ਦੇ ਕੁੱਝ ਪੈਰੋਕਾਰ (ਚੇਲੇ) ਤੇ ਸਹਿਯੋਗੀ ਹੁੰਦੇ ਹਨ, ਜੋ ਉਸ ਦੀ ਗੱਲ ਸੁਣ ਕੇ ਖੁਸ਼ ਹੁੰਦੇ ਹਨ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ।
ਅਨੁਵਾਦ ਦਿਖਾਓਣਾ
ਹੋਰ