عن عبد الله بن عمرو بن العاص رضي الله عنهما عن النبي صلى الله عليه وسلم قال:
«الْكَبَائِرُ: الْإِشْرَاكُ بِاللهِ، وَعُقُوقُ الْوَالِدَيْنِ، وَقَتْلُ النَّفْسِ، وَالْيَمِينُ الْغَمُوسُ».
[صحيح] - [رواه البخاري] - [صحيح البخاري: 6675]
المزيــد ...
ਹਜ਼ਰਤ ਅਬਦੁੱਲਾਹ ਬਿਨ ਅਮਰ ਬਿਨ ਆਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਵੱਡੇ ਗੁਨਾਹ ਇਹ ਹਨ:ਅੱਲਾਹ ਨਾਲ ਸ਼ਿਰਕ ਕਰਨਾ,ਮਾਪਿਆਂ ਦੀ ਨਾਫ਼ਰਮਾਨੀ ਕਰਨਾ,ਕਿਸੇ ਜੀਵ ਨੂੰ ਨਾਹਕ ਕਤਲ ਕਰਨਾ,ਅਤੇ ਝੂਠੀ ਕਸਮ ਖਾਣਾ ਜੋ ਧੋਖੇ ਨਾਲ ਹੋਵੇ।"
[صحيح] - [رواه البخاري] - [صحيح البخاري - 6675]
ਨਬੀ ਕਰੀਮ ﷺ ਵੱਡੇ ਗੁਨਾਹਾਂ ਦੀ ਵਿਆਖਿਆ ਕਰਦੇ ਹਨ। ਇਹ ਉਹ ਗੁਨਾਹ ਹਨ ਜਿਨ੍ਹਾਂ ਦੇ ਕਰਨ ਵਾਲਿਆਂ ਨੂੰ ਦੁਨੀਆ ਜਾਂ ਆਖ਼ਿਰਤ ਵਿੱਚ ਸਖ਼ਤ ਸਜ਼ਾ ਦਾ ਵਾਇਦਾ ਦਿੱਤਾ ਗਿਆ ਹੈ।
ਸਭ ਤੋਂ ਪਹਿਲਾ ਵੱਡਾ ਗੁਨਾਹ "ਅੱਲਾਹ ਨਾਲ ਸ਼ਿਰਕ ਕਰਨਾ" ਹੈ। ਇਸ ਦਾ ਅਰਥ ਹੈ ਕਿ ਇਬਾਦਤ ਦੇ ਕਿਸੇ ਵੀ ਕਿਸਮ ਦੇ ਅਮਲ ਨੂੰ ਅੱਲਾਹ ਤੋਂ ਬਗੈਰ ਕਿਸੇ ਹੋਰ ਦੇ ਲਈ ਕਰਨਾ, ਜਾਂ ਕਿਸੇ ਹੋਰ ਨੂੰ ਅੱਲਾਹ ਦੇ ਬਰਾਬਰ ਕਰ ਦੇਣਾ — ਉਹ ਕੰਮਾਂ ਵਿਚ ਜੋ ਅੱਲਾਹ ਦੀ ਉਲੂਹੀਅਤ (ਇਬਾਦਤ ਦੇ ਹੱਕ), ਰਬੂਬੀਅਤ (ਪਾਲਣਹਾਰ ਹੋਣ), ਅਤੇ ਉਸਦੇ ਨਾਮਾਂ ਤੇ ਸਿਫ਼ਤਾਂ (ਗੁਣਾਂ) ਵਿੱਚ ਖ਼ਾਸ ਸਿਰਫ਼ ਉਸੀ ਲਈ ਹਨ।
ਦੂਜਾ ਵੱਡਾ ਗੁਨਾਹ "ਮਾਪਿਆਂ ਦੀ ਨਾਫ਼ਰਮਾਨੀ ਕਰਨਾ" ਹੈ। ਇਸ ਦਾ ਅਰਥ ਹੈ—ਹਰ ਉਹ ਗੱਲ ਜਾਂ ਕੰਮ ਜੋ ਮਾਪਿਆਂ ਨੂੰ ਦੁੱਖ ਦੇਵੇ, ਚਾਹੇ ਉਹ ਬੋਲਣ ਨਾਲ ਹੋਵੇ ਜਾਂ ਅਮਲ ਨਾਲ, ਅਤੇ ਉਨ੍ਹਾਂ ਨਾਲ ਨੇਕੀ ਅਤੇ ਭਲਾਈ ਨਾ ਕਰਨੀ।
ਤੀਜਾ ਵੱਡਾ ਗੁਨਾਹ "ਕਿਸੇ ਜੀਵ ਨੂੰ ਨਾਹਕ ਕਤਲ ਕਰਨਾ" ਹੈ। ਇਸ ਦਾ ਅਰਥ ਹੈ—ਬਿਨਾ ਕਿਸੇ ਜਾਇਜ਼ ਹੱਕ ਦੇ, ਜਿਵੇਂ ਕਿ ਜ਼ੁਲਮ ਜਾਂ ਦਸ਼ਮਣੀ ਦੇ ਤੌਰ 'ਤੇ ਕਿਸੇ ਦੀ ਜਾਨ ਲੈ ਲੈਣਾ।
ਚੌਥਾ ਵੱਡਾ ਗੁਨਾਹ "ਯਮੀਨ ਗ਼ਮੂਸ" (ਝੂਠੀ ਕਸਮ) ਹੈ। ਇਹ ਉਹ ਕਸਮ ਹੁੰਦੀ ਹੈ ਜੋ ਕੋਈ ਸ਼ਖ਼ਸ ਜਾਣ-ਬੁਝ ਕੇ ਝੂਠ ਉੱਤੇ ਖਾਂਦਾ ਹੈ, ਹਾਲਾਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ। ਇਸਨੂੰ "ਗ਼ਮੂਸ" ਇਸ ਲਈ ਆਖਿਆ ਗਿਆ ਹੈ ਕਿਉਂਕਿ ਇਹ ਆਪਣੇ ਕਰਨ ਵਾਲੇ ਨੂੰ ਗੁਨਾਹ ਜਾਂ ਦੋਜ਼ਖ਼ ਵਿੱਚ ਡੁੱਬਾ ਦਿੰਦੀ ਹੈ।