عَنْ أَبِي سَعِيدٍ الخُدْرِيِّ رضي الله عنه أَنَّ النَّبِيَّ صَلَّى اللَّهُ عَلَيْهِ وَسَلَّمَ قَالَ:
«إِنَّ مِنْ أَعْظَمِ الجِهَادِ كَلِمَةَ عَدْلٍ عِنْدَ سُلْطَانٍ جَائِرٍ».
[حسن لغيره] - [رواه أبو داود والترمذي وابن ماجه وأحمد] - [سنن الترمذي: 2174]
المزيــد ...
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਜਿਹਾਦ ਦਾ ਇੱਕ ਬਹੁਤ ਵੱਡਾ ਰੂਪ ਇਹ ਹੈ ਕਿ ਜ਼ਾਲਮ ਹੁਕਮਰਾਨ ਦੇ ਸਾਹਮਣੇ ਇਨਸਾਫ ਦੀ ਗੱਲ ਕੀਤੀ ਜਾਵੇ।"
[حسن لغيره] - [رواه أبو داود والترمذي وابن ماجه وأحمد] - [سنن الترمذي - 2174]
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅੱਲਾਹ ਦੇ ਰਾਹ ਵਿੱਚ ਜਿਹਾਦ ਦਾ ਇੱਕ ਮਹੱਤਵਪੂਰਨ ਤੇ ਲਾਭਦਾਇਕ ਰੂਪ ਕਿਸੇ ਜ਼ਾਲਮ ਤੇ ਅੱਤਿਆਚਾਰੀ ਹੁਕਮਰਾਨ (ਸ਼ਾਸਕ) ਦੇ ਸਾਹਮਣੇ ਇਨਸਾਫ ਅਤੇ ਹੱਕ ਦੀ ਗੱਲ ਕਰਨਾ ਹੈ। ਕਿਉਂਕਿ ਇਹ ਨੇਕੀ ਦੇ ਕੰਮ ਦਾ ਹੁਕਮ ਦੇਣ ਅਤੇ ਬੁਰਾਈ ਤੋਂ ਰੋਕਣ ਦੇ ਦਾਇਰੇ ਵਿੱਚ ਆਉਂਦਾ ਹੈ। ਇਹ ਕੰਮ ਕਹਿ ਕੇ, ਲਿਖਤੀ ਵਿੱਚ, (ਅਮਲੀ ਰੂਪ ਵਿੱਚ) ਕਰ ਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਮਸਲਿਹਤ (ਭਲਾਈ) ਹਾਸਲ ਹੋ ਜਾਵੇ ਅਤੇ ਬੁਰਾਈ ਤੋਂ ਬਚਿਆ ਜਾਵੇ।