عَنِ النُّعْمَانِ بْنِ بَشِيرٍ رَضِيَ اللَّهُ عَنْهُمَا عَنِ النَّبِيِّ صَلَّى اللهُ عَلَيْهِ وَسَلَّمَ قَالَ:
«مَثَلُ القَائِمِ عَلَى حُدُودِ اللَّهِ وَالوَاقِعِ فِيهَا، كَمَثَلِ قَوْمٍ اسْتَهَمُوا عَلَى سَفِينَةٍ، فَأَصَابَ بَعْضُهُمْ أَعْلاَهَا وَبَعْضُهُمْ أَسْفَلَهَا، فَكَانَ الَّذِينَ فِي أَسْفَلِهَا إِذَا اسْتَقَوْا مِنَ المَاءِ مَرُّوا عَلَى مَنْ فَوْقَهُمْ، فَقَالُوا: لَوْ أَنَّا خَرَقْنَا فِي نَصِيبِنَا خَرْقًا وَلَمْ نُؤْذِ مَنْ فَوْقَنَا، فَإِنْ يَتْرُكُوهُمْ وَمَا أَرَادُوا هَلَكُوا جَمِيعًا، وَإِنْ أَخَذُوا عَلَى أَيْدِيهِمْ نَجَوْا، وَنَجَوْا جَمِيعًا».

[صحيح] - [رواه البخاري] - [صحيح البخاري: 2493]
المزيــد ...

ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
“ਅੱਲਾਹ ਦੀਆਂ ਹੱਦਾਂ (ਸਰਹੱਦਾਂ) 'ਤੇ ਰੁਕਣ ਵਾਲਿਆਂ ਅਤੇ ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਉਦਾਹਰਣ ਅਜਿਹੇ ਲੋਕਾਂ ਵਾਂਗ ਹੈ ਜਿਨ੍ਹਾਂ ਨੇ ਇੱਕ ਕਿਸ਼ਤੀ (ਬੇੜੀ) ਵਿੱਚ ਬੈਠਣ ਦੀ ਥਾਂ ਦੀ ਚੋਣ ਕਰਨ ਲਈ ਪਰਚੀਆਂ ਕੱਢੀਆਂ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਵਿੱਚੋਂ ਕੁੱਝ ਨੂੰ ਕਿਸ਼ਤੀ ਦੇ ਉੱਪਰਲੇ ਹਿੱਸੇ ਵਿੱਚ ਥਾਂ ਮਿਲੀ ਅਤੇ ਕੁੱਝ ਨੂੰ ਹੇਠਲੇ ਹਿੱਸੇ ਵਿੱਚ। ਹੇਠਲੇ ਹਿੱਸੇ ਵਾਲੇ ਜਦੋਂ ਪਾਣੀ ਲੈਣ ਜਾਂਦੇ, ਤਾਂ ਉੱਪਰਲੇ ਹਿੱਸੇ ਵਾਲਿਆਂ ਦੇ ਕੋਲੋਂ ਹੋ ਕੇ ਲੰਘਦੇ। ਸੋ, ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ ਹੀ ਹਿੱਸੇ ਵਿੱਚ ਇੱਕ ਛੇਕ ਕਰ ਦੇਈਏ, ਤਾਂ ਜੋ ਉੱਪਰ ਵਾਲਿਆਂ ਨੂੰ ਤਕਲੀਫ ਨਾ ਹੋਵੇ। ਹੁਣ ਜੇਕਰ ਉੱਪਰ ਵਾਲਿਆਂ ਨੇ ਹੇਠਾਂ ਵਾਲਿਆਂ ਨੂੰ ਅਜਿਹਾ ਕਰਨ ਦਿੱਤਾ, ਤਾਂ ਸਾਰਿਆਂ ਦਾ ਨਾਸ ਹੋ ਜਾਵੇਗਾ ਅਤੇ ਜੇਕਰ ਉੱਪਰ ਵਾਲਿਆਂ ਨੇ ਹੇਠਾਂ ਵਾਲਿਆਂ ਦੇ ਹੱਥ ਫੜ ਕੇ ਉਨ੍ਹਾਂ ਨੂੰ ਰੋਕ ਦਿੱਤਾ, ਤਾਂ ਉਹ ਆਪ ਵੀ ਬਚ ਜਾਣਗੇ ਅਤੇ ਬਾਕੀ ਲੋਕ ਵੀ ਬਚ ਜਾਣਗੇ।”

[صحيح] - [رواه البخاري] - [صحيح البخاري - 2493]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਅੱਲਾਹ ਦੀ ਨਿਰਧਾਰਤ ਹੱਦਾਂ 'ਤੇ ਰੁਕਣ ਵਾਲਿਆਂ, ਉਸ ਦੇ ਹੁਕਮਾਂ ਦਾ ਪਾਲਣ ਕਰਨ ਵਾਲਿਆਂ, ਚੰਗੀਆਂ ਗੱਲਾਂ ਦਾ ਹੁਕਮ ਦੇਣ ਵਾਲਿਆਂ ਅਤੇ ਬੁਰਾਈ ਤੋਂ ਰੋਕਣ ਵਾਲਿਆਂ ਦੇ ਨਾਲ ਨਾਲ ਅੱਲਾਹ ਦੀ ਨਿਰਧਾਰਤ ਹੱਦਾਂ ਦੀ ਉਲੰਘਣਾ ਕਰਨ ਵਾਲਿਆਂ, ਨੇਕੀ ਦੇ ਕੰਮਾਂ ਤੋਂ ਦੂਰ ਰਹਿਣ ਵਾਲਿਆਂ ਅਤੇ ਬੁਰੇ ਕੰਮ ਕਰਨ ਵਾਲਿਆਂ ਦੀ ਇੱਕ ਅਨੋਖੀ ਮਿਸਾਲ (ਉਦਾਹਰਣ) ਪੇਸ਼ ਕੀਤੀ ਹੈ ਅਤੇ ਸਮਾਜ 'ਤੇ ਪੈਣ ਵਾਲੇ ਇਸ ਦੇ ਪ੍ਰਭਾਵ ਨੂੰ ਸਮਝਾਇਆ ਹੈ। ਆਪ ﷺ ਨੇ ਮਿਸਾਲ ਦਿੰਦੇ ਹੋਏ ਸਮਝਾਇਆ ਹੈ ਕਿ ਮੰਨ ਲਵੋ ਕੁੱਝ ਲੋਕ ਇੱਕ ਕਿਸ਼ਤੀ (ਬੇੜੀ) 'ਤੇ ਸਵਾਰ ਹੋਏ ਅਤੇ ਇਸ ਗੱਲ ਲਈ ਪਰਚੀ ਕੱਢੀ ਕਿ ਕੌਣ ਕਿਸ਼ਤੀ ਦੇ ਉੱਪਰਲੇ ਹਿੱਸੇ ਵਿੱਚ ਬੈਠੇਗਾ ਅਤੇ ਕੌਣ ਹੇਠਲੇ ਹਿੱਸੇ ਵਿੱਚ। ਸੋ, ਕੁੱਝ ਲੋਕਾਂ ਨੂੰ ਉੱਪਰਲਾ ਹਿੱਸਾ ਮਿਲਿਆ ਅਤੇ ਕੁੱਝ ਨੂੰ ਹੇਠਲਾ। (ਕਿਉਂ ਜੋ ਪਾਣੀ ਦਾ ਪ੍ਰਬੰਧ ਕਿਸ਼ਤੀ ਦੇ ਉੱਪਰਲੇ ਹਿੱਸੇ ਵਿੱਚ ਸੀ, ਇਸ ਲਈ) ਹੇਠਲੇ ਹਿੱਸੇ ਵਾਲਿਆਂ ਨੂੰ ਜਦੋਂ ਪਾਣੀ ਦੀ ਲੋੜ ਪੈਂਦੀ, ਤਾਂ ਉਨ੍ਹਾਂ ਨੂੰ ਉੱਪਰਲੇ ਹਿੱਸੇ ਵਾਲਿਆਂ ਦੇ ਕੋਲੋਂ ਹੋ ਕੇ ਲੰਘਣਾ ਪੈਂਦਾ ਸੀ। ਅਜਿਹੀ ਹਾਲਤ ਵਿੱਚ ਹੇਠਲੇ ਹਿੱਸੇ ਵਾਲਿਆਂ ਨੇ ਸੋਚਿਆ ਕਿ ਪਾਣੀ ਹਾਸਲ ਕਰਨ ਲਈ ਜੇਕਰ ਹੇਠਲੇ ਹਿੱਸੇ ਵਿੱਚ ਇੱਕ ਛੇਕ ਕਰ ਲੇਈਏ ਤਾਂ ਵਧੇਰੇ ਚੰਗਾ ਹੋਵੇਗਾ। ਇੰਜ ਕਰਨ ਨਾਲ ਅਸੀਂ ਉੱਪਰ ਵਾਲਿਆਂ ਨੂੰ ਤਕਲੀਫ ਦੇਣ ਤੋਂ ਬਚ ਸਕਦੇ ਹਾਂ। ਹੁਣ, ਅਜਿਹੀ ਸਥਿਤੀ ਵਿੱਚ ਜੇਕਰ ਉੱਪਰ ਵਾਲਿਆਂ ਨੇ ਹੇਠਲੇ ਹਿੱਸੇ ਵਾਲਿਆਂ ਦਾ ਹੱਥ ਨਾ ਫੜਿਆ ਅਤੇ ਉਨ੍ਹਾਂ ਨੂੰ ਛੇਕ ਕਰਨ ਤੋਂ ਨਾ ਰੋਕਿਆ, ਤਾਂ ਕਿਸ਼ਤੀ ਡੁੱਬ ਜਾਵੇਗੀ ਅਤੇ ਸਭ ਲੋਕ ਬਰਬਾਦ ਹੋ ਜਾਣਗੇ। ਲੇਕਿਨ ਜੇਕਰ ਉਨ੍ਹਾਂ ਦਾ ਹੱਥ ਫੜ ਲਿਆ, ਤਾਂ ਸਭ ਲੋਕ ਬਚ ਜਾਣਗੇ।

ਹਦੀਸ ਦੇ ਫਾਇਦੇ ਵਿੱਚੋਂ

  1. ਸਮਾਜ ਦੀ ਸੁਰੱਖਿਆ ਅਤੇ ਮੁਕਤੀ ਲਈ ਨੇਕ ਕੰਮਾਂ ਦਾ ਹੁਕਮ ਦੇਣ ਅਤੇ ਬੁਰਾਈ ਤੋਂ ਰੋਕਣ ਦੀ ਮਹੱਤਤਾ।
  2. ਸਿੱਖਿਆ ਦੇਣ ਦਾ ਇੱਕ ਤਰੀਕਾ ਉਦਾਹਰਣ ਪੇਸ਼ ਕਰਨਾ ਹੈ। ਇਸ ਨਾਲ ਮੂਰਤ ਚੀਜ਼ਾਂ ਨੂੰ ਅਮੂਰਤ ਚੀਜ਼ਾਂ ਦਾ ਰੂਪ ਦੇ ਕੇ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ।
  3. ਗਲਤ ਕੰਮ ਹੁੰਦੇ ਹੋਏ ਦੇਖਣਾ ਅਤੇ ਉਸਦਾ ਖੰਡਨ ਨਾ ਕਰਨਾ ਅਜਿਹੀ ਬੁਰਾਈ ਹੈ, ਜਿਸ ਦਾ ਨੁਕਸਾਨ ਪੂਰੇ ਸਮਾਜ ਨੂੰ ਹੁੰਦਾ ਹੈ।
  4. ਗਲਤ ਕੰਮ ਕਰਨ ਵਾਲਿਆਂ ਨੂੰ ਧਰਤੀ 'ਤੇ ਫ਼ਸਾਦ ਫੈਲਾਉਣ ਲਈ ਖੁਲ੍ਹਾ ਛੱਡ ਦੇਣਾ ਸਮਾਜ ਨੂੰ ਬਰਬਾਦੀ ਵੱਲ ਲੈ ਜਾਂਦਾ ਹੈ।
  5. ਗਲਤ ਕੰਮ ਚੰਗੀ ਨੀਅਤ ਨਾਲ ਕਰਨ ਨਾਲ ਉਹ ਕੰਮ ਸਹੀ ਨਹੀਂ ਹੋ ਜਾਂਦਾ।
  6. ਇਸਲਾਮੀ ਸਮਾਜ ਦੇ ਸੁਧਾਰ ਦੀ ਜ਼ਿੰਮੇਵਾਰੀ ਸਭ ਦੀ ਹੁੰਦੀ ਹੈ, ਕਿਸੇ ਇੱਕ ਵਿਅਕਤੀ ਦੀ ਨਹੀਂ।
  7. ਖਾਸ ਲੋਕਾਂ ਦੇ ਗੁਨਾਹਾਂ ਦਾ ਅਜ਼ਾਬ ਆਮ ਲੋਕਾਂ ਨੂੰ ਵੀ ਝੇਲਣਾ ਪੈ ਸਕਦਾ ਹੈ, ਜੇਕਰ ਉਨ੍ਹਾਂ ਨੂੰ ਗੁਨਾਹ ਤੋਂ ਰੋਕਿਆ ਨਾ ਜਾਵੇ।
  8. ਗਲਤ ਕੰਮ ਕਰਨ ਵਾਲੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਗਲਤ ਕੰਮ ਸਮਾਜ ਲਈ ਬਿਹਤਰ ਹਨ। ਅਜਿਹਾ ਮੁਨਾਫ਼ਿਕ (ਦੋਗਲੇ) ਲੋਕ ਵੀ ਕਰਦੇ ਹਨ।
ਅਨੁਵਾਦ ਦਿਖਾਓਣਾ