ਵਰਗੀਕਰਨ: The Creed . Names and Rulings . Polytheism .

عن أبي هريرة رضي الله عنه عن النبي صلى الله عليه وسلم:
«اللهُمَّ لَا تَجْعَلْ قَبْرِي وَثَنًا، لَعَنَ اللهُ قَوْمًا اتَّخَذُوا قُبُورَ أَنْبِيَائِهِمْ مَسَاجِدَ».

[صحيح] - [رواه أحمد] - [مسند أحمد: 7358]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਹਜ਼ਰਤ ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ﷺ ਨੇ ਫ਼ਰਮਾਇਆ:
"ਹੇ ਅੱਲਾਹ! ਮੇਰੀ ਕਬਰ ਨੂੰ ਬੁੱਤ ਨਾ ਬਣਨ ਦੇਈਂ। ਅੱਲਾਹ ਨੇ ਉਸ ਕੌਮ 'ਤੇ ਲਾਹਨਤ ਭੇਜੀ ਹੈ ਜਿਸ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ ।"

[صحيح] - [رواه أحمد] - [مسند أحمد - 7358]

ਵਿਆਖਿਆ

ਨਬੀ ﷺ ਨੇ ਆਪਣੇ ਰੱਬ ਕੋਲ ਦੁਆ ਕੀਤੀ ਕਿ ਉਹ ਆਪ ﷺ ਦੀ ਕਬਰ ਨੂੰ ਉਸ ਬੁੱਤ ਵਾਂਗ ਨਾ ਬਣਨ ਦੇਵੇ ਜਿਸ ਦੀ ਲੋਕ ਇਬਾਦਤ ਕਰਦੇ ਹਨ ਅਤੇ ਉਸ ਵੱਲ ਮੂੰਹ ਕਰਕੇ ਸੱਜਦਾ ਕਰਦੇ ਹਨ। ਫੇਰ ਨਬੀ ﷺ ਨੇ ਦੱਸਿਆ ਕਿ ਅੱਲਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਰਹਿਮਤ ਤੋਂ ਦੂਰ ਕਰ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾਇਆ, ਕਿਉਂਕਿ ਕਬਰਾਂ ਨੂੰ ਮਸਜਿਦ ਬਣਾਉਣਾ ਉਨ੍ਹਾਂ ਦੀ ਇਬਾਦਤ ਜਾਂ ਉਨ੍ਹਾਂ ਬਾਰੇ ਗਲਤ ਅਕੀਦਿਆਂ (ਵਿਚਾਰਧਾਰਵਾਂ) ਵੱਲ ਲੈ ਜਾਣ ਵਾਲਾ ਰਾਸਤਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਬਾਰੇ ਸ਼ਰੀਅਤ ਦੀ ਹੱਦ ਤੋਂ ਅੱਗੇ ਨਿੱਕਲ ਜਾਣ ਨਾਲ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਇਬਾਦਤ ਦਾ ਹੱਕਦਾਰ ਬਣਾ ਦਿੰਦਾ ਹੈ। ਇਸ ਲਈ ਸ਼ਿਰਕ ਵੱਲ ਲੈ ਜਾਣ ਵਾਲੇ ਵਸੀਲਿਆਂ (ਵਾਸਤਿਆਂ) ਤੋਂ ਬਚਣਾ ਜ਼ਰੂਰੀ ਹੈ।
  2. ਕਬਰਾਂ 'ਤੇ ਇਸ ਨੀਅਤ ਨਾਲ ਜਾਣਾ ਕਿ ਉਨ੍ਹਾਂ ਦੀ ਤਾਅਜ਼ੀਮ (ਸ਼ਰਧਾ) ਕੀਤੀ ਜਾਵੇ ਜਾਂ ਉੱਥੇ ਇਬਾਦਤ ਕੀਤੀ ਜਾਵੇ, ਜਾਇਜ਼ ਨਹੀਂ ਹੈ, ਫੇਰ ਭਾਵੇਂ ਉਹ ਕਬਰ ਵਾਲਾ ਬੰਦਾ ਅੱਲਾਹ ਨਾਲ ਨੇੜਤਾ ਹੀ ਕਿਉਂ ਨਾ ਰੱਖਦਾ ਹੋਵੇ।
  3. ਕਬਰਾਂ ਉੱਤੇ ਮਸਜਿਦ ਬਣਾਉਣਾ ਹਰਾਮ ਹੈ।
  4. ਕਬਰਾਂ ਕੋਲ ਨਮਾਜ਼ ਪੜ੍ਹਨੀ ਹਰਾਮ ਹੈ ਚਾਹੇ ਉੱਥੇ ਮਸਜਿਦ ਨਾ ਵੀ ਬਣਾਈ ਜਾਵੇ। ਹਾਂ, ਜੇਕਰ ਉਸ 'ਤੇ ਜਨਾਜ਼ੇ ਦੀ ਨਮਾਜ਼ ਪਹਿਲਾਂ ਨਾ ਪੜ੍ਹੀ ਗਈ ਹੋਵੇ, ਫੇਰ ਉਸ 'ਤੇ ਜਨਾਜ਼ੇ ਦੀ ਨਮਾਜ਼ ਪੜ੍ਹਨ ਵਿੱਚ ਕੋਈ ਹਰਜ ਨਹੀਂ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ