ਵਰਗੀਕਰਨ: The Creed . Names and Rulings . Polytheism .

عَنْ مَحْمُودِ بْنِ لَبِيدٍ رضي الله عنه أَنَّ رَسُولَ اللَّهِ صَلَّى اللَّهُ عَلَيْهِ وَسَلَّمَ قَالَ:
«إِنَّ أَخْوَفَ مَا أَخَافُ عَلَيْكُمُ الشِّرْكُ الْأَصْغَرُ» قَالُوا: وَمَا الشِّرْكُ الْأَصْغَرُ يَا رَسُولَ اللهِ؟ قَالَ: «الرِّيَاءُ، يَقُولُ اللهُ عز وجل لَهُمْ يَوْمَ الْقِيَامَةِ إِذَا جُزِيَ النَّاسُ بِأَعْمَالِهِمْ: اذْهَبُوا إِلَى الَّذِينَ كُنْتُمْ تُرَاؤُونَ فِي الدُّنْيَا، فَانْظُرُوا هَلْ تَجِدُونَ عِنْدَهُمْ جَزَاءً؟».

[حسن] - [رواه أحمد] - [مسند أحمد: 23630]
المزيــد ...

ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)। ਅੱਲਾਹ ਤਆਲਾ ਕਿਆਮਤ ਦੇ ਦਿਨ ਅਜਿਹੇ ਲੋਕਾਂ ਨੂੰ ਕਹੇਗਾ: ਉਨ੍ਹਾਂ ਲੋਕਾਂ ਕੋਲ ਜਾਓ, ਜਿਨ੍ਹਾਂ ਨੂੰ ਦਿਖਾਉਣ ਲਈ ਤੁਸੀਂ ਦੁਨੀਆ ਵਿੱਚ ਅਮਲ ਕਰਦੇ ਸੀ। ਫੇਰ ਦੇਖੋ, ਕੀ ਤੁਹਾਨੂੰ ਉਨ੍ਹਾਂ ਕੋਲੋਂ ਕੋਈ ਬਦਲਾ (ਇਨਾਮ) ਮਿਲਦਾ ਹੈ?"

[حسن] - [رواه أحمد] - [مسند أحمد - 23630]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਆਪ ﷺ ਨੂੰ ਆਪਣੀ ਉੱਮਤ ਦੇ ਬਾਰੇ ਵਿੱਚ ਜਿਸ ਚੀਜ਼ ਦਾ ਡਰ ਸਭ ਤੋਂ ਵੱਧ ਸੀ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ। ਸ਼ਿਰਕ-ਏ-ਅਸਗ਼ਰ ਤੋਂ ਮੁਰਾਦ 'ਰਿਯਾ’ ਹੈ। ਭਾਵ ਇਨਸਾਨ ਲੋਕਾਂ ਲਈ ਕੰਮ ਕਰੇ। ਫੇਰ ਆਪ ﷺ ਨੇ ਲੋਕਾਂ ਨੂੰ ਦਿਖਾਉਣ ਲਈ ਕੰਮ ਕਰਨ ਵਾਲਿਆਂ ਨੂੰ ਕਿਆਮਤ ਦੇ ਦਿਨ ਮਿਲਣ ਵਾਲੀ ਸਜ਼ਾ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ, ਜਿਨ੍ਹਾਂ ਨੂੰ ਦਿਖਾਉਣ ਲਈ ਤੁਸੀਂ ਅਮਲ ਕਰਦੇ ਸੀ, ਫੇਰ ਦੇਖੋ ਕਿ ਕੀ ਉਹ ਤੁਹਾਨੂੰ ਉਨ੍ਹਾਂ ਅਮਲਾਂ ਦਾ ਕੋਈ ਬਦਲਾ ਦੇ ਸਕਦੇ ਹਨ, ਜੋ ਤੁਸੀਂ ਉਨ੍ਹਾਂ ਨੂੰ ਦਿਖਾਉਣ ਲਈ ਕਰਦੇ ਸੀ?

ਹਦੀਸ ਦੇ ਫਾਇਦੇ ਵਿੱਚੋਂ

  1. ਅਮਲ ਖਾਲਸ ਤੌਰ 'ਤੇ ਅੱਲਾਹ ਨੂੰ ਰਜ਼ਾ (ਖੁਸ਼ੀ) ਲਈ ਕਰਨਾ ਜ਼ਰੂਰੀ ਹੈ। ਇਨਸਾਨ ਨੂੰ ਰਿਯਾਕਾਰੀ (ਦਿਖਾਵੇਬਾਜ਼ੀ) ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
  2. ਆਪਣੀ ਉੱਮਤ ਪ੍ਰਤੀ ਨਬੀ ﷺ ਦੀ ਦਇਆ ਅਤੇ ਉਨ੍ਹਾਂ ਨੂੰ ਅੱਲਾਹ ਦੇ ਰਾਹ 'ਤੇ ਚਲਾਉਣ ਦੀ ਆਪ ਦੀ ਲਾਲਸਾ।
  3. ਜਦੋਂ ਅੱਲਾਹ ਦੇ ਨਬੀ ﷺ ਸਹਾਬੀਆਂ ਨੂੰ ਉਪਦੇਸ਼ ਦਿੰਦੇ ਹੋਏ —ਜੋ ਉੱਮਤ ਦੇ ਸਭ ਤੋਂ ਨੇਕ ਲੋਕ ਸਨ— ਇੰਨਾ ਜ਼ਿਆਦਾ ਡਰ ਰੱਖਦੇ ਸਨ, ਤਾਂ ਉਨ੍ਹਾਂ ਤੋਂ ਬਾਅਦ ਵਾਲੇ ਲੋਕਾਂ ਪ੍ਰਤੀ ਡਰ ਦਾ ਕੀ ਹਾਲ ਹੋਵੇਗਾ?
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (58)
ਹੋਰ