عن أنس بن مالك رضي الله عنه قال:
كَانَ رَسُولُ اللهِ صَلَّى اللهُ عَلَيْهِ وَسَلَّمَ أَحْسَنَ النَّاسِ خُلُقًا.
[صحيح] - [متفق عليه] - [صحيح مسلم: 2310]
المزيــد ...
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਸਭ ਤੋਂ ਵੱਧ ਚੰਗੇ ਅਖਲਾਕ (ਆਚਰਣ) ਵਾਲੇ ਵਿਅਕਤੀ ਸਨ।
[صحيح] - [متفق عليه] - [صحيح مسلم - 2310]
ਅੱਲਾਹ ਦੇ ਨਬੀ ﷺ ਅਖਲਾਕ (ਆਚਰਣ) ਦੇ ਅਧਾਰ 'ਤੇ ਸਭ ਤੋਂ ਸੰਪੂਰਨ ਵਿਅਕਤੀ ਸਨ ਅਤੇ ਨੈਤਿਕਤਾ ਦੇ ਸਭ ਤੋਂ ਵਧੀਆ ਗੁਣਾਂ ਜਿਵੇਂ —ਚੰਗੀ ਗੱਲ ਕਰਨ, ਦੂਜਿਆਂ ਦਾ ਭਲਾ ਕਰਨ, ਹੱਸ ਕੇ ਮਿਲਣ, ਦੂਜਿਆਂ ਨੂੰ ਤਕਲੀਫ਼ ਨਾ ਦੇਣ ਅਤੇ ਦੂਜਿਆਂ ਦੀ ਦਿੱਤੀ ਤਕਲੀਫ਼ 'ਤੇ ਸਬਰ ਕਰਨ ਆਦਿ ਵਿੱਚ ਸਭ ਤੋਂ ਅੱਗੇ ਸਨ।