عن أبي هريرة رضي الله عنه قال:
كان رسولُ الله صلى الله عليه وسلم إذا عَطَس وضَعَ يَدَه -أو ثوبَهُ- على فيهِ، وخَفَضَ -أو غضَّ- بها صوتَهُ.
[صحيح] - [رواه أبو داود والترمذي وأحمد] - [سنن أبي داود: 5029]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
ਜਦੋਂ ਰਸੂਲੁੱਲ੍ਹਾਹ ﷺ ਛੀਂਕਦੇ, ਤਾਂ ਆਪਣੇ ਮੂੰਹ 'ਤੇ ਹੱਥ ਜਾਂ ਕਪੜਾ ਰੱਖਦੇ ਅਤੇ ਆਪਣੀ ਆਵਾਜ਼ ਨੂੰ ਹੌਲੀ ਕਰ ਲੈਂਦੇ ਜਾਂ ਥੋੜ੍ਹੀ ਦਬਾ ਲੈਂਦੇ।
[صحيح] - [رواه أبو داود والترمذي وأحمد] - [سنن أبي داود - 5029]
ਨਬੀ ਕਰੀਮ ﷺ ਜਦੋਂ ਛੀਂਕਦੇ:
ਸਭ ਤੋਂ ਪਹਿਲਾਂ: ਆਪਣਾ ਹੱਥ ਜਾਂ ਕਪੜਾ ਮੂੰਹ 'ਤੇ ਰੱਖਦੇ, ਤਾਂ ਜੋ ਮੂੰਹ ਜਾਂ ਨੱਕ ਤੋਂ ਕੋਈ ਚੀਜ਼ ਨਾ ਨਿਕਲੇ ਜੋ ਕੋਲ ਬੈਠੇ ਵਿਅਕਤੀ ਨੂੰ ਤਕਲੀਫ਼ ਦੇਵੇ।
ਦੂਜਾ: ਆਪਣੀ ਆਵਾਜ਼ ਹੌਲੀ ਕਰਦੇ ਅਤੇ ਉੱਚੀ ਨਹੀਂ ਕਰਦੇ।