عن أبي هريرة رضي الله عنه قال: سمعت رسول الله صلى الله عليه وسلم يقول:
«حَقُّ الْمُسْلِمِ عَلَى الْمُسْلِمِ خَمْسٌ: رَدُّ السَّلَامِ، وَعِيَادَةُ الْمَرِيضِ، وَاتِّبَاعُ الْجَنَائِزِ، وَإِجَابَةُ الدَّعْوَةِ، وَتَشْمِيتُ الْعَاطِسِ».

[صحيح] - [متفق عليه] - [صحيح البخاري: 1240]
المزيــد ...

Translation Needs More Review.

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
"ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਪੰਜ ਹੱਕ ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦੀ ਖਬਰ ਲੈਣ ਜਾਣਾ, ਜਨਾਜ਼ੇ (ਮਰਗ) ਦੇ ਨਾਲ ਜਾਣਾ, ਦਾਵਤ (ਸੱਦਾ-ਪੱਤਰ) ਕਬੂਲ ਕਰਨਾ ਅਤੇ ਛਿੱਕ ਦਾ ਜਵਾਬ (ਦੁਆ) ਦੇਣਾ।"

[صحيح] - [متفق عليه] - [صحيح البخاري - 1240]

Explanation

ਨਬੀ ﷺ ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਬਣਦੇ ਕੁੱਝ ਹੱਕਾਂ ਬਾਰੇ ਦੱਸਦੇ ਹਨ। ਇਨ੍ਹਾਂ ਵਿੱਚੋਂ ਪਹਿਲਾ ਹੱਕ ਹੈ: ਸਲਾਮ ਕਰਨ ਵਾਲੇ ਦੇ ਸਲਾਮ ਦਾ ਜਵਾਬ ਦੇਣਾ।
ਦੂਜਾ ਹੱਕ ਹੈ: ਬੀਮਾਰ ਦੀ ਖਬਰ ਲੈਣ ਤੇ ਉਸਨੂੰ ਮਿਲਣ ਜਾਣਾ।
ਤੀਜਾ ਹੱਕ ਹੈ: ਜਨਾਜ਼ੇ ਦੇ ਪਿੱਛੇ-ਪਿੱਛੇ ਉਸ ਦੇ ਘਰ ਤੋਂ ਲੈ ਕੇ ਜਨਾਜ਼ੇ ਦੀ ਨਮਾਜ਼ ਦੀ ਜਗ੍ਹਾ ਤੱਕ ਜਾਣਾ, ਫੇਰ ਕਬਰਸਤਾਨ ਤੱਕ ਜਾਣਾ, ਅਤੇ ਉਸਨੂੰ ਦਫ਼ਨ ਕਰਨ ਤੱਕ ਨਾਲ ਰਹਿਣਾ।
ਚੌਥਾ ਹੱਕ ਹੈ: ਦਾਵਤ ਦਾ ਜਵਾਬ ਦੇਣਾ, ਜਦੋਂ ਕੋਈ ਉਸ ਨੂੰ ਵਲੀਮਾ (ਵਿਆਹ ਦੀ ਰੋਟੀ) ਜਾਂ ਹੋਰ ਕਿਸੇ ਮੌਕੇ 'ਤੇ ਬੁਲਾਵੇ।
ਪੰਜਵਾਂ ਹੱਕ ਹੈ: ਛਿੱਕ ਮਾਰਨ ਵਾਲੇ ਦਾ ਜਵਾਬ ਦੇਣਾ। ਇਸਤੋਂ ਭਾਵ ਹੈ ਕਿ ਜਦੋਂ ਉਹ ਛਿੱਕਣ ਤੋਂ ਬਾਅਦ “ਅਲਹਮਦੁ ਲਿੱਲਾਹ” ਕਹੇ, ਤਾਂ ਉਸ ਦੇ ਜਵਾਬ ਵਿੱਚ “ਯਰਹਮੁਕੱਲਾਹ” (ਅੱਲਾਹ ਦੀ ਤੇਰੇ 'ਤੇ ਮਿਹਰ ਹੋਵੇ) ਕਹੇ। ਫੇਰ ਛਿੱਕ ਮਾਰਨ ਵਾਲਾ ਕਹੇਗਾ: “ਯਹਦੀਕੁਮੁੱਲਾਹੁ ਵ ਯੁਸਲਿਹੁ ਬਾਲਕੁਮ” (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡਾ ਹਾਲ ਸੰਵਾਰੇ)

Benefits from the Hadith

  1. ਇਸਲਾਮ ਦੀ ਮਹਾਨਤਾ ਬਾਰੇ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਇਹ ਮੁਸਲਮਾਨਾਂ ਦੇ ਆਪਸ ਵਿੱਚ ਹੱਕਾਂ 'ਤੇ ਜ਼ੋਰ ਦਿੰਦਾ ਹੈ ਅਤੇ ਉਨ੍ਹਾਂ ਵਿਚਕਾਰ ਭਾਈਚਾਰੇ ਤੇ ਮੁਹੱਬਤ ਨੂੰ ਵਧਾਉਂਦਾ ਹੈ।
View Translations
Language: English Urdu Spanish More ... (67)
More ...