عن عائشة أم المؤمنين وعبد الله بن عباس رضي الله عنهما قالا:
لَمَّا نَزَلَ بِرَسُولِ اللَّهِ صَلَّى اللهُ عَلَيْهِ وَسَلَّمَ طَفِقَ يَطْرَحُ خَمِيصَةً لَهُ عَلَى وَجْهِهِ، فَإِذَا اغْتَمَّ بِهَا كَشَفَهَا عَنْ وَجْهِهِ، فَقَالَ وَهُوَ كَذَلِكَ: «لَعْنَةُ اللَّهِ عَلَى اليَهُودِ وَالنَّصَارَى، اتَّخَذُوا قُبُورَ أَنْبِيَائِهِمْ مَسَاجِدَ» يُحَذِّرُ مَا صَنَعُوا.
[صحيح] - [متفق عليه] - [صحيح البخاري: 435]
المزيــد ...
ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਦੋਵੇਂ ਕਹਿੰਦੇ ਹਨ:
ਜਦੋਂ ਅੱਲਾਹ ਦੇ ਰਸੂਲ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੀ ਇੱਕ ਚਾਦਰ ਆਪਣੇ ਚਿਹਰੇ 'ਤੇ ਪਾਉਣ ਲੱਗੇ ਅਤੇ ਜਦੋਂ ਉਸ ਨਾਲ ਮੂੰਹ ਢਕਣ ਕਾਰਨ ਦਮ ਘੁਟਣ ਲਗਦਾ, ਤਾਂ ਉਸਨੂੰ ਆਪਣੇ ਚਿਹਰੇ ਤੋਂ ਹਟਾ ਦਿੰਦੇ। ਇਸੇ (ਬੇਚੈਨੀ ਦੀ) ਹਾਲਤ ਵਿੱਚ ਆਪ ﷺ ਨੇ ਫਰਮਾਇਆ: "ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ।" (ਰਿਵਾਇਤ ਕਰਨ ਵਾਲੇ ਕਹਿੰਦੇ ਹਨ ਕਿ) ਆਪ ﷺ ਆਪਣੀ ਉੱਮਤ ਨੂੰ ਯਹੂਦੀਆਂ ਅਤੇ ਈਸਾਈਆਂ ਦੇ ਇਸ ਅਮਲ ਤੋਂ ਖ਼ਬਰਦਾਰ ਕਰ ਰਹੇ ਸਨ।
[صحيح] - [متفق عليه] - [صحيح البخاري - 435]
ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਜਦੋਂ ਅੱਲਾਹ ਦੇ ਨਬੀ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੇ ਚਿਹਰੇ ਉੱਤੇ ਕਪੜੇ ਦਾ ਇੱਕ ਟੋਟਾ ਰੱਖਣ ਲੱਗੇ। ਫੇਰ ਜਦੋਂ ਮੌਤ ਦੀ ਤਕਲੀਫ ਦੇ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ, ਤਾਂ ਉਸ ਕਪੜੇ ਨੂੰ ਆਪਣੇ ਚਿਹਰੇ ਤੋਂ ਹਟਾ ਦਿੱਤਾ। ਇਸੇ ਕਰੜੀ ਹਾਲਤ ਵਿੱਚ ਆਪ ﷺ ਨੇ ਫਰਮਾਇਆ: ਅੱਲਾਹ ਦੀ ਲਾਹਨਤ ਹੋਵੇ ਯਹੂਦੀਆਂ ਅਤੇ ਈਸਾਈਆਂ ਉੱਤੇ। ਭਾਵ ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ (ਕਿਰਪਾ) ਤੋਂ ਦੂਰ ਰੱਖੇ। ਇਹ ਇਸ ਲਈ ਸੀ ਕਿ ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਉੱਤੇ ਮਸਜਿਦਾਂ ਬਣਾ ਦਿੱਤੀਆਂ ਸਨ। ਇੱਥੇ ਇਹ ਗੱਲ ਧਿਆਨ ਰੱਖੀ ਜਾਵੇ ਕਿ ਜੇਕਰ ਕਬਰਾਂ 'ਤੇ ਮਸਜਿਦ ਬਣਾਉਣ ਦਾ ਇਹ ਮਸਲਾ ਇੰਨਾ ਗੰਭੀਰ ਨਾ ਹੁੰਦਾ, ਤਾਂ ਆਪ ﷺ ਇਸ ਮੁਸ਼ਕਿਲ ਦੀ ਘੜੀ ਵਿੱਚ ਇਸ ਦਾ ਜ਼ਿਕਰ ਨਾ ਕਰਦੇ। ਇਸੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਆਪ ﷺ ਨੇ ਆਪਣੀ ਉੱਮਤ ਨੂੰ ਯਹੂਦੀਆਂ ਅਤੇ ਈਸਾਈਆਂ ਦੇ ਨਕਸ਼ੇਕਦਮਾਂ 'ਤੇ ਚੱਲਦੇ ਹੋਏ ਅਜਿਹਾ ਕੰਮ ਕਰਨ ਤੋਂ ਮਨਾਹ ਕੀਤਾ ਹੈ। ਇਸ ਕੰਮ ਨੂੰ ਮਨਾਹ ਕਰਨ ਦੀ ਦੂਜਾ ਕਾਰਨ ਇਹ ਹੈ ਕਿ ਇਸ ਨਾਲ ਸ਼ਿਰਕ ਦੇ ਦਰਵਾਜ਼ੇ ਖੁਲ੍ਹਦੇ ਹਨ।