عن جندب رضي الله عنه قال:
سَمِعْتُ النَّبِيَّ صَلَّى اللهُ عَلَيْهِ وَسَلَّمَ قَبْلَ أَنْ يَمُوتَ بِخَمْسٍ وَهُوَ يَقُولُ «إِنِّي أَبْرَأُ إِلَى اللهِ أَنْ يَكُونَ لِي مِنْكُمْ خَلِيلٌ فَإِنَّ اللهَ تَعَالَى قَدِ اتَّخَذَنِي خَلِيلًا كَمَا اتَّخَذَ إِبْرَاهِيمَ خَلِيلًا، وَلَوْ كُنْتُ مُتَّخِذًا مِنْ أُمَّتِي خَلِيلًا لَاتَّخَذْتُ أَبَا بَكْرٍ خَلِيلًا! أَلَا وَإِنَّ مَنْ كَانَ قَبْلَكُمْ كَانُوا يَتَّخِذُونَ قُبُورَ أَنْبِيَائِهِمْ وَصَالِحِيهِمْ مَسَاجِدَ، أَلَا فَلَا تَتَّخِذُوا الْقُبُورَ مَسَاجِدَ! إِنِّي أَنْهَاكُمْ عَنْ ذَلِكَ».
[صحيح] - [رواه مسلم] - [صحيح مسلم: 532]
المزيــد ...
ਹਜ਼ਰਤ ਜੁਨਦਬ (ਰਜ਼ੀਅੱਲਾਹੁ ਅਨਹੁ) ਨੇ ਕਿਹਾ:
ਮੈਂ ਨਬੀ ﷺ ਨੂੰ ਉਨ੍ਹਾਂ ਦੀ ਵਫਾਤ (ਮੌਤ) ਤੋਂ ਪੰਜ ਦਿਨ ਪਹਿਲਾਂ ਇਹ ਕਹਿੰਦੇ ਸੁਣਿਆ:
"ਮੈਂ ਅੱਲਾਹ ਦੇ ਸਾਹਮਣੇ ਇਸ ਗੱਲ ਤੋਂ ਬਰੀ ਹੋਕੇ ਐਲਾਨ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣਾ ਖ਼ਲੀਲ (ਗਹਿਰਾ ਦੋਸਤ) ਬਣਾ ਲਵਾਂ। ਬੇਸ਼ੱਕ ਅੱਲਾਹ ਨੇ ਮੈਨੂੰ ਆਪਣਾ ਖ਼ਲੀਲ ਬਣਾਇਆ ਹੈ, ਜਿਵੇਂ ਕਿ ਉਸ ਨੇ ਇਬਰਾਹੀਮ (ਅ.) ਨੂੰ ਖ਼ਲੀਲ ਬਣਾਇਆ ਸੀ। ਜੇਕਰ ਮੈਂ ਆਪਣੀ ਉੱਮਤ ਵਿੱਚੋਂ ਕਿਸੇ ਨੂੰ ਖ਼ਲੀਲ ਬਣਾਉਂਦਾ ਹੁੰਦਾ ਤਾਂ ਅਬੁ-ਬਕਰ ਨੂੰ ਬਣਾਉਂਦਾ। ਖ਼ਬਰਦਾਰ! ਤੁਹਾਡੇ ਤੋਂ ਪਹਿਲੇ ਲੋਕ ਆਪਣੇ ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਨੂੰ ਮਸਜਿਦਾਂ ਬਣਾ ਲੈਂਦੇ ਸਨ। ਖ਼ਬਰਦਾਰ! ਤੁਸੀਂ ਕਬਰਾਂ ਨੂੰ ਮਸਜਿਦਾਂ ਨਾ ਬਣਾਓ, ਮੈਂ ਤੁਹਾਨੂੰ ਇਸ ਕੰਮ ਤੋਂ ਰੋਕਦਾ ਹਾਂ।"
[صحيح] - [رواه مسلم] - [صحيح مسلم - 532]
ਨਬੀ ﷺ ਨੇ ਅੱਲਾਹ ਤਆਲਾ ਕੋਲ ਆਪਣੇ ਮਰਤਬੇ (ਦਰਜੇ) ਬਾਰੇ ਦੱਸਦਿਆਂ ਕਿਹਾ ਕਿ ਆਪ ﷺ ਮੁਹੱਬਤ ਦੇ ਉੱਚਤਮ ਦਰਜੇ 'ਤੇ ਵਿਰਾਜਮਾਨ ਹਨ, ਜਿਵੇਂ ਕਿ ਹਜ਼ਰਤ ਇਬਰਾਹੀਮ (ਅ.) ਸੀ। ਇਸੇ ਕਰਕੇ ਨਬੀ ﷺ ਨੇ ਐਲਾਨ ਕੀਤਾ ਕਿ ਆਪ ﷺ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਖ਼ਲੀਲ ਨਹੀਂ ਬਣਾਉਂਦੇ; ਕਿਉਂਕਿ ਆਪ ﷺ ਦਾ ਦਿਲ ਅੱਲਾਹ ਦੀ ਮੁਹੱਬਤ, ਉਸ ਦੇ ਸਨਮਾਨ ਅਤੇ ਉਸ ਦੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ। ਸੋ ਇਸ ਵਿੱਚ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕੋਈ ਸਥਾਨ ਨਹੀਂ। ਹਾਂ, ਜੇਕਰ ਆਪ ﷺ ਨੇ ਲੋਕਾਂ ਵਿੱਚੋਂ ਕਿਸੇ ਨੂੰ ਖ਼ਲੀਲ ਬਣਾਉਣਾ ਹੁੰਦਾ ਤਾਂ ਉਹ ਅਬੁ-ਬਕਰ ਅਸਿੱਦੀਕ ਰਜ਼ੀਅੱਲਾਹੁ ਅਨਹੁ ਹੁੰਦੇ। ਫੇਰ ਨਬੀ ﷺ ਨੇ ਮੁਹੱਬਤ ਵਿੱਚ ਜਾਇਜ਼ ਹੱਦ ਤੋਂ ਅੱਗੇ ਵਧਣ ਤੋਂ ਡਰਾਇਆ, ਜਿਵੇਂ ਕਿ ਯਹੂਦੀਆਂ ਅਤੇ ਈਸਾਈਆਂ ਨੇ ਆਪਣੇ ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਨਾਲ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਕਬਰਾਂ ਨੂੰ ਇੰਨਾ ਵਧਾ ਚੜ੍ਹਾ ਦਿੱਤਾ ਕਿ ਉਨ੍ਹਾਂ ਨੂੰ ਅੱਲਾਹ ਦੇ ਨਾਲ ਪੁਜਨਯੋਗ ਇਸ਼ਟ ਬਣਾ ਲਿਆ ਤੇ ਉਨ੍ਹਾਂ ਕਬਰਾਂ ਉੱਤੇ ਮਸਜਿਦਾਂ ਅਤੇ ਇਬਾਦਤਗਾਹਾਂ ਬਣਾ ਦਿਤੀਆਂ। ਨਬੀ ﷺ ਨੇ ਆਪਣੀ ਉੱਮਤ ਨੂੰ ਇਹੋ ਜਿਹੇ ਕੰਮ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ।