عن أبي بَشير الأنصاري رضي الله عنه:
أَنَّهُ كَانَ مَعَ رَسُولِ اللهِ صَلَّى اللهُ عَلَيْهِ وَسَلَّمَ فِي بَعْضِ أَسْفَارِهِ، قَالَ: فَأَرْسَلَ رَسُولُ اللهِ صَلَّى اللهُ عَلَيْهِ وَسَلَّمَ رَسُولًا -وَالنَّاسُ فِي مَبِيتِهِمْ-: «لَا يَبْقَيَنَّ فِي رَقَبَةِ بَعِيرٍ قِلَادَةٌ مِنْ وَتَرٍ أَوْ قِلَادَةٌ إِلَّا قُطِعَتْ».

[صحيح] - [متفق عليه] - [صحيح مسلم: 2115]
المزيــد ...

ਅਬੁ ਬਸ਼ੀਰ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ:
ਉਹ (ਅਬੁ ਬਸ਼ੀਰ) ਕਿਸੇ ਯਾਤਰਾ ਵਿੱਚ ਅੱਲਾਹ ਦੇ ਰਸੂਲ ﷺ ਦੇ ਨਾਲ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਲੋਕ ਆਪਣੀ ਠਹਿਰਨ ਦੀਆਂ ਥਾਵਾਂ ਵਿੱਚ ਸਨ, ਤਾਂ ਆਪ ﷺ ਨੇ ਐਲਾਨ ਕਰਨ ਲਈ ਇੱਕ ਬੁਲਾਰਾ ਭੇਜਿਆ ਕਿ: ਕਿਸੇ ਊਠ ਦੇ ਗਲੇ ਵਿੱਚ ਜੇ ਕੋਈ ਰੱਸੀ ਦਾ ਹਾਰ (ਤਵੀਤ) ਜਾਂ ਕੋਈ ਹੋਰ ਹਾਰ ਮਿਲੇ, ਤਾਂ ਉਸਨੂੰ ਕੱਟ ਦਿੱਤਾ ਜਾਵੇ।

[صحيح] - [متفق عليه] - [صحيح مسلم - 2115]

ਵਿਆਖਿਆ

ਅੱਲਾਹ ਦੇ ਨਬੀ ﷺ ਆਪਣੇ ਇੱਕ ਸਫਰ ਵਿੱਚ ਸਨ ਅਤੇ ਲੋਕ ਆਪਣੀ-ਆਪਣੀ ਠਹਿਰਨ ਦੀ ਥਾਂ (ਤੰਬੂਆਂ) ਵਿੱਚ ਮੌਜੂਦ ਸਨ। ਇਸੇ ਦੌਰਾਨ ਆਪ ﷺ ਨੇ ਇੱਕ ਵਿਅਕਤੀ ਨੂੰ ਇਸ ਹੁਕਮ ਦੇ ਨਾਲ ਭੇਜਿਆ ਕਿ ਲੋਕ ਆਪਣੇ ਊਠਾਂ ਦੇ ਗਲਿਆਂ ਵਿੱਚ ਲਟਕੀਆਂ ਹੋਈਆਂ ਚੀਜ਼ਾਂ ਨੂੰ ਕੱਟ ਦੇਣ; ਭਾਵੇਂ ਉਹ ਰੱਸੀਆਂ, ਤੀਰ-ਕਮਾਨ ਦੀਆਂ ਤਾਰਾਂ ਆਦਿ ਹੋਣ ਜਾਂ ਫੇਰ ਘੰਟੀ ਜਾਂ ਜੁੱਤਾ ਆਦਿ ਹੋਣ। ਕਿਉਂਕਿ ਲੋਕ ਇਹ ਚੀਜ਼ਾਂ ਬੁਰੀ ਨਜ਼ਰ ਤੋਂ ਬਚਣ ਲਈ ਬੰਨ੍ਹਿਆ ਕਰਦੇ ਸਨ, ਇਸ ਲਈ ਇਨ੍ਹਾਂ ਨੂੰ ਕੱਟਣ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਇਹ ਚੀਜ਼ਾਂ ਕੋਈ ਫਾਇਦਾ ਨਹੀਂ ਦਿੰਦੀਆਂ। ਲਾਭ ਤੇ ਹਾਨੀ ਦਾ ਮਾਲਕ ਕੇਵਲ ਅੱਲਾਹ ਹੀ ਹੈ ਅਤੇ ਇਸ ਵਿੱਚ ਉਸਦਾ ਕੋਈ ਸਾਥੀ (ਸ਼ਰੀਕ/ਸਾਂਝੀ) ਨਹੀਂ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਲਾਭ ਹਾਸਲ ਕਰਨ ਲਈ ਤੇ ਹਾਨੀ ਤੋਂ ਬਚਣ ਲਈ ਤੀਰ-ਕਮਾਨ ਦੀ ਤਾਰ ਆਦਿ ਲਟਕਾਉਣਾ ਹਰਾਮ ਹੈ, ਕਿਉਂਕਿ ਇਹ ਸ਼ਿਰਕ ਹੈ।
  2. ਊਠ ਦੇ ਗਲੇ ਵਿੱਚ ਰੱਸੀ ਦੇ ਹਾਰ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਹਾਰ ਜਾਂ ਪਟਾ ਜੇਕਰ ਸਜਾਵਟ, ਜਾਨਵਰ ਨੂੰ ਕਾਬੂ ਕਰਨ ਜਾਂ ਬੰਨ੍ਹਣ ਲਈ ਲਟਕਾਇਆ ਜਾਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ।
  3. ਆਪਣੀ ਸਮਰੱਥਾ ਅਨੁਸਾਰ ਬੁਰਾਈ ਤੇ ਗਲਤ ਚੀਜ਼ ਦਾ ਖੰਡਨ ਕਰਨਾ ਜ਼ਰੂਰੀ ਹੈ।
  4. ਦਿਲ ਦਾ ਸਬੰਧ ਸਿਰਫ਼ ਅੱਲਾਹ ਨਾਲ ਹੋਣਾ ਚਾਹੀਦਾ ਹੈ। ਕਿਸੇ ਹੋਰ ਨਾਲ ਨਹੀਂ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ