عن أبي الهيَّاج الأسدي قال:
قَالَ لِي عَلِيُّ بْنُ أَبِي طَالِبٍ: أَلَا أَبْعَثُكَ عَلَى مَا بَعَثَنِي عَلَيْهِ رَسُولُ اللهِ صَلَّى اللهُ عَلَيْهِ وَسَلَّمَ؟ أَنْ لَا تَدَعَ تِمْثَالًا إِلَّا طَمَسْتَهُ، وَلَا قَبْرًا مُشْرِفًا إِلَّا سَوَّيْتَهُ.
[صحيح] - [رواه مسلم] - [صحيح مسلم: 969]
المزيــد ...
ਅਬੁਲ ਹੱਯਾਜ ਅਸਦੀ ਕਹਿੰਦੇ ਹਨ ਕਿ:
ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਨੇ ਮੈਨੂੰ ਕਿਹਾ:
"ਕੀ ਮੈਂ ਤੈਨੂੰ ਉਸ ਕੰਮ 'ਤੇ ਨਾ ਭੇਜਾਂ ਜਿਸ ਉੱਤੇ ਮੈਨੂੰ ਰਸੂਲੁੱਲਾਹ ﷺ ਨੇ ਭੇਜਿਆ ਸੀ? (ਆਪ ﷺ ਨੇ ਮੈਨੂੰ ਇਹ ਹਿਦਾਇਤ ਦੇ ਕੇ ਭੇਜਿਆ ਸੀ ਕਿ) ਕੋਈ ਵੀ ਅਜਿਹੀ ਮੂਰਤੀ ਨਾ ਛੱਡੀਂ ਜਿਸਨੂੰ ਤੂੰ ਮਿਟਾ ਨਾ ਦੇਵੇ ਅਤੇ ਕੋਈ ਵੀ ਅਜਿਹੀ ਉੱਚੀ ਕਬਰ ਨਾ ਛੱਡੀਂ ਜਿਸਨੂੰ ਤੂੰ ਪੱਧਰ ਨਾ ਕਰ ਦੇਵੇ।"
[صحيح] - [رواه مسلم] - [صحيح مسلم - 969]
ਅੱਲਾਹ ਦੇ ਨਬੀ ﷺ ਆਪਣੇ ਸਹਾਬੀਆਂ (ਸਾਥੀਆਂ) ਨੂੰ ਇਹ ਕਹਿ ਕੇ ਭੇਜਦੇ ਸੀ ਕਿ ਜਦੋਂ ਉਨ੍ਹਾਂ ਨੂੰ ਕੋਈ ਵੀ ਜਾਨਦਾਰ ਚੀਜ਼ ਦੀ ਸੂਰਤ ਮਿਲੇ, ਭਾਵੇਂ ਉਹ ਢਾਂਚੇ ਵਾਲੀ ਮੂਰਤੀ ਹੋਵੇ ਜਾਂ ਖਾਲੀ ਤਸਵੀਰ (ਚਿੱਤਰ), ਤਾਂ ਉਸਨੂੰ ਹਟਾ ਦੇਣ ਜਾਂ ਮਿਟਾ ਦੇਣ।
ਇਸੇ ਤਰ੍ਹਾਂ ਜਦੋਂ ਕੋਈ ਉੱਚੀ ਕਬਰ ਮਿਲੇ, ਤਾਂ ਉਸਨੂੰ ਜ਼ਮੀਨ ਦੇ ਬਰਾਬਰ (ਪੱਧਰ) ਕਰ ਦੇਣ ਅਤੇ ਉਸ 'ਤੇ ਜੋ ਵੀ ਇਮਾਰਤ ਹੋਵੇ ਉਸਨੂੰ ਢਾਹ ਦੇਣ। ਜਾਂ ਇਸ ਦਾ ਮਤਲਬ ਇਹ ਹੈ ਕਿ ਉਸਨੂੰ ਇਸ ਤਰ੍ਹਾਂ ਜ਼ਮੀਨ ਦੇ ਬਰਾਬਰ ਕਰ ਦੇਣ ਕਿ ਉਸ ਦੀ ਉਚਾਈ ਜ਼ਮੀਨ ਤੋਂ ਇੱਕ ਗਿੱਠ ਤੋਂ ਹੋਰ ਵੱਧ ਨਾ ਹੋਵੇ।