عَنْ عَائِشَةَ أُمِّ المؤمنين رضي الله عنها قَالَتْ:
كَانَ رَسُولُ اللَّهِ صَلَّى اللهُ عَلَيْهِ وَسَلَّمَ إِذَا اغْتَسَلَ مِنَ الجَنَابَةِ، غَسَلَ يَدَيْهِ، وَتَوَضَّأَ وُضُوءَهُ لِلصَّلاَةِ، ثُمَّ اغْتَسَلَ، ثُمَّ يُخَلِّلُ بِيَدِهِ شَعَرَهُ، حَتَّى إِذَا ظَنَّ أَنَّهُ قَدْ أَرْوَى بَشَرَتَهُ، أَفَاضَ عَلَيْهِ المَاءَ ثَلاَثَ مَرَّاتٍ، ثُمَّ غَسَلَ سَائِرَ جَسَدِهِ، وَقَالَتْ: كُنْتُ أَغْتَسِلُ أَنَا وَرَسُولُ اللَّهِ صَلَّى اللهُ عَلَيْهِ وَسَلَّمَ مِنْ إِنَاءٍ وَاحِدٍ، نَغْرِفُ مِنْهُ جَمِيعًا.
[صحيح] - [رواه البخاري] - [صحيح البخاري: 272]
المزيــد ...
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਅੱਲਾਹ ਦੇ ਨਬੀ ﷺ ਜਦੋਂ ਜਨਾਬਤ ਦਾ ਗ਼ੁਸਲ ਕਰਦੇ, ਤਾਂ ਪਹਿਲਾਂ ਆਪਣੇ ਦੋਵੇਂ ਹੱਥਾਂ ਨੂੰ ਧੋਂਦੇ, ਫੇਰ ਨਮਾਜ਼ ਦੇ ਵੁਜ਼ੂ ਵਾਂਗ ਵੁਜ਼ੂ ਕਰਦੇ, ਫੇਰ ਗ਼ੁਸਲ ਕਰਦੇ, ਫੇਰ ਆਪਣੇ ਹੱਥਾਂ ਨਾਲ ਆਪਣੇ ਵਾਲਾਂ ਦਾ ਖ਼ਲਾਲ ਕਰਦੇ, ਇੱਥੋਂ ਤੱਕ ਕਿ ਜਦੋਂ ਪੂਰੇ ਨਿਸ਼ਚਤ ਹੋ ਜਾਂਦੇ ਕਿ ਚਮੜੀ ਪੂਰੀ ਤਰ੍ਹਾਂ ਭਿੱਜ ਗਈ ਹੈ, ਤਾਂ ਆਪਣੇ ਉੱਤੇ ਤਿੰਨ ਵਾਰ ਪਾਣੀ ਵਰ੍ਹਾਉਂਦੇ, ਫੇਰ ਆਪਣੇ ਪੂਰੇ ਸ਼ਰੀਰ ਨੂੰ ਧੋਂਦੇ। ਉਹ ਕਹਿੰਦੀ ਹਨ: ਮੈਂ ਅਤੇ ਅੱਲਾਹ ਦੇ ਨਬੀ ﷺ ਇੱਕ ਹੀ ਭਾਂਡੇ ਤੋਂ ਇੱਕ ਮੁੱਠੀ ਪਾਣੀ ਲੈਂਦੇ ਅਤੇ ਗ਼ੁਸਲ ਕਰ ਲਿਆ ਕਰਦੇ ਸੀ।
[صحيح] - [رواه البخاري] - [صحيح البخاري - 272]
ਅੱਲਾਹ ਦੇ ਨਬੀ ﷺ ਜਦੋਂ ਜਨਾਬਤ (ਸੰਭੋਗ ਜਾਂ ਵੀਰਜ ਦੀ ਵੱਡੀ ਨਾਪਾਕੀ) ਦੇ ਗ਼ੁਸਲ (ਇਸ਼ਨਾਨ) ਦਾ ਇਰਾਦਾ ਕਰਦੇ, ਤਾਂ ਸਭ ਤੋਂ ਪਹਿਲਾਂ ਦੋਵੇਂ ਹੱਥਾਂ ਨੂੰ ਧੋਂਦੇ। ਫੇਰ ਨਮਾਜ਼ ਦੇ ਵੁਜ਼ੂ ਵਾਂਗ ਵੁਜ਼ੂ ਕਰਦੇ। ਫੇਰ ਆਪਣੇ ਪੂਰੇ ਸ਼ਰੀਰ 'ਤੇ ਪਾਣੀ ਵਰ੍ਹਾਉਂਦੇ। ਫੇਰ ਆਪਣੇ ਦੋਵੇਂ ਹੱਥਾਂ ਨਾਲ ਆਪਣੇ ਸਿਰ ਦੇ ਵਾਲਾਂ ਦਾ ਖ਼ਲਾਲ ਕਰਦੇ (ਭਾਵ ਸਿਰ ਵਿੱਚ ਉਂਗਲਾਂ ਫੇਰਦੇ)। ਇੱਥੋਂ ਤੱਕ ਕਿ ਜਦੋਂ ਸਮਝ ਜਾਂਦੇ ਕਿ ਵਾਲਾਂ ਦੀਆਂ ਜੜ੍ਹਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਅਤੇ ਸਿਰ ਦੀ ਚਮੜੀ ਗਿੱਲੀ ਹੋ ਗਈ ਹੈ, ਤਾਂ ਤਿੰਨ ਵਾਰ ਆਪਣੇ ਸਿਰ 'ਤੇ ਪਾਣੀ ਵਰ੍ਹਾਉਂਦੇ ਅਤੇ ਉਸਤੋਂ ਬਾਅਦ ਬਾਕੀ ਸ਼ਰੀਰ ਨੂੰ ਧੋਂਦੇ। ਅੱਗੇ ਆਇਸ਼ਾ ਰਜ਼ੀਅੱਲਾਹੁ ਅਨਹਾ ਕਹਿੰਦੀ ਹਨ: ਮੈਂ ਅਤੇ ਅੱਲਾਹ ਦੇ ਰਸੂਲ ﷺ ਇੱਕੋ ਬਰਤਨ ਤੋਂ ਗ਼ੁਸਲ ਕਰਦੇ ਅਤੇ ਅਸੀਂ ਦੋਵੇਂ ਇੱਕੋ ਵਾਰ ਵਿੱਚ ਹੱਥ ਪਾ ਕੇ ਪਾਣੀ ਲੈਂਦੇ ਸੀ।