عَنْ حُمْرَانَ مَوْلَى عُثْمَانَ بْنِ عَفَّانَ رضي الله عنه:
أَنَّهُ رَأَى عُثْمَانَ بْنَ عَفَّانَ دَعَا بِوَضُوءٍ، فَأَفْرَغَ عَلَى يَدَيْهِ مِنْ إِنَائِهِ، فَغَسَلَهُمَا ثَلَاثَ مَرَّاتٍ، ثُمَّ أَدْخَلَ يَمِينَهُ فِي الْوَضُوءِ، ثُمَّ تَمَضْمَضَ وَاسْتَنْشَقَ وَاسْتَنْثَرَ، ثُمَّ غَسَلَ وَجْهَهُ ثَلَاثًا، وَيَدَيْهِ إِلَى الْمِرْفَقَيْنِ ثَلَاثًا، ثُمَّ مَسَحَ بِرَأْسِهِ، ثُمَّ غَسَلَ كُلَّ رِجْلٍ ثَلَاثًا، ثُمَّ قَالَ: رَأَيْتُ النَّبِيَّ صَلَّى اللهُ عَلَيْهِ وَسَلَّمَ يَتَوَضَّأُ نَحْوَ وُضُوئِي هَذَا، وَقَالَ: «مَنْ تَوَضَّأَ نَحْوَ وُضُوئِي هَذَا ثُمَّ صَلَّى رَكْعَتَيْنِ لَا يُحَدِّثُ فِيهِمَا نَفْسَهُ غَفَرَ اللهُ لَهُ مَا تَقَدَّمَ مِنْ ذَنْبِهِ».
[صحيح] - [متفق عليه] - [صحيح البخاري: 164]
المزيــد ...
ਉਸਮਾਨ ਇਬਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਦੇ ਆਜ਼ਾਦ ਕੀਤੇ ਹੋਏ ਗੁਲਾਮ ਹੁਮਰਾਨ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਵੇਖਿਆ ਕਿ ਉਸਮਾਨ ਇਬਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਵੁਜ਼ੂ ਦਾ ਪਾਣੀ ਮੰਗਵਾਇਆ, ਦੋਵੇਂ ਹੱਥਾਂ 'ਤੇ ਤਿੰਨ ਵਾਰ ਭਾਂਡੇ ਵਿੱਚੋਂ ਪਾਣੀ ਡੋਲਿਆ ਤੇ ਉਨ੍ਹਾਂ ਨੂੰ ਤਿੰਨ ਵਾਰ ਧੋਇਆ; ਫੇਰ ਵੁਜ਼ੂ ਦੇ ਪਾਣੀ ਵਿੱਚ ਆਪਣਾ ਸੱਜਾ ਹੱਥ ਪਾਇਆ; ਫੇਰ ਕੁੱਲੀ ਕੀਤੀ, ਨੱਕ ਵਿੱਚ ਪਾਣੀ ਚੜ੍ਹਾਇਆ ਤੇ ਨੱਕ ਨੂੰ ਝਾੜਿਆ; ਫੇਰ ਆਪਣੇ ਚਿਹਰੇ ਨੂੰ ਤਿੰਨ ਵਾਰ ਤੇ ਦੋਵੇਂ ਹੱਥਾਂ ਨੂੰ ਤਿੰਨ ਵਾਰ ਕੂਹਣੀਆਂ ਸਮੇਤ ਧੋਇਆ; ਫੇਰ ਸਿਰ ਦਾ ਮਸਾਹ ਕੀਤਾ; ਫੇਰ ਦੋਨੋ ਪੈਰਾਂ ਨੂੰ ਤਿੰਨ-ਤਿੰਨ ਵਾਰ ਧੋਇਆ ਤੇ ਉਸ ਤੋਂ ਬਾਅਦ ਫਰਮਾਇਆ: ਮੈਂ ਦੇਖਿਆ ਕਿ ਅੱਲਾਹ ਦੇ ਨਬੀ ﷺ ਨੇ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕੀਤਾ ਤੇ ਫੇਰ ਉਸ ਤੋਂ ਬਾਅਦ ਫਰਮਾਇਆ: "ਜਿਸ ਨੇ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕੀਤਾ ਫੇਰ ਦੋ ਰਕਆਤ ਨਮਾਜ਼ ਪੜ੍ਹੀ, ਜਿਸ ਵਿੱਚ ਉਸ ਨੇ ਆਪਣੇ ਜੀ (ਮਨ) ਵਿੱਚ ਕੋਈ ਗੱਲ ਨਾ ਕੀਤੀ, ਅੱਲਾਹ ਤਆਲਾ ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈ।"
[صحيح] - [متفق عليه] - [صحيح البخاري - 164]
ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਅਮਲੀ ਤੌਰ 'ਤੇ ਅੱਲਾਹ ਦੇ ਰਸੂਲ ﷺ ਦੇ ਵੁਜ਼ੂ ਦਾ ਤਰੀਕਾ ਸਿਖਾਇਆ, ਤਾਂ ਜੋ ਸਹੀ ਢੰਗ ਨਾਲ ਤੇ ਸਪਸ਼ਟ ਰੂਪ ਵਿੱਚ ਸਮਝਾਇਆ ਜਾ ਸਕੇ। ਸੋ, ਉਨ੍ਹਾਂ ਨੇ ਇੱਕ ਭਾਂਡੇ ਵਿੱਚ ਪਾਣੀ ਮੰਗਵਾਇਆ, ਫੇਰ ਪਾਣੀ ਨੂੰ ਦੋਨੋ ਹੱਥਾਂ 'ਤੇ ਤਿੰਨ ਵਾਰ ਡੋਲਿਆ; ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸੱਜਾ ਹੱਥ ਭਾਂਡੇ ਵਿੱਚ ਪਾਇਆ ਉਸ ਤੋਂ ਪਾਣੀ ਲੈ ਕੇ ਆਪਣੇ ਮੂੰਹ ਵਿੱਚ ਪਾਇਆ, ਉਸਨੂੰ ਮੂੰਹ ਵਿੱਚ ਘੋਲਿਆ ਤੇ ਬਾਹਰ ਕੱਢ ਦਿੱਤਾ; ਫੇਰ ਸਾਹ ਦੇ ਨਾਲ ਨੱਕ ਵਿੱਚ ਪਾਣੀ ਖਿੱਚਿਆ; ਫੇਰ ਉਸਨੂੰ ਬਾਹਰ ਕੱਢ ਕੇ ਚਾੜ੍ਹਿਆ; ਫੇਰ ਆਪਣੇ ਚਿਹਰੇ ਨੂੰ ਤਿੰਨ ਵਾਰ ਧੋਇਆ; ਫੇਰ ਆਪਣੇ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਤਿੰਨ ਵਾਰ ਧੋਇਆ; ਫੇਰ ਪਾਣੀ ਨਾਲ ਭਿੱਜੇ ਹੋਏ ਹੱਥਾਂ ਨੂੰ ਇੱਕ ਵਾਰ ਸਿਰ 'ਤੇ ਫੇਰਿਆ; ਫੇਰ ਆਪਣੇ ਪੈਰਾਂ ਨੂੰ ਗਿੱਟਿਆਂ ਸਮੇਤ ਤਿੰਨ ਵਾਰ ਧੋਇਆ।
ਜਦੋਂ ਵੁਜ਼ੂ ਕਰ ਚੁੱਕੇ, ਤਾਂ ਦੱਸਿਆ ਕਿ ਉਨ੍ਹਾਂ ਨੇ ਵੇਖਿਆ ਸੀ ਕਿ ਅੱਲਾਹ ਦੇ ਨਬੀ ﷺ ਨੇ ਇੰਜ ਹੀ ਵੁਜ਼ੂ ਕੀਤਾ ਤੇ ਉਸ ਤੋਂ ਬਾਅਦ ਖੁਸ਼ਖਬਰੀ ਦਿੱਤੀ ਕਿ ਜਿਸ ਨੇ ਆਪ ﷺ ਵਾਂਗ ਵੁਜ਼ੂ ਕੀਤਾ ਤੇ ਖੁਸ਼ੂ-ਖੁਜ਼ੂ (ਪੂਰੇ ਧਿਆਨ) ਨਾਲ ਦਿਲ ਲਗਾ ਕਿ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਹੋ ਕੇ ਦੋ ਰਕਆਤ ਨਮਾਜ਼ ਪੜ੍ਹੀ, ਤਾਂ ਉਸ ਦੇ ਇਸ ਸੰਪੂਰਨ ਵੁਜ਼ੂ ਤੇ ਖਾਲਸ ਨਮਾਜ਼ ਦੇ ਬਦਲੇ ਵਿੱਚ ਅੱਲਾਹ ਉਸ ਦੇ ਪਿੱਛਲੇ ਸਾਰੇ ਗੁਨਾਹ ਮਾਫ਼ ਕਰ ਦੇਵੇਗਾ।