عَنْ أَبِي بَكْرٍ الصِّدِّيقَ رَضيَ اللهُ عنه قَالَ:
نَظَرْتُ إِلَى أَقْدَامِ الْمُشْرِكِينَ عَلَى رُءُوسِنَا وَنَحْنُ فِي الْغَارِ، فَقُلْتُ: يَا رَسُولَ اللهِ لَوْ أَنَّ أَحَدَهُمْ نَظَرَ إِلَى قَدَمَيْهِ أَبْصَرَنَا تَحْتَ قَدَمَيْهِ، فَقَالَ: «يَا أَبَا بَكْرٍ، مَا ظَنُّكَ بِاثْنَيْنِ اللهُ ثَالِثُهُمَا».
[صحيح] - [متفق عليه] - [صحيح مسلم: 2381]
المزيــد ...
ਅਬੂ ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ ਨੇ ਕਿਹਾ:
ਮੈਂ ਗੁਫ਼ਾ ਵਿੱਚ ਹੋਣ ਦੌਰਾਨ ਕਾਫ਼ਿਰਾਂ ਦੇ ਪੈਰਾਂ ਨੂੰ ਆਪਣੇ ਸਿਰਾਂ 'ਤੇ ਵੇਖਿਆ ਅਤੇ ਕਿਹਾ: "ਹੇ ਰਸੂਲ ਅੱਲਾਹ ﷺ! ਜੇ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਪੈਰਾਂ ਵੱਲ ਦੇਖਿਆ ਤਾਂ ਉਹ ਸਾਨੂੰ ਆਪਣੇ ਪੈਰਾਂ ਹੇਠ ਵੇਖ ਲੈਂਦਾ।"ਫਿਰ ਨਬੀ ﷺ ਨੇ ਕਿਹਾ:« "ਹੇ ਅਬੂ ਬਕਰ! ਤੈਨੂੰ ਦੋ ਲੋਕਾਂ ਬਾਰੇ ਕੀ ਖਿਆਲ ਹੈ, ਅੱਲਾਹ ਤੀਸਰਾ ਹੈ।"
[صحيح] - [متفق عليه] - [صحيح مسلم - 2381]
ਮੁਮਿਨਾਂ ਦੇ ਆਗੂ, ਅਬੂ ਬਕਰ ਸਿੱਧੀਕ (ਰਜ਼ੀਅੱਲਾਹੁ ਅਨਹੁ ਨੇ ਹਿਜ਼ਰਤ ਦੇ ਸਮੇਂ ਕਿਹਾ: ਮੈਂ ਗੁਫ਼ਾ ਵਿੱਚ ਹੋਣ ਦੌਰਾਨ ਕਾਫ਼ਿਰਾਂ ਦੇ ਪੈਰਾਂ ਨੂੰ ਆਪਣੇ ਸਿਰਾਂ 'ਤੇ ਖੜੇ ਵੇਖਿਆ ਜੋ ਗੁਫ਼ਾ ਤੇ ਸਨ। ਮੈਂ ਕਿਹਾ: "ਹੇ ਰਸੂਲ ਅੱਲਾਹ ﷺ! ਜੇ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਪੈਰਾਂ ਵੱਲ ਦੇਖਿਆ ਤਾਂ ਉਹ ਸਾਨੂੰ ਆਪਣੇ ਪੈਰਾਂ ਹੇਠ ਵੇਖ ਲੈਂਦਾ।"ਨਬੀ ﷺ ਨੇ ਕਿਹਾ: "ਹੇ ਅਬੂ ਬਕਰ! ਤੈਨੂੰ ਦੋ ਲੋਕਾਂ ਬਾਰੇ ਕੀ ਖਿਆਲ ਹੈ, ਅੱਲਾਹ ਤੀਸਰਾ ਹੈ। ਇੱਥੇ ਜਿੱਤ, ਮਦਦ, ਸੁਰੱਖਿਆ ਅਤੇ ਸਹੀ ਰਾਹ ਦੀ ਹਿਦਾਇਤ ਹੈ।"