قال سعد بن هشام بن عامر -عندما دخل على عائشة رضي الله عنها-:
يَا أُمَّ الْمُؤْمِنِينَ، أَنْبِئِينِي عَنْ خُلُقِ رَسُولِ اللهِ صَلَّى اللهُ عَلَيْهِ وَسَلَّمَ، قَالَتْ: أَلَسْتَ تَقْرَأُ الْقُرْآنَ؟ قُلْتُ: بَلَى، قَالَتْ: فَإِنَّ خُلُقَ نَبِيِّ اللهِ صَلَّى اللهُ عَلَيْهِ وَسَلَّمَ كَانَ الْقُرْآنَ.
[صحيح] - [رواه مسلم في جملة حديثٍ طويلٍ] - [صحيح مسلم: 746]
المزيــد ...
ਸਾਦ ਬਿਨ ਹਿਸ਼ਾਮ ਬਿਨ ਆਮਿਰ ਜਦੋਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਕੋਲ ਗਏ, ਤਾਂ ਉਨ੍ਹਾਂ ਨੂੰ ਕਿਹਾ:
ਹੇ ਮੋਮਿਨਾਂ ਦੀ ਮਾਂ! ਤੁਸੀਂ ਮੈਨੂੰ ਰਸੂਲ ﷺ ਦੇ ਅਖਲਾਕ (ਆਚਰਣ) ਬਾਰੇ ਦੱਸੋ। ਉਨ੍ਹਾਂ ਨੇ ਕਿਹਾ: ਕੀ ਤੂੰ ਕੁਰਆਨ ਨਹੀਂ ਪੜ੍ਹਦਾ? ਮੈਂ ਕਿਹਾ: ਪੜ੍ਹਦਾ ਤਾਂ ਹਾਂ। ਉਨ੍ਹਾਂ ਨੇ ਕਿਹਾ: ਅੱਲਾਹ ਦੇ ਨਬੀ ﷺ ਦਾ ਅਖਲਾਕ ਕੁਰਆਨ ਸੀ।
[صحيح] - [رواه مسلم في جملة حديثٍ طويلٍ] - [صحيح مسلم - 746]
ਮੋਮਿਨਾਂ ਦੀ ਮਾਂ ਹਜ਼ਰਤ ਆਇਸ਼ਾ (ਰਜ਼ੀਅੱਲਾਹੁ ਅਨਹਾ) ਕੋਲੋਂ ਜਦੋਂ ਅੱਲਾਹ ਦੇ ਨਬੀ ﷺ ਦੇ ਅਖ਼ਲਾਕ (ਚਰਿਤਰ।/ਆਚਰਣ) ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਬਹੁਤ ਹੀ ਵਿਆਪਕ ਸ਼ਬਦਾਂ ਵਿੱਚ ਜਵਾਬ ਦਿੱਤਾ ਅਤੇ ਪੁੱਛਣ ਵਾਲੇ ਨੂੰ ਪਵਿੱਤਰ ਕੁਰਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਇੱਕ ਸੰਪੂਰਨ ਕਿਤਾਬ ਦੇ ਸਾਰੇ ਗੁਣ ਪਾਏ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਲਾਹ ਦੇ ਨਬੀ ﷺ ਦੇ ਅਖ਼ਲਾਕ ਕੁਰਆਨ ਦਾ ਇੱਕ ਜਿਉਂਦਾ-ਜਾਗਦਾ ਨਮੂਨਾ ਸਨ। ਜਿਨ੍ਹਾਂ ਚੀਜ਼ਾਂ ਨੂੰ ਕਰਨ ਦਾ ਕੁਰਆਨ ਨੇ ਹੁਕਮ ਦਿੱਤਾ, ਉਨ੍ਹਾਂ 'ਤੇ ਅਮਲ ਕਰਦੇ ਅਤੇ ਜਿਨ੍ਹਾਂ ਚੀਜ਼ਾਂ ਤੋਂ ਕੁਰਆਨ ਨੇ ਰੋਕਿਆ, ਉਨ੍ਹਾਂ ਤੋਂ ਦੂਰ ਰਹਿੰਦੇ ਸਨ। ਇਸ ਤਰ੍ਹਾਂ ਆਪ ﷺ ਦੇ ਅਖਲਾਕ ਦਾ ਸਾਰ ਇਹ ਹੈ ਕਿ ਆਪ ਕੁਰਆਨ 'ਤੇ ਅਮਲ ਕਰਦੇ, ਉਸ ਦੀਆਂ ਦੱਸੀਆਂ ਹੱਦਾਂ 'ਤੇ ਰੁਕ ਜਾਂਦੇ, ਉਸ ਦੇ ਅਦਾਬਾਂ ਦਾ ਪਾਲਣ ਕਰਦੇ ਅਤੇ ਉਸ ਵਿੱਚ ਮੌਜੂਦ ਉਦਾਹਰਨਾਂ ਅਤੇ ਕਹਾਣੀਆਂ ਤੋਂ ਸਿੱਖਿਆ ਤੇ ਨਸੀਹਤ ਹਾਸਲ ਕਰਦੇ ਸਨ।