عن عبد الله بن عمرو رضي الله عنهما أن النبي صلى الله عليه وسلم قال:
«الرَّاحِمُونَ يَرْحَمُهمُ الرَّحمنُ، ارحَمُوا أهلَ الأرضِ يَرْحْمْكُم مَن في السّماء».
[صحيح] - [رواه أبو داود والترمذي وأحمد] - [سنن أبي داود: 4941]
المزيــد ...
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਰਹਿਮ ਕਰਨ ਵਾਲਿਆਂ 'ਤੇ ਰਹਿਮਾਨ ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।»
[صحيح] - [رواه أبو داود والترمذي وأحمد] - [سنن أبي داود - 4941]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੋ ਲੋਕ ਹੋਰਾਂ 'ਤੇ ਰਹਿਮ (ਦਇਆ) ਕਰਦੇ ਹਨ, ਉਨ੍ਹਾਂ 'ਤੇ ਰਹਿਮਾਨ (ਸਭ ਤੋਂ ਵੱਧ ਰਹਿਮ ਕਰਨ ਵਾਲਾ-ਅੱਲਾਹ) ਰਹਿਮ ਕਰਦਾ ਹੈ, ਜਿਸ ਦੀ ਰਹਿਮਤ ਹਰ ਚੀਜ਼ 'ਤੇ ਛਾਈ ਹੋਈ ਹੈ। ਅਸਲ ਵਿੱਚ ਇਹ ਇਨਸਾਨ ਦੇ ਕੀਤੇ ਕਰਮਾਂ ਦਾ ਪੂਰਾ-ਪੂਰਾ ਬਦਲਾ ਹੁੰਦਾ ਹੈ।
ਫੇਰ ਅੱਲਾਹ ਦੇ ਨਬੀ ﷺ ਨੇ ਇਸ ਧਰਤੀ 'ਤੇ ਰਹਿਣ ਵਾਲੀ ਹਰ ਚੀਜ਼ ਜਿਵੇਂ ਇਨਸਾਨਾਂ, ਜਾਨਵਰਾਂ, ਪੰਛੀਆਂ ਆਦਿ 'ਤੇ ਰਹਿਮ ਕਰਨ ਦਾ ਹੁਕਮ ਦਿੱਤਾ ਹੈ। ਇਸ ਦਾ ਬਦਲਾ (ਫਲ) ਇਹ ਹੈ ਕਿ ਅੱਲਾਹ ਤਆਲਾ ਤੁਹਾਡੇ 'ਤੇ ਅਸਮਾਨਾਂ ਦੇ ਉਪਰੋਂ ਰਹਿਮ ਕਰੇਗਾ।