عن جابر رضي الله عنه أن رسول الله صلى الله عليه وسلم قال:
«رَحِمَ اللهُ رَجُلًا سَمْحًا إِذَا بَاعَ، وَإِذَا اشْتَرَى، وَإِذَا اقْتَضَى».
[صحيح] - [رواه البخاري] - [صحيح البخاري: 2076]
المزيــد ...
ਜਾਬਿਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਅੱਲਾਹ ਉਸ ਆਦਮੀ 'ਤੇ ਰਹਮ ਕਰੇ ਜੋ ਨਰਮੀ ਵਰਤਦਾ ਹੈ ਜਦੋਂ ਉਹ ਵੇਚਦਾ ਹੈ, ਜਦੋਂ ਖਰੀਦਦਾ ਹੈ ਅਤੇ ਜਦੋਂ (ਉਧਾਰ) ਵਾਪਸ ਮੰਗਦਾ ਹੈ।"
[صحيح] - [رواه البخاري] - [صحيح البخاري - 2076]
ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਹਰ ਉਸ ਵਿਅਕਤੀ ਲਈ ਰਹਿਮ ਦੀ ਦੁਆ ਕੀਤੀ ਜੋ ਵੇਚਣ ਵੇਲੇ ਆਸਾਨੀ, ਉਦਾਰਤਾ ਅਤੇ ਨਰਮੀ ਨਾਲ ਪੇਸ਼ ਆਉਂਦਾ ਹੈ। ਇਸ ਤਰ੍ਹਾਂ ਕਿ ਉਹ ਖਰੀਦਦਾਰ ਉੱਤੇ ਕੀਮਤ ਦੇ ਮਾਮਲੇ ਵਿੱਚ ਸਖ਼ਤੀ ਨਹੀਂ ਕਰਦਾ ਅਤੇ ਉਸ ਨਾਲ ਚੰਗੇ ਅਖ਼ਲਾਕ ਨਾਲ ਮੁਆਮਲਾ ਕਰਦਾ ਹੈ। ਉਹ ਖਰੀਦ ਵੇਲੇ ਵੀ ਨਰਮ, ਉਦਾਰ ਅਤੇ ਸਖਾਵਤੀ ਹੁੰਦਾ ਹੈ; ਨਾ ਤਾਂ ਵਸਤੂ ਦੀ ਕਦਰ ਘਟਾਉਂਦਾ ਹੈ ਅਤੇ ਨਾ ਹੀ ਉਸ ਦੀ ਕੀਮਤ ਵਿਚ ਨਾਜਾਇਜ਼ ਕਮੀ ਕਰਦਾ ਹੈ। ਉਹ ਉਦਾਰ ਅਤੇ ਨਰਮ ਦਿਲ ਹੁੰਦਾ ਹੈ ਜਦੋਂ ਆਪਣਾ ਕਰਜ਼ਾ ਵਾਪਸ ਮੰਗਦਾ ਹੈ; ਗਰੀਬ ਜਾਂ ਮੁਹਤਾਜ਼ ਉੱਤੇ ਸਖ਼ਤੀ ਨਹੀਂ ਕਰਦਾ, ਬਲਕਿ ਨਰਮੀ ਅਤੇ ਇਨਸਾਫ ਨਾਲ ਮੰਗ ਕਰਦਾ ਹੈ ਅਤੇ ਮੁਸੀਬਤਜ਼ਦਾ ਨੂੰ ਮੌਲਤ ਦਿੰਦਾ ਹੈ।