عن أبي هريرة رضي الله عنه أن رسول الله صلى الله عليه وسلم قال:
«كان رجلٌ يُدَايِنُ الناسَ، فكان يقول لفتاه: إذا أتيتَ مُعسِرًا فتجاوز عنه، لعل اللهَ يَتجاوزُ عنا، فلقي اللهَ فتجاوز عنه».

[صحيح] - [متفق عليه] - [صحيح مسلم: 1562]
المزيــد ...

Translation Needs More Review.

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਇੱਕ ਬੰਦਾ ਸੀ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ, ਅਤੇ ਉਹ ਆਪਣੇ ਨੌਕਰ ਨੂੰ (ਜਦੋਂ ਕਰਜ਼ੇ ਦੀ ਵਸੂਲੀ ਲਈ ਭੇਜਦਾ ਤਾਂ) ਕਿਹਾ ਕਰਦਾ ਸੀ: ਜੇ ਤੂੰ ਕਿਸੇ ਮਜਬੂਰੀ ਵਿੱਚ ਫਸੇ ਹੋਏ ਵਿਅਕਤੀ ਨੂੰ ਮਿਲੇਂ, ਤਾਂ ਉਸਦੇ ਕਰਜ਼ੇ ਦੀ ਅਣਦੇਖੀ ਕਰ ਦੇਈਂ। ਹੋ ਸਕਦਾ ਹੈ ਕਿ ਅੱਲਾਹ ਸਾਡੇ ਨਾਲ ਵੀ ਅਣਦੇਖੀ ਕਰੇ। ਫੇਰ ਜਦੋਂ ਉਹ ਬੰਦਾ ਮਰਨ ਤੋਂ ਬਾਅਦ ਅੱਲਾਹ ਨੂੰ ਮਿਲਿਆ ਤਾਂ ਅੱਲਾਹ ਨੇ ਉਸ ਨੂੰ ਮਾਫ਼ ਕਰ ਦਿੱਤਾ।"

[صحيح] - [متفق عليه] - [صحيح مسلم - 1562]

Explanation

ਨਬੀ ﷺ ਇੱਕ ਅਜਿਹੇ ਬੰਦੇ ਬਾਰੇ ਦੱਸ ਰਹੇ ਹਨ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ ਜਾਂ ਉਧਾਰ 'ਤੇ ਮਾਲ ਵੇਚਦਾ ਸੀ । ਅਤੇ ਲੋਕਾਂ ਤੋਂ ਕਰਜ਼ਾ ਵਸੂਲਣ ਵਾਲੇ ਨੋਕਰ ਨੂੰ ਕਿਹਾ ਕਰਦਾ ਸੀ: ਜਦੋਂ ਤੂੰ ਕਿਸੇ ਕਰਜ਼ਦਾਰ ਕੋਲ ਜਾਵੇਂ ਅਤੇ ਉਸਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਵੀ ਨਾ ਹੋਵੇ, ਤਾਂ ਉਸਦੇ ਕਰਜ਼ੇ ਨੂੰ ਅਣਦੇਖੀ ਕਰ ਦੇਈਂ। ਭਾਵ ਉਸਨੂੰ ਜਾਂ ਤਾਂ ਮੁਹਲਤ ਦੇ ਦੇਈਂ ਜਾਂ ਪੈਸੇ ਲਈ ਤੰਗ ਨਾ ਕਰੀਂ।" ਜਾਂ ਫੇਰ ਉਸਦੇ ਕੋਲ ਜੋ ਕੁਝ ਵੀ ਹੋਵੇ, ਭਾਵੇਂ ਉਹ ਘੱਟ ਹੀ ਹੋਵੇ ਉਸਨੂੰ ਸਵੀਕਾਰ ਕਰ ਲਈਂ। ਇਹ ਸਭ ਉਹ ਇਸ ਉਮੀਦ ਵਿੱਚ ਕਹਿੰਦਾ ਸੀ ਕਿ ਸ਼ਾਇਦ ਇਸ ਕਾਰਨ ਅੱਲਾਹ ਉਸਨੂੰ ਮਾਫ਼ ਕਰ ਦੇਵੇ। ਸੋ ਜਦੋਂ ਉਹ ਮਰ ਗਿਆ ਤਾਂ ਅੱਲਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਅਤੇ ਉਸ ਦੀਆਂ ਗਲਤੀਆਂ ਨੂੰ ਅਣਦੇਖਾ ਕਰ ਦਿੱਤਾ।

Benefits from the Hadith

  1. ਲੋਕਾਂ ਨਾਲ ਚੰਗਾ ਸਲੂਕ ਕਰਨਾ, ਉਨ੍ਹਾਂ ਨੂੰ ਮਾਫ਼ ਕਰਨਾ ਅਤੇ ਮਜਬੂਰੀ ਵਿੱਚ ਫਸੇ ਲੋਕਾਂ ਨਾਲ ਨਰਮੀ ਕਰਨਾ, ਇਹ ਸਾਰੇ ਕਰਮ ਜੋ ਕਿਆਮਤ ਦੇ ਦਿਨ ਬੰਦੇ ਦੀ ਨਜਾਤ (ਛੁਟਕਾਰੇ) ਦਾ ਵੱਡਾ ਕਾਰਨ ਬਣਦੇ ਹਨ।
  2. ਮਖਲੂਕ (ਰਚਨਾ) 'ਤੇ ਇਹਸਾਨ ਕਰਨਾ, ਅੱਲਾਹ ਲਈ ਖਾਲਸ ਰਹਿਣਾ ਅਤੇ ਉਸ ਦੀ ਰਹਿਮਤ ਦੀ ਆਸ ਰੱਖਣਾ — ਇਹ ਸਭ ਗੁਨਾਹਾਂ ਦੀ ਮਾਫ਼ੀ ਦੇ ਕਾਰਨ ਬਣਦੇ ਹਨ।
View Translations
Language: English Urdu Spanish More ... (66)
More ...