عن أبي هريرة رضي الله عنه أن رسول الله صلى الله عليه وسلم قال:
«لَيْسَ الشَّدِيدُ بِالصُّرَعَةِ، إِنَّمَا الشَّدِيدُ الَّذِي يَمْلِكُ نَفْسَهُ عِنْدَ الْغَضَبِ».
[صحيح] - [متفق عليه] - [صحيح البخاري: 6114]
المزيــد ...
ਹਜ਼ਰਤ ਅਬੂ ਹੁਰੈਰਾ ਰਜ਼ਿਅੱਲਾਹੁ ਅੰਨਹੁ ਰਿਵਾਇਤ ਕਰਦੇ ਹਨ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
"ਅਸਲ ਤਾਕਤਵਰ (ਸ਼ਦੀਦ) ਉਹ ਨਹੀਂ ਜੋ ਕਿਸੇ ਨੂੰ ਪਛਾੜ ਦੇਵੇ, ਬਲਕਿ ਅਸਲ ਤਾਕਤਵਰ ਉਹ ਹੈ ਜੋ ਗੁੱਸੇ ਵੇਲੇ ਆਪਣੇ ਆਪ 'ਤੇ ਕਾਬੂ ਰੱਖੇ।"
[صحيح] - [متفق عليه] - [صحيح البخاري - 6114]
ਨਬੀ ਕਰੀਮ ﷺ ਵਾਜ਼ੇ ਕਰਦੇ ਹਨ ਕਿ ਅਸਲੀ ਤਾਕਤ ਸਰੀਰ ਦੀ ਤਾਕਤ ਨਹੀਂ, ਨਾ ਹੀ ਉਹ ਹੈ ਜੋ ਦੂਜੇ ਤਾਕਤਵਰ ਨੂੰ ਪਛਾੜ ਦੇਵੇ, ਬਲਕਿ ਅਸਲ ਤਾਕਤਵਰ ਉਹ ਹੈ ਜੋ ਗੁੱਸੇ ਦੇ ਵੇਲੇ ਆਪਣੀ ਨਫ਼ਸ ਨੂੰ ਰੋਕ ਲਏ ਅਤੇ ਉਸ 'ਤੇ ਕਾਬੂ ਪਾ ਲਏ। ਕਿਉਂਕਿ ਇਹ ਦੱਸਦਾ ਹੈ ਕਿ ਉਸ ਨੂੰ ਆਪਣੇ ਉੱਤੇ ਕਿੰਨੀ ਕਾਬੂ ਹਾਸਲ ਹੈ ਅਤੇ ਉਹ ਸ਼ੈਤਾਨ 'ਤੇ ਕਿਵੇਂ ਗਾਲਿਬ ਆਇਆ।