عَنْ سَهْلٍ رَضِيَ اللهُ عَنْهُ عَنِ النَّبِيِّ صَلَّى اللهُ عَلَيْهِ وَسَلَّمَ قَالَ:
«إِنَّ فِي الْجَنَّةِ بَابًا يُقَالُ لَهُ الرَّيَّانُ، يَدْخُلُ مِنْهُ الصَّائِمُونَ يَوْمَ الْقِيَامَةِ، لَا يَدْخُلُ مِنْهُ أَحَدٌ غَيْرُهُمْ، يُقَالُ: أَيْنَ الصَّائِمُونَ، فَيَقُومُونَ لَا يَدْخُلُ مِنْهُ أَحَدٌ غَيْرُهُمْ، فَإِذَا دَخَلُوا أُغْلِقَ، فَلَمْ يَدْخُلْ مِنْهُ أَحَدٌ».
[صحيح] - [متفق عليه] - [صحيح البخاري: 1896]
المزيــد ...
ਸਹਲ ਰਜ਼ੀਅਲਲਾਹੁ ਅੰਹੁ ਤੋਂ ਰਿਪੋਰਟ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ:
«ਜੰਨਤ ਵਿੱਚ ਇੱਕ ਦਰਵਾਜ਼ਾ ਹੈ ਜਿਸ ਨੂੰ ਰੈਯਾਨ ਕਿਹਾ ਜਾਂਦਾ ਹੈ। ਇਸ ਵਿੱਚ ਸਿਰਫ਼ ਰੋਜ਼ੇਦਾਰ ਹੀ ਕ਼ਿਆਮਤ ਦੇ ਦਿਨ ਦਾਖਲ ਹੋਣਗੇ,، ਕੋਈ ਹੋਰ ਨਹੀਂ। ਫਿਰ ਪੁੱਛਿਆ ਜਾਵੇਗਾ: ‘ਰੋਜ਼ੇਦਾਰ ਕਿੱਥੇ ਹਨ?’ ਉਹ ਉੱਠ ਖੜੇ ਹੋਣਗੇ ਅਤੇ ਕੋਈ ਹੋਰ ਇਸ ਦਰਵਾਜ਼ੇ ਵਿੱਚੋਂ ਦਾਖਲ ਨਹੀਂ ਹੋਵੇਗਾ। ਜਦੋਂ ਉਹ ਦਰਵਾਜ਼ੇ ਵਿੱਚ ਦਾਖਲ ਹੋ ਜਾਣਗੇ, ਤਾਂ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਕੋਈ ਹੋਰ ਦਾਖਲ ਨਹੀਂ ਹੋਵੇਗਾ।»
[صحيح] - [متفق عليه] - [صحيح البخاري - 1896]
ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਕਿ ਜੰਨਤ ਦੇ ਦਰਵਾਜਿਆਂ ਵਿੱਚੋਂ ਇੱਕ ਦਰਵਾਜ਼ਾ ਹੈ ਜਿਸ ਨੂੰ ਰੈਯਾਨ ਕਿਹਾ ਜਾਂਦਾ ਹੈ। ਕ਼ਿਆਮਤ ਦੇ ਦਿਨ ਸਿਰਫ਼ ਰੋਜ਼ੇਦਾਰ ਇਸ ਤੋਂ ਦਾਖਲ ਹੋਣਗੇ, ਕੋਈ ਹੋਰ ਨਹੀਂ। ਪੁਕਾਰਿਆ ਜਾਵੇਗਾ: «ਰੋਜ਼ੇਦਾਰ ਕਿੱਥੇ ਹਨ?» ਉਹ ਖੜੇ ਹੋ ਜਾਣਗੇ ਅਤੇ ਦਾਖਲ ਹੋਣਗੇ। ਜਦੋਂ ਆਖਰੀ ਰੋਜ਼ੇਦਾਰ ਦਾਖਲ ਹੋ ਜਾਵੇਗਾ, ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਕੋਈ ਹੋਰ ਦਾਖਲ ਨਹੀਂ ਹੋਵੇਗਾ।